ਕੋਟਕਪੂਰਾ, 23 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਈਸ਼ਰ ਸਿੰਘ ਲੰਭਵਾਲੀ ਦੀ ਨਵੀਂ ਪੁਸਤਕ ‘‘ਰੱਬ ਦੀਆਂ ਅੱਖਾਂ’’ ਦੀ ਘੁੰਡ ਚੁਕਾਈ ਉੱਪਰ ਸਮਾਗਮ 25 ਮਾਰਚ ਦਿਨ ਸੋਮਵਾਰ ਨੂੰ ਫਰੀਦਕੋਟ ਵਿਖੇ ਹੋਵੇਗਾ। ਇਹ ਸਮਾਗਮ ਮੁੰਬਈ ਦੀ ਅੰਤਰਰਾਸ਼ਟਰੀ ਸਾਹਿਤਕ ਸੰਸਥਾ’ ਮੇਲਾ ਰੂਹਾਂ ਦਾ’ ਸੰਸਥਾ ਵਲੋਂ ‘ਕਲਮਾਂ ਦੇ ਰੰਗ’ ਸਾਹਿਤ ਸਭਾ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਇਹ ਸਮਾਗਮ ਬੀ.ਪੀ.ਈ.ਓ. ਦਫਤਰ ਦੇ ਸੈਮੀਨਾਰ ਹਾਲ ਵਿੱਚ 10:30 ਵਜੇ ਸ਼ੁਰੂ ਹੋਵੇਗਾ। ਇਸ ਦੇ ਮੁੱਖ ਮਹਿਮਾਨ ਪਿ੍ਰੰਸੀਪਲ ਪਰਮਿੰਦਰ ਸਿੰਘ ਹੋਣਗੇ। ਪੁਸਤਕ ਉੱਪਰ ਵਿਚਾਰ-ਚਿੰਤਨ ਉੱਘੇ ਸ਼ਾਇਰ ਅਤੇ ਆਲੋਚਕ ਡਾ. ਦੇਵਿੰਦਰ ਸੈਫੀ ਵਲੋਂ ਆਰੰਭ ਕੀਤਾ ਜਾਵੇਗਾ। ਪ੍ਰੋਗਰਾਮ ਦੀ ਰੂਪਰੇਖਾ ਬਾਰੇ ਦੱਸਦਿਆਂ ਰਮਨਦੀਪ ਰਮਣੀਕ ਨੇ ਦੱਸਿਆ ਕਿ ਇਹ ਸਮਾਗਮ ਉਹਨਾਂ ਨੇ ਆਪਣੇ ਪਿਤਾ ਜੀ ਦੀ ਸਿਰਜਣਾ ਦੇ ਸਤਿਕਾਰ ’ਚ ਰੱਖਿਆ ਹੈ। ਮੰਚ ਸੰਚਾਲਨ ਦੀ ਭੂਮਿਕਾ ਇੰਜੀ. ਚਰਨਜੀਤ ਸਿੰਘ ਅਤੇ ਪੱਤਰਕਾਰ ਹਰਮੇਲ ਪ੍ਰੀਤ ਵਲੋਂ ਨਿਭਾਈ ਜਾਵੇਗੀ। ਇਸ ਮੌਕੇ ਪ੍ਰੋ. ਤਰਸੇਮ ਸਿੰਘ ਨਰੂਲਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ। ਪਹੁੰਚੇ ਹੋਏ ਸ਼ਾਇਰਾਂ ਦਾ ਕਲਾਮ ਵੀ ਸੁਣਿਆ ਜਾਵੇਗਾ।