ਨਵੇ ਸਾਲ ਦੇ ਸੂਰਜਾਂ, ਤੂੰ ਨਵੀ ਕਿਰਨ ਬਖੇਰ।
ਮੁੱਕ ਜਾਵਣ ਲੋਕ ਮਨਾਂ ਚੋ ਦੂਈ ਈਰਖਾਂ ਵੈਰ।
ਸਭ ਧਰਮਾਂ ਦੇ ਲੋਕੀ ਪਿਆਰ ਖ਼ੁਸ਼ਬੋਈਆਂ ਵੰਡਣ,
ਸਿੱਖ ਮੰਦਰਾਂ ਵਿੱਚ ਜਾ ਕੇ ਮੰਗਣ ਸਭ ਦੀ ਖੈਰ।
ਹਿੰਦੂ ਗੁਰੂਦੁਆਰੇ ਆਵਣ, ਈਸ਼ਾ ਮੰਦਰਾਂ ਦੇ ਵਿੱਚ ਜਾਵਣ,
ਮੁਸਲਮ ਚਰਚ ਦੇ ਵਿੱਚ ਜਾ ਕੇ ਕਰਨ ਦੁਆਵਾਂ ਢੇਰ।
ਚਾਰੇ ਧਰਮ ਇਕੱਠੇ ਹੋ ਕੇ ਰਲ ਮਿਲ ਤਿਉਹਾਰ ਮਨਾਵਣ,
ਈਦ ਦੀਵਾਲੀ ਅਨੰਦਪੁਰ ਕ੍ਰਿਸਮਿਸ ਦਾ ਮੇਲਾ ਫੇਰ।
ਇੱਕੋ ਜਾਤ ਇਨਸਾਨ ਹੈ ਸਾਡੀ ਇੱਕੋ ਰਾਮ ਦੇ ਬੰਦੇ,
ਆਓ ਰਲ ਮਿਲ ਧਰਮ ਜੀ ਮੰਗੀਏ ਸਭਨਾਂ ਦੀ ਖੈਰ।
ਦੋ ਹਜ਼ਾਰ ਤੇਈ ਨੂੰ ਅਲਵਿਦਾ ਕਰ ਦੇਈਏ ਆਪਾਂ,
ਨਵੇ ਸਾਲ ਦੀਆਂ ਮੁਬਾਰਕਾਂ ਹੋਵਣ ਸਭ ਨੂੰ ਢੇਰ।।
ਲੇਖਕ ਧਰਮ ਪ੍ਰਵਾਨਾਂ,
ਕਿਲ੍ਹਾ ਨੌਂ ਫਰੀਦਕੋਟ
ਫੋਨ 9876717686