ਨਵੇਂ ਸਾਲ ਦੀ ਇਹ ਪਹਿਲੀ ਸਵੇਰ।
ਝੋਲੀ ਵਿੱਚ ਪਾਵੇ ਸਭ ਦੇ ਖੁਸ਼ੀਆਂ,
ਥੋੜੀ ਵੀ ਨਾ ਹੁਣ ਲਗਾਵੇ ਦੇਰ।।
ਹਰ ਇੱਕ ਦੀ ਉਮੀਦ ਬਣੇ ਇਹ ਸਵੇਰ।
ਰਾਤ ਦੇ ਹਨੇਰੇ ਨੂੰ ਦੂਰ ਕਰੇ ਇਹ ਸਵੇਰ।
ਸੂਰਜ ਕਿਰਨਾਂ ਦੇਣ ਹਰ ਪਾਸੇ ਰੋਸ਼ਨੀ ਵਿਖੇਰ।।
ਫੁੱਲਾਂ ਦੀ ਮਹਿਕਾਂ ਨਾਲ ਮਹਿਕੇ ਇਹ ਸਵੇਰ।
ਪੰਛੀਆਂ ਦੀ ਚਹਿਕ ਨਾਲ ਚਹਿਕੇ ਇਹ ਸਵੇਰ।
ਤ੍ਰੇਲ ਦੇ ਸੁੱਚੇ ਮੋਤੀਆਂ ਨਾਲ ਸਜੀ ਹੋਈ ਇਹ ਸਵੇਰ।।
ਸੂਦ ਵਿਰਕ ਦੋਵੇਂ ਹੱਥ ਜੋੜ ਕਰੇ ਦੁਆਵਾਂ,
ਸਭ ਲਈ ਸੁੱਖ-ਸੁਨੇਹੇ ਲੈ ਕੇ ਆਵੇ ਇਹ ਸਵੇਰ॥

ਲੇਖਕ -ਮਹਿੰਦਰ ਸੂਦ (ਵਿਰਕ)
ਜਲੰਧਰ
ਮੋਬ: 9876666381