ਸੰਗੀਤ ਜਗਤ ਵਿਚ ਰੋਜ਼ਮਰਾ ਅਨੇਕਾਂ ਗੀਤ ਲੋਕ ਅਰਪਣ ਹੁੰਦੇ ਨੇ । ਜਿੰਨਾ ਨੂੰ ਸਰੋਤਿਆ ਵੱਲੋ ਮਣਾਂ ਮੂੰਹੀ ਪਿਆਰ ਮੁਹੱਬਤ ਮਿਲਦਾ ਹੈ । ਪਰ ਸੰਗੀਤ ਜਗਤ ਵਿਚ, ਉਦੋ ਹਲਚਲ ਮਚ ਗਈ , ਜਦੋ ਮਰਹੂਮ ਲੋਕ ਗਾਇਕ ਧਰਮਪ੍ਰੀਤ ਤੇ ਕੁਲਦੀਪ ਰਸੀਲਾ ਦਾ ਗਾਇਆ ਅਤੇ ਦੀਪਾ ਘੋਲੀਆ ਦਾ ਲਿਖਿਆ ਗੀਤ ‘ ਚੁੰਨੀ ਲੜ ਬੰਨ ਕੇ’ 2014 ‘ਚ ਸਰੋਤਿਆ ਦੀ ਕਚਹਿਰੀ ਵਿਚ ਆਇਆ। ਵੱਡੇ ਵੱਡੇ ਦਿਗਜ ਗਾਇਕਾਂ ਨੇ ਮੂੰਹ ‘ਚ ਉਗਲਾ ਪਾ ਲਈਆਂ। ਪ੍ਰਸਿੱਧ ਲੋਕ ਗਾਇਕ ਕੁਲਦੀਪ ਰਸੀਲਾ ਦੀ ਸੁਰੀਲੀ ਮਿੱਠੀ ਕੁੜੀ ਦੀ ਆਵਾਜ, ਬਿਰਹਾ ਦੇ ਮਾਰੇ ਆਸਕਾਂ ਦੀ ਦੁਖਦੀ ਰਗ ਤੇ ਮਰਹਮ ਦਾ ਕੰਮ ਕਰਦੀ । ਇਸ ਮੁਹੱਬਤੀ ਗੀਤ ਨੂੰ ਬੇਇੰਤਹਾ ਪਿਆਰ ਮੁਹੱਬਤ ਮਿਲਿਆ। ਇਸ ਗੀਤ ਨੇ ਨੌਜਵਾਨ ਪੀੜੀ ਨੂੰ ਆਪਣੇ ਰੰਗ ਵਿਚ ਰੰਗ ਲਿਆ ।
ਦੋਵੇ ਗਾਇਕਾਂ ਨੇ ਸੰਗੀਤ ਜਗਤ ਵਿਚ ਐਸਾ ਮੁਕਾਮ ਹਾਸਲ ਕੀਤਾ । ਜੋ ਵੱਡੇ ਵੱਡੇ ਦਿਗਜ ਗਾਇਕ ਆਪਣੀ ਜਿੰਦਗੀ ਦੇ ਸੁਨਹਿਰੀ ਪਲ ਗੁਆ ਕੇ ਵੀ ਹਾਸਲ ਨਾ ਕਰ ਸਕੇ । ਪੰਜਾਬ ਦੇ ਬਹੁਤ ਸਾਰੇ ਅਖਾੜੇ , ਸੱਭਿਆਚਾਰਕ ਮੇਲੇ , ਦੋਵਾਂ ਗਾਇਕਾਂ ਬਿਨਾ ਅਧੂਰੇ ਜਾਪਦੇ ।
ਫਿਰ ਸੰਗੀਤ ਜਗਤ ਵਿਚ ,ਐਸਾ ਕਾਲਾ ਦਿਨ 8 ਜੂਨ 2015 ਆਇਆ ਜੋ ਸਾਡੇ ਹਰਮਨ ਪਿਆਰੇ ਲੋਕ ਗਾਇਕ ਧਰਮਪ੍ਰੀਤ ਨੂੰ ਹਮੇਸਾ ਲਈ ਖੋਹਕੇ ਲੈ ਗਿਆ ਤੇ ‘ਕੁਲਦੀਪ ਰਸੀਲਾ’ ਅਤੇ ਆਪਣੇ ਪਰਿਵਾਰ ਨੂੰ ਨਾ ਭੁੱਲਣ ਵਾਲਾ ਦਰਦ ਦੇ ਗਿਆ ।
ਹੁਣ ਗੱਲ ਕਰਦੇ ਹਾਂ , ਉਸ ਬੁਲੰਦ ਆਵਾਜ ਦੀ , ਜਿਸ ਨੂੰ ਹਰ ਸਰੋਤਾ ਤਾ ਕਿ ਹਰ ਨਾਮੀ ਗਾਇਕ ਵੀ ਪਸੰਦ ਕਰਦਾ ਹੈ । ਜਿਸਨੂੰ ਅਖਾੜਿਆ ਦਾ ਬਾਦਸ਼ਾਹ ਕਿਹਾ ਜਾਦਾ ਹੈ । ਜਿਸਦਾ ਜਿਕਰ ਪੰਜਾਬ ਦੇ ਲੀਜੈਂਡ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੇ ਗੀਤ ‘ਮਾਫੀਆ ਸਟਾਈਲ’ ਵਿੱਚ ਕੀਤਾ ।
