ਬਾਕਸਿੰਗ ਦੇ ਰਾਜ ਪੱਧਰੀ ਤੀਜੇ ਦਿਨ ਰਹੇ ਫਸਵੇਂ ਮੁਕਾਬਲੇ
ਪਾਵਰ ਲਿਫਟਿੰਗ ਦੇ ਰਾਜ ਪੱਧਰੀ ਮੁਕਾਬਲੇ ਸ਼ੁਰੂ
ਬਠਿੰਡਾ, 17 ਅਕਤੂਬਰ (ਗੁਰਪ੍ਰੀਤ ਚਹਿਲ/ ਵਰਲਡ ਪੰਜਾਬੀ ਟਾਈਮਜ਼)
ਖੇਡਾਂ ਵਤਨ ਪੰਜਾਬ ਦੀਆਂ ਸੀਜਨ 2 ਵਿਚ ਪੰਜਾਬ ਪੱਧਰੀ ਬਾਕਸਿੰਗ ਮੁਕਾਬਲੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਬਠਿੰਡਾ ਵਿਖੇ ਪੰਜਾਬ ਸਰਕਾਰ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਜਿਲਾ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਸ਼ੌਕਤ ਅਹਿਮਦ ਪਰੇ ਦੀ ਅਗਵਾਈ ਅਤੇ ਜਿਲਾ ਖੇਡ ਅਫਸਰ ਬਠਿੰਡਾ ਸ਼੍ਰੀ ਪਰਮਿੰਦਰ ਸਿੰਘ ਦੀ ਦੇਖ ਰੇਖ ਵਿਚ ਤੀਜੇ ਦਿਨ ਅਮਨ ਅਮਾਨ ਨਾਲ ਚੱਲ ਰਹੀਆਂ ਹਨ। ਰਾਜ ਪੱਧਰੀ ਪਾਵਰ ਲਿਫਟਿੰਗ ਖੇਡਾਂ ਵੀ ਸ਼ੁਰੂ ਹੋ ਗਈਆਂ ਹਨ ਜ਼ਿਨ੍ਹਾਂ ਦਾ ਰਸਮੀ ਉਦਘਾਟਨ ਸ਼੍ਰੀ ਪਰਮਿੰਦਰ ਸਿੰਘ ਜ਼ਿਲਾ ਖੇਡ ਅਫਸਰ ਬਠਿੰਡਾ ਨੇ ਕੀਤਾ। ਉਨ੍ਹਾਂ ਕਿਹਾ ਕਿ ਖੇਡ ਭਾਵਨਾ ਨਾਲ ਆਪਣੀ ਕਲਾ ਦੇ ਜ਼ੋਹਰ ਦਿਖਾਉਣੇ ਚਾਹੀਦੇ ਹਨ। ਜਿੱਤ ਦਾ ਅਰਥ ਦੂਸਰੀ ਧਿਰ ਦੀ ਹਾਰ ਨਹੀਂ ਹੁੰਦਾ ਸਗੋਂ ਸਾਡੀ ਲਗਨ, ਦਿ੍ਰੜਤਾ ਅਤੇ ਸਿਰੜ ਦਾ ਝੰਡਾ ਬੁਲੰਦ ਹੋਣਾ ਹੁੰਦਾ ਹੈ। ਇਸ ਦੌਰਾਨ ਹਰਪਾਲ ਸਿੰਘ ਐਸ ਐਸ ਪੀ ਵਿਜੀਲੈਸ ਅਤੇ ਗੁਰਮੀਤ ਸਿੰਘ ਏ ਆਈ ਜੀ ਕ੍ਰਾਈਮ ਬ੍ਰਾਂਚ ਉਚੇਚੇ ਤੌਰ ਤੇ ਪੁੱਜੇ। ਉਨ੍ਹਾਂ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਦਾ ਖਾਤਮਾ ਕਰਨ ਲਈ ਖੇਡ ਮੈਦਾਨ ਨਾਲ ਜੁੜਣਾ ਅਤੀ ਜ਼ਰੂਰੀ ਹੈ। ਉਨ੍ਹਾਂ ਕੋਚ ਸਾਹਿਬਾਨ ਨੂੰ ਫਰਤੀਲੇ ਰਹਿਣ ਲਈ ਖੁਦ ਗੇਮ ਖੇਡਣ ਅਤੇ ਦੋੜਣ ਦਾ ਅਕਾਦਮਿਕ ਕਾਰਜ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਕੋਚ ਦਾ ਵਧਿਆ ਪੇਟ ਅਤੇ ਢਿਲਕਦਾ ਸਰੀਰ ਸੋਭਾ ਨਹੀਂ ਦਿੰਦੇ।
