ਫ਼ਰੀਦਕੋਟ, 16 ਦਸੰਬਰ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਸੀਨੀਅਰ ਪੁਲਿਸ ਕਪਤਾਨ ਫ਼ਰੀਦਕੋਟ ਹਰਜੀਤ ਸਿੰਘ ਦੀ ਯੋਗ ਅਗਵਾਈ ਹੇਠ ਡੀ.ਐਸ.ਪੀ. (ਡੀ) ਬੂਟਾ ਸਿੰਘ, ਐਸ.ਐਚ.ਓ.ਸਿਟੀ-2 ਜਸਵੰਤ ਸਿੰਘ, ਜ਼ਿਲਾ ਟਰੈਫ਼ਿਕ ਪੁਲਿਸ ਦੇ ਏ.ਐਸ.ਆਈ ਜਸਵੀਰ ਸਿੰਘ, ਏ.ਐਸ.ਆਈ ਕੁਲਵੰਤ ਸਿੰਘ, ਏ.ਐਸ.ਆਈ ਹਰਪਾਲ ਸਿੰਘ,ਏ.ਐਸ.ਆਈ ਬਾਲ ਕ੍ਰਿਸ਼ਨ ਅਤੇ ਹੋਰ ਪੁਲਿਸ ਮੁਲਾਜ਼ਮਾਂ ਵੱਲੋਂ ਮਿਲ ਕੇ ਸਾਦਿਕ ਰੋਡ, ਫ਼ਿਰੋਜ਼ਪੁਰ ਰੋਡ, ਨੈਸ਼ਨਲ ਹਾਈਵੇ ਤੇ ਧੁੰਦ ਦੌਰਾਨ ਸੜਕੀ ਹਦਾਸਿਆਂ ਨੂੰ ਰੋਕਣ ਵਾਸਤੇ ਰਿਫ਼ਲੈਕਟਰ ਲਗਾਏ ਗਏ। ਇਸ ਮੌਕੇ ਡੀ.ਐਸ.ਪੀ.ਬੂਟਾ ਸਿੰਘ ਨੇ ਕਿਹਾ ਮਨੁੱਖੀ ਜਾਨਾਂ ਬਹੁਤ ਕੀਮਤੀ ਹਨ। ਇਸ ਲਈ ਧੁੰਦ ਦੇ ਦਿਨਾਂ ’ਚ ਹਰ ਵਹੀਕਲ ਚਾਲਕ ਨੂੰ ਆਪਣਾ ਵਹੀਕਲ ਸੜਕ ਦੇ ਲਿਆਉਣ ਤੋਂ ਪਹਿਲਾਂ ਉਸ ਦੀਆਂ ਲਾਈਟਾਂ ਚਾਲੂ ਰੱਖਣੀਆਂ ਚਾਹੀਦੀਆਂ ਹਨ ਅਤੇ ਲੋੜ ਪੈਣ ਤੇ ਉਨ੍ਹਾਂ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਕਿਸੇ ਵੀ ਹਾਦਸੇ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਧੁੰਦ ਦੇ ਦਿਨਾਂ ’ਚ ਸਾਨੂੰ ਆਪਣੀ ਰਫ਼ਤਾਰ ਵੀ ਘੱਟ ਰੱਖਣੀ ਚਾਹੀਦੀ ਹੈ। ਟਰੈਫ਼ਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਅੱਜ ਸੜਕੀ ਹਦਾਸਿਆਂ ਨੂੰ ਰੋਕਣ ਵਾਸਤੇ ਰਿਫ਼ਲੈਕਟਰ ਲਗਾਏ ਜਾ ਰਹੇ। ਆਉਂਦੇ ਦਿਨਾਂ ’ਚ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਵੀ ਰਿਫ਼ਲੈਕਟਰ ਲਗਾਉਣ ਦੀ ਮੁਹਿੰਮ ਜਾਰੀ ਰੱਖੀ ਜਾਵੇਗੀ।