ਹੋ ਰਿਹਾ ਸੂਰਜ ਲਾਲ , ਦੱਸ ਹੁਣ ਕੀ ਕਰੀਏ ,
ਆ ਰਿਹਾ ਤੇਰਾ ਖਿਆਲ , ਦੱਸ ਹੁਣ ਕੀ ਕਰੀਏ ।
ਅੱਖੀਆਂ ‘ਚ ਨੀਂਦਰ ਪੈਂਦੀ ਨਾ, ਸੁਪਨੇ ਟੁੱਟ ਰਹੇ
ਕਰ ਰਿਹਾ ਹੈ ਦਿਲ ਭਾਲ , ਹੁਣ ਦੱਸ ਕੀ ਕਰੀਏ ।
ਗਲ ਲਾ ਮਿਲਦੇ ਸਭ ਆਪਣੇ , ਬਣ ਵਿਰੋਧੀ
ਤੋੜਨ ਦੀ ਖੇਡਣ ਚਾਲ , ਦੱਸ ਹੁਣ ਕੀ ਕਰੀਏ ।
ਜਾ ਰਿਹਾ ਸਮਾਂ ਮੈਥੋ ਨਾ ਫੜ ਹੁੰਦਾ , ਕੀ ਕਰਾਂ
ਬਦਲ ਰਿਹਾ ਇਹ ਸਾਲ , ਦੱਸ ਹੁਣ ਕੀ ਕਰੀਏ ।
ਅੱਖਾਂ ਦੀ ਲਾਲੀ ਦਰਦ ਦੇ ਰਹੀ , ਕੀ ਸਮਝਾ
ਦਰਦੀ’ ਉਲਝੇ ਮੇਰੇ ਹਾਲ , ਦੱਸ ਹੁਣ ਕੀ ਕਰੀਏ ।
ਸ਼ਿਵਨਾਥ ਦਰਦੀ
ਸੰਪਰਕ:- 9855155392
Leave a Comment
Your email address will not be published. Required fields are marked with *