ਨਵਾਂ ਸਾਲ ਆਇਆ ਏ ,
ਨਵੀਆਂ ਖੁਸ਼ੀਆਂ ,ਨਵੇਂ ਰੰਗ, ਨਵੇਂ ਉਤਸ਼ਾਹ ਲਿਆਇਆ ਏ,
ਆਓ ਸਾਰੇ ਮਿਲ ਕੇ ਸਵਾਗਤ ਕਰੀਏ ਨਵਾਂ ਸਾਲ ਆਇਆ ਏ।
ਬੀਤੇ ਦੁਖ ਦਰਦ ਭੁਲਾ ਕੇ ,
ਨੱਚੀਏ, ਟੱਪੀਏ, ਗੀਤ ਖੁਸ਼ੀ ਦੇ ਗਾਈਏ,
ਨਵੀਆਂ ਖੋਜਾਂ, ਨਵੇਂ ਵਿਚਾਰਾਂ ਦੇ ਸੰਗ ਨਵੇਂ ਸਾਲ ‘ਚ ਤਰੱਕੀ ਕਰਦੇ ਜਾਈਏ।
ਆਓ ਸਾਰੇ ਮਿਲ ਕੇ ਨਵੇਂ ਸਾਲ ਨੂੰ ਸ਼ਾਨਦਾਰ ਬਣਾਈਏ,
ਨਵੀਆਂ ਖੇਡਾਂ, ਨਵੇਂ ਤਮਾਸ਼ੇ ਆਪਣੇ ਨਾਲ ਲਿਆਇਆ ਏ,
ਨਵਾਂ ਸਾਲ ਆਇਆ ਏ।
ਨਵੇਂ ਸੂਰਜ ਦੀਆਂ ਕਿਰਨਾਂ ਦੇ ਸੰਗ ਨਵੇਂ ਸੁਨੇਹੇ ਲਿਆਇਆ ਏ,
ਆਓ ਸਾਰੇ ਮਿਲ ਕੇ ਸਵਾਗਤ ਕਰੀਏ ਨਵਾਂ ਸਾਲ ਆਇਆ ਏ।
ਇੱਕ ਦੂਜੇ ਨੂੰ ਗਲੇ ਲਗਾਈਏ,
ਦੁੱਖ ਦਲਿਦਰਤਾ ਨੂੰ ਧਰਤੀ ਤੋਂ ਮਿਟਾਈਏ,
ਸੁਖ ਸਨੇਹੇ ਘਰ-ਘਰ ਵੰਡੀਏ,
ਭੁਲ ਜਾਈਏ ਸਾਰੇ ਮਾੜੇ ਵਿਚਾਰ।
ਖੁਸ਼ੀਆਂ ਨਾਲ ਭਰ ਜਾਏ ਸਾਰਾ ਸੰਸਾਰ।
ਸਭ ਦੇ ਸੁਪਨੇ ਹੋਵਣ ਸਾਕਾਰ,
ਨਵੀਆਂ ਖੁਸ਼ੀਆਂ, ਨਵੇਂ ਉਤਸਾਹ ਨਵੀਆਂ ਰੌਣਕਾਂ ਲਿਆਇਆ ਏ।
ਆਓ ਸਾਰੇ ਮਿਲ ਕੇ ਸਵਾਗਤ ਕਰੀਏ, ਨਵਾਂ ਸਾਲ ਆਇਆ ਏ
ਨਵਾਂ ਸਾਲ ਆਇਆ ਏ।
ਨਾਮ :ਸ਼ੀਲੂ
ਜਮਾਤ ਗਿਆਰਵੀਂ (ਨਾਨ ਮੈਡੀਕਲ) ਮੈਰੀਟੋਰੀਅਸ ਸਕੂਲ (ਲੁਧਿਆਣਾ)
ਗਾਇਡ ਅਧਿਆਪਕ:
ਮਾਸਟਰ ਹਰਭਿੰਦਰ ਸਿੰਘ ਮੁੱਲਾਂਪੁਰ
ਸੰਪਰਕ:94646-01001
Leave a Comment
Your email address will not be published. Required fields are marked with *