ਮਾਂ ਤ੍ਰਿਪਤਾ ਦੀ ਕੁੱਖੋਂ,ਉਹ ਘਰ ਕਾਲੂ ਦੇ ਜਾਇਆ,
ਕੱਲਯੁਗ ਵਿੱਚ ਅਵਤਾਰ ਧਾਰ ਕੇ, ਜੱਗ ਨੂੰ ਤਾਰਣ ਆਇਆ,
ਚਮਕਿਆ ਦੋਹੀਂ ਜਹਾਨੀ ਸੀ ਉਹ-2,ਜਿਓਂ ਅੰਬਰਾਂ ਵਿੱਚ ਤਾਰੇ,
ਧੰਨ ਧੰਨ ਗੁਰੂ ਨਾਨਕ ਜੀ,ਜਿਹਨੇ ਸੱਜਣ ਜੇ ਠੱਗ ਤਾਰੇ,
੧ਓ ਦਾ ਪਾਂਧੇ ਤਾਂਈ, ਉਸਨੇ ਸਬਕ ਸਿਖਾਇਆ,
ਪਸ਼ੂਆਂ ਕੋਲ਼ੋਂ ਖੇਤ ਚੁਰ੍ਹਾ ਕੇ,ਹਰਾ ਭਰ੍ਹਾ ਦਿਖਲਾਇਆ,
ਹੋ ਸ਼ਰਮਿੰਦਾ ਮੁੜ ਗਿਆ ਰਾਏ-2,ਵੇਖ ਕੇ ਕੌਤਕ ਨਿਆਰੇ,
ਧੰਨ ਧੰਨ ਗੁਰੂ ਨਾਨਕ ਜੀ,ਜਿਹਨੇ ਸੱਜਣ ਜੇ ਠੱਗ ਤਾਰੇ,
ਵਹਿਮ ਭਰਮ ਦਾ ਖੰਡਣ ਕਰ, ਉਨ੍ਹਾਂ ਬਾਣੀ ਬਚਨ ਉਚਾਰੇ,
ਬਲੀ ਕੰਧਾਰੀ,ਬਾਬਰ ਤੇ ਕਈ,ਕੌਡੇ ਪਾਰ ਉਤਾਰੇ,
ਆ ਕੇ ਸ਼ਰਨ ਕਰੋੜੀਆ,ਦੋਧਾ,-2, ਜਾਂਦੇ ਨੇ ਵਾਰੇ-ਵਾਰੇ,
ਧੰਨ ਧੰਨ ਗੁਰੂ ਨਾਨਕ ਜੀ ਜਿਹਨੇ ਸੱਜਣ ਜੇ ਠੱਗ ਤਾਰੇ,
ਮਲਕ ਭਾਗੋ ਦੇ ਮਹਿਲਾਂ ਦੇ ਵਿੱਚ,ਐਸੀ ਖੇਡ ਰਚਾਈ,
ਇੱਕ ਰੋਟੀ ਵਿੱਚ ਖੂਨ ਦੂਜੀ ਵਿੱਚ, ਦੁੱਧ ਦੀ ਧਾਰ ਵਗਾਈ,
ਤੇਰੀ ਲੀਲ੍ਹਾ ਵੇਖ ਕੇ ਲੋਕੀਂ -2,ਦੰਗ ਰਹਿ ਗਏ ਸਾਰੇ,
ਧੰਨ ਧੰਨ ਗੁਰੂ ਨਾਨਕ ਜੀ ਜਿਹਨੇ ਸੱਜਣ ਜੇ ਠੱਗ ਤਾਰੇ,
ਹੱਥੀਂ ਕਿਰਤ ਕਰਨ ਦਾ ਜਿਸ ਨੇ,ਰੱਬੀ ਹੁਕਮ ਸੁਣਾਇਆ,
ਵਿੱਚ ਪਿੰਡ ਕਰਤਾਰਪੁਰੇ ਦੇ, ਹੱਥੀਂ ਹਲ਼ ਚਲਾਇਆ,
ਤਾਂ ਹੀ ਤਾਂ ਰਣਬੀਰ ਪ੍ਰਿੰਸ-2,/ਸਿੱਖ ਜਾਂਦੇ ਨੇ ਬਲਿਹਾਰੇ,
ਧੰਨ ਧੰਨ ਗੁਰੂ ਨਾਨਕ ਜੀ ਜਿਹਨੇ ਸੱਜਣ ਜੇ ਠੱਗ ਤਾਰੇ,

ਰਣਬੀਰ ਸਿੰਘ ਪ੍ਰਿੰਸ
(ਸ਼ਾਹਪੁਰ ਕਲਾਂ)
ਆਫ਼ਿਸਰ ਕਾਲੋਨੀ ਸੰਗਰੂਰ
9872299613