ਬੂਹੇ ਦੀ ਸਰਦਲ ਤੇ ਬੈਠੇ
ਸਾਂਭ ਖੁਸ਼ੀਆਂ ਤੇ ਖੇੜਿਆਂ ਨੂੰ,
ਨਵੇਂ ਵਰ੍ਹੇ ਦੇ ਨਵੇਂ ਲੈ ਸੁਪਨੇ,
ਪਿਛਲੇ ਛੱਡ ਕੇ ਝੇੜਿਆਂ ਨੂੰ,
ਦਿਲੋਂ ਗਵਾਕੇ ਖ਼ਾਰ ਕੁੜੱਤਣ
ਰੌਸ਼ਨ ਕਰੀਂ ਹਨੇਰਿਆਂ ਨੂੰ
ਮਹਿਕਾਂ ਤੇ ਖੁਸ਼ਬੋਆਂ ਵੰਡੀ
ਆਪਣੇ ਚਾਰ ਚੁਫੇਰਿਆਂ ਨੂੰ
ਦੁੱਖ ਕਲੇਸ਼ ਨੂੰ ਦੂਰ ਭਜਾਕੇ
ਕਰੀਏ ਸੁਰਖ਼ ਸਵੇਰਿਆਂ ਨੂੰ।
ਖ਼ੁਸ਼ਆਮਦੀਦ ਆ ਪ੍ਰਿੰਸ ਆਖੀਏ,
ਹੱਸਦੇ ਵੱਸਦਿਆਂ ਚਿਹਰਿਆਂ ਨੂੰ
ਨਵਾਂ ਸਾਲ ਮੁਬਾਰਕ ਹੋਵੇ,
ਹੱਸਦੇ ਵੱਸਦੇ ਵਿਹੜਿਆਂ ਨੂੰ,

ਰਣਬੀਰ ਸਿੰਘ ਪ੍ਰਿੰਸ
ਸ਼ਾਹਪੁਰ ਕਲਾਂ ਆਫ਼ਿਸਰ ਕਾਲੋਨੀ
ਸੰਗਰੂਰ 9872299613