‘ਦ ਆਕਸਫੋਰਡ ਸਕੂਲ ਆਫ ਐਜੂਕੇਸ਼ਨ’ ਨੇੇ ਲਾਇਆ ਮੁਫਤ ਮੈਡੀਕਲ ਚੈੱਕਅਪ ਕੈਂਪ

‘ਦ ਆਕਸਫੋਰਡ ਸਕੂਲ ਆਫ ਐਜੂਕੇਸ਼ਨ’ ਨੇੇ ਲਾਇਆ ਮੁਫਤ ਮੈਡੀਕਲ ਚੈੱਕਅਪ ਕੈਂਪ

ਕੋਟਕਪੂਰਾ, 4 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)

‘ਦ ਆਕਸਫੋਰਡ ਸਕੂਲ ਆਫ ਐਜ਼ੁਕੇਸ਼ਨ’ ਭਗਤਾ ਭਾਈਕਾ ਇਲਾਕੇ ਦੀ ਸਰਬੋਤਮ ਵਿੱਦਿਅਕ ਸੰਸਥਾ ਹੈ, ਜੋ ਸਮੇਂ-ਸਮੇਂ ਉੁਤੇ ਵਿਦਿਆਰਥੀ ਦੇ ਸਰਬਪੱਖੀ ਵਿਕਾਸ ਲਈ ਯਤਨਸ਼ੀਲ ਰਹਿੰਦੀ ਹੈ। ਇਹ ਸੰਸਥਾ ਵਿੱਦਿਅਕ ਪੱਖ ਦੇ ਨਾਲ- ਨਾਲ ਵਿਦਿਆਰਥੀਆਂ ਦੀ ਸਿਹਤ ਲਈ ਵੀ ਸਮੇਂ- ਸਮੇਂ ਹੰਭਲਾ ਮਾਰਦੀ ਰਹਿੰਦੀ ਹੈ। ਬੀਤੇ ਦਿਨ ਮਿਤੀ 2 ਨਵੰਬਰ 2023 (ਦਿਨ ਵੀਰਵਾਰ) ਨੂੰ ਸਕੂਲ ਵੱਲੋਂ ਆਦੇਸ਼ ਮੈਡੀਕਲ ਕਾਲਜ ਭੂਚੋ, ਬਠਿੰਡਾ ਦੀ ਸਹਾਇਤਾ ਨਾਲ ਮੁਫਤ ਈ.ਐਨ.ਟੀ. ਅਤੇ ਡੈਂਟਲ ਚੈਕਅਪ ਕੈਂਪ ਲਾਇਆ ਗਿਆ। ਦੂਜੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦਾ ਡਾ. ਮੋਨੀਕਾ ਭੱਟ ਤੇ ਉਹਨਾਂ ਦੀ ਟੀਮ ਦੁਆਰਾ ਦੰਦਾਂ ਦਾ ਚੈਕਅਪ ਕੀਤਾ ਗਿਆ ਅਤੇ ਛੇਵੀਂ ਤੋਂ ਅਠਵੀਂ ਜਮਾਤ ਦੇ ਵਿਦਿਆਰਥੀਆਂ ਦਾ ਡਾ. ਸ਼ੀਵਾਤੀ ਅਤੇ ਉਹਨਾਂ ਦੀ ਟੀਮ ਦੁਆਰਾ ਕੰਨ, ਨੱਕ ਅਤੇ ਗਲੇ ਦਾ ਚੈਕਅੱਪ ਕੀਤਾ ਗਿਆ। ਖੁਸ਼ੀ ਦੀ ਗੱਲ ਇਹ ਹੈ ਕਿ ਸਕੂਲ ਦੇ ਲਗਭਗ ਸਾਰੇ ਵਿਦਿਆਰਥੀ ਤੰਦਰੁਸਤ ਪਾਏ ਗਏ। ਇਸ ਸਮੇਂ ਮੈਡੀਕਲ ਕਾਲਜ ਦੀ ਟੀਮ ਵਲੋਂ ਵਿਦਿਆਰਥੀਆਂ ਨੂੰ ਸਿਹਤ ਸੰਭਾਲ ਦੇ ਨੁਕਤੇ ਦਸ ਕੇ ਇਕ ਸਿਹਤਮੰਦ ਨਾਗਰਿਕ ਬਣਨ ਅਤੇ ਸਿਹਤਮੰਦ ਸਮਾਜ ਸਿਰਜਨ ਦਾ ਸੁਨੇਹਾ ਦਿਤਾ ਗਿਆ। ਇਸ ਸੰਬੰਧੀ ਪਿ੍ਰੰਸੀਪਲ ਸ਼੍ਰੀ ਰੂਪ ਲਾਲ ਬਾਂਸਲ ਜੀ ਨੇ ਕਿਹਾ ਕਿ ਸਮੇਂ-ਸਮੇਂ ’ਤੇ ਸਕੂਲ ਵਿੱਚ ਇਹੋ-ਜਿਹੇ ਮੈਡੀਕਲ ਕੈਪਾਂ ਦਾ ਲੱਗਣਾ ਜਰੂਰੀ ਹੈ, ਕਿਉਂਕਿ ਇੱਕ ਤੰਦਰੁਸਤ ਸਰੀਰ ਵਿੱਚ ਤੰਦਰੁਸਤ ਮਨ ਦਾ ਵਾਸ ਹੁੰਦਾ ਹੈ। ਉਹਨਾਂ ਨੇ ਡਾ. ਸ਼ੀਵਾਤੀ, ਡਾ. ਮੋਨੀਕਾ ਭੱਟ ਅਤੇ ਉਹਨਾਂ ਦੀ ਪੂਰੀ ਟੀਮ ਦਾ ਧੰਨਵਾਦ ਕਰਦਿਆਂ ਉਹਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤੇ। ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਗਤਾ ਭਾਈਕਾ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ-ਸਕੱਤਰ) ਅਤੇ ਕੁਆਰਡੀਨੇਟਰਜ਼ ਵੀ ਮੌਜੂਦ ਸਨ। ਉਹਨਾਂ ਨੇ ਭਰੋਸਾ ਦਵਾਇਆ ਕਿ ਭਵਿਖ ਵਿੱਚ ਵੀ ਉਹ ਇਹੋ ਜਿਹੇ ਉਪਰਾਲੇ ਕਰਦੇ ਰਹਿਣਗੇ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.