ਧੀਆਂ ਭੈਣਾਂ ਦਾ , ਤਿਉਹਾਰ ਲੋਹੜੀ
ਭੈਣਾਂ ਭਰਾਵਾਂ ਦਾ , ਪਿਆਰ ਲੋਹੜੀ
ਮੂੰਗਫਲੀਆਂ ,ਰਿਉੜੀਆਂ ਤੇ ਗੁੜ
ਖਾਂਦੇ ਨੇ ਬਹਿ ਬਹਿ ਕੇ , ਸਾਰੇ ਜੁੜ
ਮੱਕੀ ਦੀ ਰੋਟੀ , ਸਾਗ ਤੇ ਗੰਨੇ ਚੂਪ
ਅੱਗ ਬਾਲ ਮਨਾਉਣ, ਘਰ ਵਿਚਕਾਰ ਲੋਹੜੀ ।
ਧੀਆਂ ਭੈਣਾਂ ਦਾ …………………
ਸੁੰਦਰੀ ਮੁੰਦਰੀ ਨੂੰ ਦੇ ਸੇਰ ਗੁੜ ਸੱਕਰ ,
ਦੁੱਲੇ ਭੱਟੀ ਨੇ , ਪਾਏ ਲੋਹੜੀ ਦੇ ਅੱਖਰ ,
ਸੂਰਮੇ ਲਿਆ ਲੋਹਾ ਨਾਲ ਅਕਬਰ ,
ਤਾਂਹੀ ਗਾਉਂਦੇ ਨੇ ਢਾਡੀ , ਵਾਰ ਲੋਹੜੀ ।
ਧੀਆਂ ਭੈਣਾਂ ਦਾ ……………………..
ਨਾ ਜਾਤਾ ਪਾਤਾਂ , ਤੇ ਧਰਮਾਂ ਦੀ ਲੋਹੜੀ ,
ਪਿਆਰ ਮੁਹੱਬਤ , ਤੇ ਕਰਮਾਂ ਦੀ ਲੋਹੜੀ ,
‘ਦਰਦੀ’ ਬੜੀ ਸੋਹਣੀ ਲੱਗਦੀ ਸਭ ਨੂੰ ,
ਮਾਂਵਾਂ ਭੈਣਾਂ ਦਾ ਬਣਦੀ ਸਿੰਗਾਰ ਲੋਹੜੀ।
ਧੀਆਂ ਭੈਣਾਂ ਦੀ………………………

ਸ਼ਿਵਨਾਥ ਦਰਦੀ ਫ਼ਰੀਦਕੋਟ
ਸੰਪਰਕ:- 9855155392
Leave a Comment
Your email address will not be published. Required fields are marked with *