ਕੋਟਕਪੂਰਾ, 12 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇਲੈਕਟ੍ਰੋਹੋਮੀਓਪੈਥੀ ਦੇ ਜਨਮ ਦਾਤਾ ਡਾ. ਕਾਊਂਟ ਸੀਜਰ ਮੈਟੀ ਦਾ 215ਵਾਂ ਜਨਮਦਿਨ ਏ ਐਂਡ ਡੀ ਹਰਬਲ ਰਿਸਰਚ ਫਾਊਂਡੇਸਨ ਵਿਖੇ ਧੂਮਧਾਮ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਡਾ. ਮਨਜੀਤ ਸਿੰਘ ਢਿੱਲੋਂ, ਡਾ. ਗਗਨ ਅਰੋੜਾ, ਡਾ. ਪ੍ਰੀਤਮ ਛੋਕਰ, ਡਾ. ਜਸਵਿੰਦਰ ਅਜੀਤਵਾਲ, ਡਾ. ਦਲਜੀਤ ਮੋਗਾ ਵਲੋਂਡਾ ਕਾਊਂਟ ਸੀਜਰ ਮੈਟੀ ਦੀ ਤਸਵੀਰ ਅੱਗੇ ਜਯੋਤੀ ਬਾਲ ਕੇ ਹੋਈ। ਡਾ. ਪਿ੍ਰੰਸੀ ਅਰੋੜਾ ਬੀ.ਏ.ਐਮ.ਅੱੈਸ. ਵੱਲੋਂ ਕੋਲੈਸਟਰੋਲ ਦਾ ਪ੍ਰਬੰਧਨ ਅਤੇ ਇਲਾਜ ਉੱਪਰ ਬਹੁਤ ਹੀ ਸੁੰਦਰ ਵਿਆਖਿਆਨ ਦਿੱਤਾ। ਇਸ ਤੋਂ ਇਲਾਵਾ ਡਾ. ਦਿਲਬਾਗ ਜਗਰਾਓਂ, ਡਾ. ਚਰਨਜੀਤ ਜਗਰਾਓਂ, ਡਾ. ਰਮੇਸ਼ ਅਰਨੀਵਾਲਾ, ਡਾ. ਰਣਜੀਤ ਸਿੰਘ ਪੰਨੂ ਨੇ ਇਲੈਕਟ੍ਰੋ ਹੋਮਿਓਪੈਥੀ ਅਤੇ ਇਸ ਦੁਆਰਾ ਰੋਗਾਂ ਦੇ ਇਲਾਜ ਉਪਰ ਸੰਬੋਧਨ ਕੀਤਾ। ਇਸ ਮੌਕੇ ਡਾ. ਪ੍ਰੀਤਮ ਸਿੰਘ ਛੋਕਰ ਨੇ ਇਲੈਕਟ੍ਰੋ ਹੋਮਿਓਪੈਥੀ ਦੀ ਮੌਜੂਦਾ ਕਾਨੂੰਨੀ ਸਥਿੱਤੀ ਅਤੇ ਭਾਰਤ ਸਰਕਾਰ ਨਾਲ ਇਸ ਦੀ ਮਾਨਤਾ ਲਈ ਹੋ ਰਹੇ ਸੰਘਰਸ਼ ਅਤੇ ਭਾਰਤ ਸਰਕਾਰ ਵਲੋਂ ਬਣਾਈ ਗਈ ਇੰਟਰ ਡਿਪਾਰਟਮੈਂਟ ਕਮੇਟੀ ਨਾਲ ਚੱਲ ਰਹੀ ਗੱਲਬਾਤ ਉੱਪਰ ਚਾਨਣਾ ਪਾਇਆ। ਇਸ ਮੌਕੇ ਡਾ. ਗਗਨ ਅਰੋੜਾ ਨੇ ਦੱਸਿਆ ਕਿ ਇਲੈਕਟ੍ਰੋ ਹੋਮਿਓਪੈਥੀ ਦੁਨੀਆ ’ਚ ਇਕਲੌਤੀ ਪੇੜ ਪੌਦਿਆਂ ’ਤੇ ਅਧਾਰਿਤ ਪੂਰਨ ਸ਼ਾਕਾਹਾਰੀ ਇਲਾਜ ਪ੍ਰਣਾਲੀ ਹੈ, ਜਿਸ ’ਚ ਦਵਾਈ ਬਣਾਉਣ ਲਈ ਕਿਸੇ ਪ੍ਰਕਾਰ ਦੇ ਕੈਮੀਕਲ, ਧਾਤਾਂ ਜਾ ਜਾਨਵਰ ਦਾ ਇਸਤੇਮਾਲ ਨਹੀਂ ਹੁੰਦਾ। ਇਸ ਨਾਲ ਆਮ ਤਕਲੀਫ ਤੋਂ ਗੰਭੀਰ ਰੋਗਾਂ ਦਾ ਇਲਾਜ ਖੂਨ ਅਤੇ ਲਸੀਕਾ ਨੂੰ ਸ਼ੁੱਧ ਕਰਕੇ ਕੀਤਾ ਜਾਂਦਾ ਹੈ। ਪੋ੍ਰਗਰਾਮ ਦੀ ਪ੍ਰਧਾਨਗੀ ਕਰ ਰਹੇ ਡਾ. ਮਨਜੀਤ ਸਿੰਘ ਢਿੱਲੋਂ ਵਲੋਂ ਮਹਿਮਾਨਾ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ।