ਪਰਾਂ ਨੂੰ ਮੂੰਹ ਕਰਕੇ ਹੁਣ ਕੋਲ਼ੋਂ ਲੰਘ ਜਾਂਦੇ
ਜਿਵੇਂ ਕਿ ਸਾਨੂੰ, ਓਹ ਜਾਣਦੇ ਹੀ ਨੀ ਹੁੰਦੇ
ਪਲ ਭਰ ਦੇ ਖਾਂਦੇ ਨੀ ਸੀ-ਵਿਸਾਹ ਸਾਡੇ
ਹੁਣ ਦਿਨੋ ਦਿਨ—ਪਰਾਂ ਨੂੰ ਹੋਈ ਨੇ ਜਾਂਦੇ
ਗਿਰਗਟਾਂ ਵਾਂਗ-ਉੱਨਾਂ ਰੰਗ ਬਦਲ ਲਏ
ਰਲ ਨਾਲ ਰਕੀਬਾਂ ਪਲਾਂ ,ਚ ਵਿਸਾਰ ਗਏ
ਅਸੀ, ਦੁਨੀਆ ਨੂੰ ਜਿੱਤਣ ਨੂੰ ਫਿਰਦੇ ਸਾਂ
ਪਰ—ਅੱਜ ਆਪਣਿਆਂ ਤੋਂ ਹੀ, ਹਾਰ ਗਏ
ਕੀ ਦੋਸ਼ ਦੇਈ ਏ ਤੇ ਕੀ ਅਫ਼ਸੋਸ ਕਰੀ ਏ
ਬਸ ਹੁਣ ਤਾਂ—ਚੁੱਪ ਰਹਿਣਾ ਹੀ ਚੰਗਾ ਏ
ਜੇਕਰ ਕਿਸੇ ਕੋਲ—ਗੱਲ ਜਿਹੀ ਕਰਦੇ ਹਾਂ
ਫਿਰ ਢਿੱਡ ਤਾਂ ਹੋਣਾ,ਆਪਣਾ ਹੀ ਨੰਗਾ ਏ
ਗੈਰਾਂ ਨਾਲ ਕਾਹਦੇ ਕਰਨੇ ਗਿਲਬੇ ਰੋਸੇ ਨੇ
ਜਦ ਆਪਣੇ ਹੀ ਪਿੱਠ ਪਿੱਛੇ ਕਰ ਵਾਰ ਗਏ
ਅਸੀ—ਦੁਨੀਆ ਨੂੰ ਜਿੱਤਣ ਨੂੰ ਫਿਰਦੇ ਸੀ
ਪਰ—ਅੱਜ ਆਪਣਿਆਂ ਤੋਂ ਹੀ,ਹਾਰ ਗਏ
ਉਹ ਚਾਹੁਣ ਵਾਲਿਆਂ ਦੇ ਵਿੱਚ ਘਿਰੇ ਰਹੇ,
ਅਸੀ—-ਗ਼ੈਰਤ-ਮੰਦਾਂ ਦੇ, ਵਿੱਚ ਖੜੇ ਰਹੇ,
ਓਹ—ਮਹਿਫ਼ਲਾਂ ਦੇ ,ਚ ਆਉਂਦੇ ਜਾਂਦੇ ਰਹੇ
ਅਸੀ ਗ਼ਮੀਆਂ ਦੇ ,ਚ ਦਿਨ ਬਿਤਾਉਂਦੇ ਰਹੇ
ਸਾਨੂੰ ਵਾਂਗ ਬਸਤਰਾਂ ਦੇ—ਵਰਤ ਸੁੱਟ ਗਏ
ਕਿਹੜੇ ਖੂਹ ਟੋਭੇ ,ਚ ਉੱਨਾਂ ਦੇ ਕਰਾਰ ਗਏ
ਅਸੀ—ਦੁਨੀਆ ਨੂੰ ਜਿੱਤਣ ਨੂੰ ਫਿਰਦੇ ਸੀ
ਪਰ—ਅੱਜ ਆਪਣਿਆਂ ਤੋਂ ਹੀ,ਹਾਰ ਗਏ
ਉੱਨਾਂ ਨੇ ਰੁਕ ਮਾਪ ਲਏ ਸੀ—ਹਵਾਵਾਂ ਦੇ
ਵਾਂਗ ਬੁਲਬੁਲਿਆਂ ਉਧਰ ਨੂੰ ਉੱਡ ਗਏ
ਚੱਪਲਾਂ ਵਾਂਗੂੰ ਕਦਮ-੨ ਸਾਥ ਤਾਂ ਚੱਲੇ ਸੀ
ਪਰ ਪਿੱਠ ਦੇ ਪਿੱਛੇ—ਚਿੱਕੜ ਵੀ ਸੁੱਟ ਗਏ
ਦੀਪ, ਹੱਦ ਤੋ ਵੱਧ ਜਿੰਨਾਂ ਨੂੰ ਚਾਹਿਆਂ ਸੀ
ਤੀਲਾ—ਤੀਲਾ ਕਰਕੇ—ਸਭ ਖਲਾਰ ਗਏ
ਅਸੀ—ਦੁਨੀਆ ਨੂੰ ਜਿੱਤਣ ਨੂੰ ਫਿਰਦੇ ਸੀ
ਪਰ—ਅੱਜ ਆਪਣਿਆਂ ਤੋਂ ਹੀ,ਹਾਰ ਗਏ
ਦੀਪ ਰੱਤੀ ✍️