ਗੁਰਾਂ ਦੇ ਗੁਰਪੁਰਬ ਦਾ ਸੰਗਤੇ ਚਾਅ ਬੜਾ ਆ।।
ਦਰਸ ਗੁਰਾਂ ਦੇ ਪਾਉਣ ਦਾ ਸੱਚੀ ਚਾਅ ਬੜਾ ਆ।।
ਆਉ ਸੰਗਤੇ ਆਪਾਂ ਕਾਂਸ਼ੀ ਨੂੰ ਚੱਲੀਏ।
ਗੁਰਾਂ ਦਾ ਗੁਰਪੁਰਬ ਮਨਾਉਣ ਚੱਲੀਏ।
ਗੁਰੂ ਮੇਰਾ ਬਖਸ਼ਿਸ਼ਾਂ ਪਿਆ ਵੰਡਦਾ ਆ।।
ਦਰਸ ਗੁਰਾਂ ਦੇ ਪਾਉਣ ਦਾ ਸੱਚੀ ਚਾਅ ਬੜਾ ਆ।।
ਦਸਵੰਧ ਸੁਆਸਾਂ ਦੀ ਲੇਖੇ ਲਾਉਣ ਚੱਲੀਏ।
ਹੋਈਆਂ ਭੁੱਲਾਂ ਚੁੱਕਾਂ ਨੂੰ ਬਖਸ਼ਾਉਣ ਚੱਲੀਏ।
ਗੁਰੂ ਮੇਰਾ ਤਕਦੀਰਾਂ ਪਿਆ ਗੰਢਦਾ ਆ।।
ਦਰਸ ਗੁਰਾਂ ਦੇ ਪਾਉਣ ਦਾ ਸੱਚੀ ਚਾਅ ਬੜਾ ਆ।।
ਗੁਰਾਂ ਤੋਂ ਵਿਛੜੀ ਨੂੰ ਗੁਰਾਂ ਨੂੰ ਮਿਲਾਉਣ ਚੱਲੀਏ।
ਜ਼ਿੰਦ ਨਿਮਾਣੀ ਨੂੰ ਸਿੱਧੇ ਰਾਹੇ ਪਾਉਣ ਚੱਲੀਏ।
ਗੁਰੂ ਮੇਰਾ ਨਾਮ ਦਾ ਰਾਹ ਪਿਆ ਦੱਸਦਾ ਆ।।
ਦਰਸ ਗੁਰਾਂ ਦੇ ਪਾਉਣ ਦਾ ਸੱਚੀ ਚਾਅ ਬੜਾ ਆ।।
ਧੁਰ ਅੰਦਰੋਂ ਗੁਰਾਂ ਨੂੰ ਆਪਣਾ ਬਨਾਉਣ ਚੱਲੀਏ।
ਨਾਮ ਰੂਪੀ ਪਾਰਸ ਨਾਲ ਸੋਨਾ ਆਪਾਂ ਹੋਣ ਚੱਲੀਏ।
ਸੂਦ ਵਿਰਕ ਗੁਰਾਂ ਦੀ ਮਹਿਮਾ ਪਿਆ ਦੱਸਦਾ ਆ।।
ਦਰਸ ਗੁਰਾਂ ਦੇ ਪਾਉਣ ਦਾ ਸੱਚੀ ਚਾਅ ਬੜਾ ਆ।।
ਗੁਰਾਂ ਦੇ ਗੁਰਪੁਰਬ ਦਾ ਸੰਗਤੇ ਚਾਅ ਬੜਾ ਆ।।
ਦਰਸ ਗੁਰਾਂ ਦੇ ਪਾਉਣ ਦਾ ਸੱਚੀ ਚਾਅ ਬੜਾ ਆ।।

ਲੇਖਕ -ਮਹਿੰਦਰ ਸੂਦ ਵਿਰਕ
(ਜਲੰਧਰ)
ਮੋਬ: 9876666381