ਜੀ ਹਾਂ , ਮੈ ਉਸ ਮੇਲਿਆਂ, ਅਖਾੜਿਆ ਦੀ ਸਾਨ ,ਪ੍ਰਸਿੱਧ ਲੋਕ ਗਾਇਕ ਲਾਭ ਹੀਰਾ ਜੀ ਗੱਲ ਕਰ ਰਿਹਾ ਹਾਂ । ਜਿੰਨਾ ਦੇ ਗੀਤ ਪਿੰਡਾਂ ਸ਼ਹਿਰਾਂ ਤੇ ਦੇਸ਼ਾਂ ਵਿਦੇਸ਼ਾਂ ਵਿਚ ਵੱਸਦੇ ਲੋਕਾਂ ਦੇ ਮਨਾਂ ਰਾਜ ਕਰ ਰਹੇ ਹਨ।
ਮੈ ਓਨਾ ਦੇ ਪਹਿਲੇ ਗੀਤ , ਜਿਸਨੂੰ ਸਰੋਤਿਆ ਵੱਲੋ ਬੇਹੱਦ ਪਿਆਰ ਮੁਹੱਬਤ ਮਿਲਿਆ। ਗੀਤਕਾਰ ਰਮੇਸ਼ ਬਰੇਟਿਆਂ ਵਾਲਾ ਦੀ ਕਲਮ ਚੋ ‘ਨਾ ਵੇ ਸੱਜਣਾ ਨਾ ‘ 2000 ਸਾਲ ਵਿੱਚ ਆਇਆ। ਅੱਜ ਨਵੇ ਉਭਰ ਰਹੇ ਗਾਇਕਾਂ ਦੇ ਵੰਜ ਬਰਾਬਰ ਗੱਡਦੇ ਨੇ , ਧੋਣਾਂ ਚੋ ਕਿੱਲੇ ਕੱਢਦੇ ਨੇ । ਪ੍ਰਸਿੱਧ ਲੋਕ ਗਾਇਕ ਲਾਭ ਹੀਰਾ ਜੀ ਦੇ ਮਕਬੂਲ ਗੀਤ, ਮੇਲਿਆਂ ਤੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਸਾਨ ਬਣਦੇ ਹਨ।
ਮਿਤੀ 13 ਫਰਵਰੀ 2024 ਨੂੰ ਚਰਚਿਤ ਲੋਕ ਗਾਇਕ ਆਰ.ਨੇਤ ਦੇ ਯੂ ਟਿਊਬ ਚੈਨਲ ਤੇ ਲੋਕ ਅਰਪਣ ਹੋਣ ਜਾ ਰਿਹਾ , ਗੀਤ ‘ ਜਿਗਰਾ ਭਾਲਦੀ ਆ’ ਪ੍ਰਸਿੱਧ ਲੋਕ ਗਾਇਕ ਕੁਲਦੀਪ ਰਸੀਲਾ ਤੇ ਸੱਭਿਆਚਾਰਕ ਦੀ ਰੂਹ ਪ੍ਰਸਿੱਧ ਲੋਕ ਗਾਇਕ ਲਾਭ ਹੀਰਾ ਜੀ ਦੀ ਬੁਲੰਦ ਆਵਾਜ ‘ਚ ਅਤੇ ਗੀਤਕਾਰ ਮਨੀ ਸੀਰੋਨ ਦੀ ਦਮਦਾਰ ਕਲਮ ਨੇ ਕਲਮਬੱਧ ਕੀਤਾ । ਜਿਸਨੂੰ ਸੰਗੀਤਕ ਛੋਹਾਂ ਦਿੱਤੀਆ ‘ ਬੀਟਕੋਪ’ ਨੇ । ਵਿਸੇਸ਼ ਸੁਕਰਾਨਾ ਕਰਮਜੀਤ ਫੱਕਰਝੰਡਾ ਜੀ ਦਾ ।
ਇਹ ਗੀਤ ਸੰਗੀਤ ਜਗਤ ਵਿੱਚ ਆਪਣਾ ਨਵਾ ਮੁਕਾਮ ਬਣਾੳਣ ਜਾ ਰਿਹਾ । ਜਿਸਨੂੰ ਸਰੋਤਿਆ ਵੱਲੋ ਖੂਬ ਹੁੰਗਾਰਾ ਮਿਲੇਗਾ । ਦੋਵਾਂ ਗਾਇਕਾਂ ਲਈ ਢੇਰ ਸਾਰੀ ਮੁਬਾਰਕਬਾਦ, ਦੁਆਵਾਂ। ਆਮੀਨ
ਸ਼ਿਵਨਾਥ ਦਰਦੀ ਫ਼ਰੀਦਕੋਟ
ਸੰਪਰਕ:- 9855155392
Leave a Comment
Your email address will not be published. Required fields are marked with *