ਫ਼ਤਹਿਗੜ੍ਹ੍ ਸਾਹਿਬ, 5 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਦਫ਼ਤਰ ਪੰਜਾਬ ਪੁਲਿਸ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਦੇ ਦਫ਼ਤਰ ਵਿਖੇ ਨਵੇਂ ਸਾਲ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਇੰਸਪੈਕਟਰ (ਰਿਟਾ) ਵੱਲੋਂ ਸਮੂਹ ਸੰਗਤਾ ਨੂੰ ਨਵੇਂ ਸਾਲ ਦੀਆਂ ਵਧਾਈਆ ਦਿੱਤੀਆਂ ਗਈਆਂ ਅਤੇ ਬੂਟੇ ਲਗਾਕੇ ਸਵੱਛ ਵਾਤਾਵਰਣ ਦਾ ਸੰਦੇਸ਼ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਦਿਨ ਤਿਉਹਾਰ ਬੂਟੇ ਲਗਾਕੇ ਮਨਾਉਣੇ ਚਾਹੀਦੇ ਹਨ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਸਾਫ ਸੁਥਰਾ ਵਾਤਾਵਰਣ ਮਿਲ ਸਕੇ। ਇਸ ਮੌਕੇ ਉੱਘੇ ਵਾਤਾਵਰਣ ਪ੍ਰੇਮੀ ਹਰਮਨਪ੍ਰੀਤ ਸਿੰਘ ਨੇ
ਨਵੇਂ ਸਾਲ ਦੀਆਂ ਵਧਾਈਆ ਦਿੰਦਿਆ ਕਿਹਾ ਕਿ ਰੁੱਖ ਵਾਤਾਵਰਣ ਸ਼ੁੱਧ ਕਰਨ ਵਿਚ ਬੇਹੱਦ ਸਹਾਈ ਸਿੱਧ ਹੁੰਦੇ ਹਨ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਣ ਲਈ ਰੁੱਖਾਂ ਦੀ ਸਾਂਭ ਸੰਭਾਲ ਲਾਜ਼ਮੀ ਹੈ, ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਸਾਫ ਸੁਥਰਾ ਵਾਤਾਵਰਨ ਮਿਲ ਸਕੇ। ਇਸ ਮੌਕੇ ਇੰਸਪੈਕਟਰ ਜਗਦੀਸ਼ ਸਿੰਘ (ਰਿਟਾ),ਇੰਸਪੈਕਟਰ ਸਵਰਨ ਸਿੰਘ (ਰਿਟਾ), ਇੰਸਪੈਕਟਰ ਮਨਜੀਤ ਸਿੰਘ (ਰਿਟਾ), ਗੁਰਮੀਤ ਸਿੰਘ ਐਸ.ਆਈ (ਰਿਟਾ), ਫ਼ਤਹਿ ਸਿੰਘ ਐਸ.ਆਈ (ਰਿਟਾ),ਭੁਪਿੰਦਰ ਸਿੰਘ ਐਸ.ਆਈ (ਰਿਟਾ), ਮਲਕੀਤ ਸਿੰਘ ਐਸ.ਆਈ (ਰਿਟਾ), ਮੇਜ਼ਰ ਸਿੰਘ ਐਸ.ਆਈ (ਰਿਟਾ), ਹਰਨੇਕ ਸਿੰਘ ਐਸ.ਆਈ (ਰਿਟਾ), ਗੁਰਚਰਨ ਸਿੰਘ ਐਸ.ਆਈ (ਰਿਟਾ), ਦਵਿੰਦਰ ਸਿੰਘ ਐਸ.ਆਈ (ਰਿਟਾ) ਆਦਿ ਹਾਜ਼ਰ ਸਨ।
Leave a Comment
Your email address will not be published. Required fields are marked with *