ਖੇਡਾਂ ਵਤਨ ਪੰਜਾਬ ਦੀਆਂ ਸੀਜਨ 2 ਦੇ ਮੀਡੀਆ ਇੰਚਾਰਜ਼ ਬਲਵੀਰ ਸਿੰਘ ਕਮਾਡੋ, ਪ੍ਰਦੀਪ ਸਿੰਘ ਬੋਬੀ ਅਤੇ ਸੁਰਜੀਤ ਸਿੰਘ ਕਲਿਆਣ ਨੇ ਦੱਸਿਆ ਕਿ ਬਾਕਸਿੰਗ ਲੜਕੀਆਂ ਦੇ ਮੁਕਾਬਲਿਆਂ ਵਿਚ 21 ਤੋਂ 40 ਸਾਲ ਉਮਰ ਵਰਗ ਤਹਿਤ ਭਾਰ 45 ਤੋਂ 48 ਕਿਲੋਗ੍ਰਾਮ ਸਿਮਰਨ ਐਸ ਏ ਐਸ ਨਗਰ ਨੇ ਪਹਿਲਾ ਅਨੀਸ਼ਾ ਹੁਸਿਆਰਪੁਰ ਨੇ ਦੂਸਰਾ ਅਤੇ ਅਨੂ ਕੁਮਾਰੀ ਮਲੇਰਕੋਟਲਾ ਤੇ ਨੇਹਾ ਮੁਕਤਸਰ ਨੇ ਤੀਸਰਾ ਸਥਾਨ ਹਾਸਲ ਕੀਤਾ। 48 ਤੋਂ 50 ਕਿਲੋਗ੍ਰਾਮ ਭਾਰ ਵਿਚ ਸਿਰੋਜ ਹੁਸਿਆਰਪੁਰ, ਕੋਮਲ ਐਸ ਏ ਐਸ ਨਗਰ , ਅਰਪਨਾ ਪਠਾਨਕੋਟ ਤੇ ਬਬੀਤਾ ਬਠਿੰਡਾ , 50 ਤੋਂ 52 ਮਨਿਤ ਐਸ ਏ ਐਸ ਨਗਰ , ਜਸ਼ਨਪ੍ਰੀਤ ਅਮਿ੍ਰੰਤਸਰ , ਰਮਨਦੀਪ ਸ਼੍ਰੀ ਮੁਕਤਸਰ ਸਾਹਿਬ , ਸ਼ਿਵਾਨੀ ਪਠਾਨਕੋਟ , 52 ਤੋਂ 54 ਕਿਲੋਗ੍ਰਾਮ ਭਾਰ ਵਰਗ ਵਿਚ ਸੰਦੀਪ ਕੌਰ ਪਟਿਆਲਾ, ਮੀਨਾਕਸੀ ਮੋਹਾਲੀ, ਹਿਮਾਨੀ ਗੋਇਲ ਬਠਿੰਡਾ, ਪਿ੍ਰਯੰਕਾ ਰਾਣੀ , 54 ਤੋਂ 57 ਕਿਲੋਗ੍ਰਾਮ ਭਾਰ ਨੀਤੂ ਪਟਿਆਲਾ, ਨਿਕਿਤਾ ਠਾਕਰ ਹੁਸ਼ਿਆਰਪੁਰ, ਸੀਮਾ ਰਾਣੀ ਸੰਗਰੂਰ, 57 ਤੋਂ 60 ਕਿਲੋਗ੍ਰਾਮ ਭਾਰ ਵਿਚ ਮਨਦੀਪ ਕੌਰ ਲੁਧਿਆਣਾ, ਸਿਮਰਨ ਕੌਰ ਬਠਿੰਡਾ , ਰਮਨਪ੍ਰੀਤ ਕੌਰ ਅਮਿ੍ਰੰਤਸਰ , 60 ਤੋਂ 63 ਕਿਲੋਗ੍ਰਾਮ ਭਾਰ ਵਰਗ ਵਿਚ ਸਿਮਰਜੀਤ ਮੋਹਾਲੀ, ਮਨਜੋਤ ਰੂਪਨਗਰ , ਕੋਮਲ ਅਮਿ੍ਰੰਤਸਰ , ਪ੍ਰਭਜੋਤ ਕੌਰ ਫਤਿਹਗੜ੍ਹ , 63 ਤੋਂ 66 ਕਿਲੋਗ੍ਰਾਮ ਭਾਰ ਵਰਗ ਵਿਚ ਹਰਪ੍ਰੀਤ ਕੌਰ ਐਸ ਏ ਐਸ ਨਗਰ ਮੋਹਾਲੀ, ਵੀਰਪਾਲ ਕੌਰ ਸੰਗਰੂਰ, ਕਮਲਪ੍ਰੀ ਅਮਿ੍ਰੰਤਸਰ ਤੇ ਹਰਪ੍ਰੀਤ ਕੌਰ ਗੁਰਦਾਸਪੁਰ ਨੇ ਕ੍ਰਮਵਾਰ ਪਹਿਲਾ , ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਇਨ੍ਹਾਂ ਖੇਡਾਂ ਨੂੰ ਨੇਪਰੇ ਚਾੜਣ ਲਈ ਸਾਹਿਲ ਕੁਮਾਰ ਲੇਖਾਕਾਰ ਖੇਡ ਵਿਭਾਗ, ਪਰਮਜੀਤ ਸਿੰਘ , ਗੁਰਸ਼ਰਨ ਸਿੰਘ ਗੋਲਡੀ, ਨਿਰਮਲ ਸਿੰਘ ਕੋਚ, ਹਰਦੀਪ ਸਿੰਘ ਬਾਕਸਿੰਗ ਕੋਚ, ਸੁਖਪਾਲ ਕੌਰ ਸਾਈਕਲਇੰਗ ਕੋਚ , ਹਰਪ੍ਰੀਤ ਸਿੰਘ ਬਾਲੀਵਾਲ ਕੋਚ, ਪਵਿੱਤਰ ਕੌਰ, ਅਮਰਦੀਪ ