ਕੋਟਕਪੂਰਾ, 22 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਲਾਇਨਜ਼ ਕਲੱਬ ਕੋਟਕਪੂਰਾ ਵਿਸ਼ਵਾਸ਼ ਨੇ ਅੱਜ ਮਾਂ ਧਰਤ ਦਿਵਸ ਤੇ ਪਰਜਾਪਤੀ ਬ੍ਰਹਮ ਕੁਮਾਰੀ ਈਸ਼ਵਰੀਆ ਵਿਸ਼ਵ ਵਿਦਿਆਲਿਆ ਸ਼ਾਖਾਂ ਕੋਟਕਪੂਰਾ ਵਿਖੇ ਸ਼ਹਿਰ ਦੀਆਂ ਵੱਖ-ਵੱਖ ਸਮਾਜਸੇਵੀਆਂ ਅਤੇ ਪ੍ਰੈਸ ਕਲੱਬ ਦੇ ਨੁਮਾਇੰਦਿਆਂ ਦੀ ਸ਼ਮੂਲੀਅਤ ਨਾਲ ਪ੍ਰਭਾਵਸ਼ਾਲੀ ਸਤਸੰਗ ਰੂਪੀ ਸੈਮੀਨਾਰ ਕੀਤਾ ਗਿਆl ਸਤਿਕਾਰਤ ਭੈਣ ਸੰਗੀਤਾ ਅਤੇ ਪ੍ਰਸਿੱਧ ਮੰਚ ਸੰਚਾਲਕ ਲੈਕ. ਵਰਿੰਦਰ ਕਟਾਰੀਆ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ, ਉਪਰੰਤ ਭੈਣ ਪ੍ਰੀਤੀ ਬਾਲਾ ਨੇ ਵਿਸਥਾਰ ਨਾਲ ਧਰਤੀ ਮਾਤਾ ਵੱਲੋਂ ਸਾਨੂੰ ਦਿੱਤੇ ਜਾ ਰਹੇ ਵਡਮੁੱਲੇ ਜੀਵਨ ਸਰੋਤਾਂ ਹਵਾ, ਪਾਣੀ, ਅਨਾਜ, ਫਲ-ਫਰੂਟ, ਜੜੀਆਂ-ਬੂਟੀਆਂ ਦੇ ਸਬੰਧ ਵਿਚ ਸ਼ੁਕਰੀਆ ਕਰਨ ਲਈ ਪ੍ਰੇਰਿਆl ਇਸ ਮੌਕੇ ਮੰਚ ਸੰਚਾਲਕ ਲੈਕ. ਵਰਿੰਦਰ ਕਟਾਰੀਆ ਨੇ ਪਾਣੀ ਦੀ ਬਚਤ ਦਾ ਵਧੀਆ ਢੰਗ ਨਾਲ ਪਾਣੀ ਦੇ ਫਲੋ ਨੂੰ ਘੱਟ ਕਰਕੇ ਵਰਤਣ ਬਾਰੇ ਦੱਸਿਆl ਐਮ.ਜੀ.ਐਫ. ਲਾਇਨ ਗੁਰਦੀਪ ਸਿੰਘ ਅਤੇ ਐਡਵੋਕੇਟ ਲਾਇਨ ਰਣਜੀਤ ਸਿੰਘ ਕੱਕੜ ਨੇ ਵੀ ਆਪੋ-ਆਪਣੇ ਵਿਚਾਰ ਹਾਜ਼ਰੀਨ ਨਾਲ ਸਾਂਝੇ ਕੀਤੇl ਅਖੀਰ ਵਿਚ ਭੈਣ ਪ੍ਰੀਤੀ ਬਾਲਾ ਨੇ ਧਰਤੀ ਮਾਤਾ ਅਤੇ ਸਮਾਜ ਪ੍ਰਤੀ ਫਰਜ਼ਾਂ ਨੂੰ ਪੂਰਾ ਕਰਨ ਲਈ ਸਾਰਿਆਂ ਤੋਂ ਵਚਨਬੱਧਤਾ ਲਈ| ਇਸ ਮੌਕੇ ਉਪਰੋਕਤ ਤੋਂ ਇਲਾਵਾ ਲਾਈਨ ਰਜਿੰਦਰ ਸਿੰਘ ਸਰਾਂ, ਵਿਕਰਾਂਤ ਧਿੰਗੜਾ, ਸਰਪੰਚ ਤੇਜ ਸਿੰਘ, ਇੰਸਪੈਕਟਰ ਸੁਖਵਿੰਦਰ ਸਿੰਘ ਡੀਸੀ, ਸੁਨੀਲ ਕੁਮਾਰ ਬਿੱਟਾ ਗਰੋਵਰ ਠੇਕੇਦਾਰ, ਜਗਸੀਰ ਸਿੰਘ, ਨਰਜਿੰਦਰ ਸਿੰਘ ਖਾਰਾ ਬਰਾੜ, ਪੱਤਰਕਾਰ ਸੁਭਾਸ਼ ਮਹਿਤਾ ਸਮੇਤ ਸ਼ਹਿਰ ਦੇ ਪਤਵੰਤੇ-ਸੱਜਣ ਵੀ ਹਾਜ਼ਰ ਸਨ| ਅੰਤ ਵਿਚ ਜੋਤੀ ਪਰਜਵਲਨ ਤੋਂ ਬਾਅਦ ਸਾਰਿਆਂ ਨੂੰ ਬੁਕਲੇਟ ਕੈਲੰਡਰ ਅਤੇ ਪ੍ਰਸ਼ਾਦ ਵੰਡ ਅਤੇ ਬ੍ਰਹਮ ਭੋਜ ਛਕਾ ਕੇ ਵਿਦਾਇਗੀ ਦਿੱਤੀ ਗਈ|
Leave a Comment
Your email address will not be published. Required fields are marked with *