ਭਵਿੱਖ ’ਚ ਇਸ ਪ੍ਰਕਾਰ ਦੀਆਂ ਹੋਰ ਗਤੀਵਿਧੀਆਂ ਕਰਵਾਈਆਂ ਜਾਣਗੀਆਂ : ਪਿ੍ਰੰਸੀਪਲ ਧਵਨ ਕੁਮਾਰ
ਕੋਟਕਪੂਰਾ, 8 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਐੱਸ.ਬੀ.ਆਰ.ਐੱਸ. ਗੁਰੂਕੁਲ (ਮਹਿਣਾ) ਜੋ ਕਿ ਡਾਇਰੈਕਟਰ ਪਿ੍ਰੰਸੀਪਲ ਧਵਨ ਕੁਮਾਰ ਦੇ ਮਾਰਗ ਦਰਸ਼ਨ ’ਚ ਚਲਾਇਆ ਜਾ ਰਿਹਾ ਹੈ, ਉਹਨਾ ਵੱਲੋ ਅਧਿਆਪਕਾਂ ਦੇ ਗਿਆਨ ’ਚ ਵਾਧਾ ਕਰਨ ਲਈ ਵਿਭਿੰਨ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਇਸ ਲਈ ਨਵੀਂ ਸਿੱਖਿਆ ਨੀਤੀ ਨਾਲ ਅਧਿਆਪਕਾਂ ਨੂੰ ਜਾਣੂ ਕਰਵਾਉਣ ਲਈ ਵਰਕਸ਼ਾਪ ਲਾਈ ਗਈ। ਇਸ ’ਚ ਸਿਟੀ ਯੂਨੀਵਰਸਿਟੀ ਤੋਂ ਆਏ ਹੋਏ ਅਧਿਕਾਰੀਆਂ ਡਾਕਟਰ ਅਭਿਸੇਕ ਤਿ੍ਰਪਾਠੀ (ਵਾਈਸ ਚਾਂਸਲਰ) ਅਤੇ ਸੰਜੇ ਵਰਮਾ ਨੇ ਸਿੱਖਿਆ ਨੀਤੀ ਦੇ ਮੁੱਖ ਪਹਿਲੂਆਂ ਬਾਰੇ ਦੱਸਦੇ ਹੋਏ ਅਧਿਆਪਕਾਂ ਦੇ ਗਿਆਨ ’ਚ ਵਾਧਾ ਕੀਤਾ। ਜਿਵੇਂ ਕਿ ਨਵੀਂ ਸਿੱਖਿਆ ਨੀਤੀ ’ਚ ਸਕੂਲੀ ਸਿੱਖਿਆ ਦੇ ਚਾਰ ਪੜਾਅ ਸ਼ਾਮਿਲ ਹਨ ਬੁਨਿਆਦੀ (5 ਸਾਲ), ਸ਼ੁਰੂਆਤੀ ਪੜਾਅ (3 ਸਾਲ), ਮੱਧ ਪੜਾਅ (3 ਸਾਲ) ਅਤੇ ਸੈਕੰਡਰੀ ਪੜਾਅ (4 ਸਾਲ)। ਰਾਸਟਰੀ ਸਿੱਖਿਆ ਨੀਤੀ ਸਕੂਲ ਅਤੇ ਉੱਚ ਸਿੱਖਿਆ ’ਚ ਵਿਦਿਆਰਥੀਆਂ ਦੀ ਮੱਦਦ ਕਰਨ ਲਈ ਜਰੂਰੀ ਸੁਧਾਰ ਪ੍ਰਦਾਨ ਕਰਦੀ ਹੈ। ਇਸ ਦਾ ਉਦੇਸ਼ ਸ਼ੁਰੂਆਤੀ ਪੜਾਅ ਦੀ ਦੇਖਭਾਲ, ਅਧਿਆਪਕ ਮੁਲਾਂਕਣ ਨੂੰ ਮਜਬੂਤ ਕਰਨਾ, ਮੌਜੂਦਾ ਸਿੱਖਿਆ ਨੀਤੀ ਵਿੱਚ ਸੁਧਾਰ ਅਤੇ ਸਿੱਖਿਆ ਦੇ ਸੁਧਾਰ ਢਾਂਚੇ ’ਚ ਸੁਧਾਰ ਜਿਵੇਂ ਲੋੜੀਂਦੇ ਖੇਤਰਾਂ ਉੱਪਰ ਧਿਆਨ ਕੇਂਦਰਿਤ ਕਰਨਾ ਹੈ। ਸ਼ੈਸਨ ਦੌਰਾਨ ਅਧਿਆਪਕਾਂ ਦੇ ਦੁਆਰਾ ਵਿਭਿੰਨ ਪ੍ਰਕਾਰ ਦੇ ਪ੍ਰਸ਼ਨ ਪੁੱਛ ਕੇ ਆਪਣੀਆਂ ਮੁਸ਼ਕਿਲਾਂ ਨੂੰ ਦੂਰ ਕੀਤਾ ਗਿਆ। ਡਾਇਰੈਕਟਰ ਪਿ੍ਰੰਸੀਪਲ ਧਵਨ ਕੁਮਾਰ ਨੇ ਆਏ ਹੋਏ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਆਉਣ ਵਾਲੇ ਸਮੇਂ ’ਚ ਵੀ ਇਸ ਪ੍ਰਕਾਰ ਦੀਆਂ ਹੋਰ ਕਈ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਰਹਿਣਗੀਆਂ।