ਧੰਨ ਬਾਬਾ ਜੀਵਨ ਸਿੰਘ ਤੇਰੀ ਵੱਡੀ ਕਮਾਈ ।
ਪਿਓ ਦਾਦੇ ਪੜਦਾਦੇ ਤੋਂ ਜਿੰਨਾਂ ਸਿੱਖੀ ਕਮਾਈ।
ਥਰ ਥਰ ਕੰਬਦੇ ਦੁਸ਼ਮਣ ਤੇਰੀ ਫੁੱਲ ਚੜ੍ਹਾਈ।
ਨਾਗਣੀ ਅਤੇ ਬਾਘਣੀ ਨਾਲ ਧਾਂਕ ਜਮਾਈ।
ਮਾਤਾ ਤੇ ਪਤਨੀ ਨੇ ਨਿਸ਼ਕਾਮ ਸੇਵਾ ਨਿਭਾਈ।
ਮਾਤਾ ਪ੍ਰੇਮੋ, ਪਤਨੀ ਰਾਜ ਕੌਰ ਸ਼ਹੀਦੀ ਪਾਈ।
ਗੁਲਜ਼ਾਰ ਸਿੰਘ ਤੇ ਗੁਰਦਿਆਲ ਸਿੰਘ ਦੋਨੋਂ ,
ਛੋਟੇ ਪੁੱਤਰਾਂ ਸਰਸਾ ਨਦੀ ਤੇ ਸ਼ਹੀਦੀ ਪਾਈ ।
ਸੇਵਾ ਸਿੰਘ ਤੇ ਸੁੱਖਾ ਸਿੰਘ ਦੋਨੋਂ ਵੱਡੇ ਪੁੱਤਰਾਂ ,
ਚਮਕੌਰ ਗੜ੍ਹੀ ਯੁੱਧ ਵਿੱਚ ਸ਼ਹਾਦਤ ਪਾਈ।
ਸਹੁਰੇ ਖਜ਼ਾਨ ਸਿੰਘ ਦਲੇਰੀ ਖੂਬ ਵਿਖਾਈ।
ਚਮਕੌਰ ਗੜ੍ਹੀ ਯੁੱਧ ਵਿੱਚ ਸ਼ਹਾਦਤ ਪਾਈ।
ਬਾਪ ਸਦਾਨੰਦ ਜੀ ਨਿਸ਼ਕਾਮ ਸੇਵਾ ਨਿਭਾਈ।
ਜਿੰਨਾਂ ਆਪਣੀ ਜਿੰਦਗੀ ਗੁਰੂ ਦੇ ਲੇਖੇ ਲਾਈ।
ਭਰਾ ਸੰਗਤ ਸਿੰਘ ਜੀ ਖੂਬ ਦਲੇਰੀ ਵਿਖਾਈ।
ਚਮਕੌਰ ਸ਼ਹੀਦ ਹੋਇਆ ਨਾ ਪਿੱਠ ਦਿਖਾਈ।
ਨੌਵੇਂ ਪਾਤਿਸ਼ਾਹ ਦੇ ਹੁਕਮ ਤੇ ਸੇਵਾ ਨਿਭਾਈ ।
ਸਲੋਕ ਗੁਰੂ ਸਮੱਗਰੀ ਅਨੰਦਪੁਰ ਪਹੁੰਚਾਈ।
ਨੌਵੇਂ ਗੁਰੂ ਜੀ ਦੇ ਸੀਸ ਦੀ ਸੇਵਾ ਤੈਂ ਨਿਭਾਈ।
ਗੁਰੂ ਜੀ ਦੇ ਸੀਸ ਤੇ ਧੜ ਨੂੰ ਆਂਚ ਨਾ ਆਈ।
ਰੰਘਰੇਟਾ ” ਗੁਰੂ ਕਾ ਬੇਟਾ ” ਦੀ ਪਦਵੀ ਪਾਈ।
ਧੰਨ ਬਾਬਾ ਜੀਵਨ ਸਿੰਘ ਤੇਰੀ ਵੱਡੀ ਕਮਾਈ।
ਇਕਬਾਲ ਸਿੰਘ ਪੁੜੈਣ
8872897500
Leave a Comment
Your email address will not be published. Required fields are marked with *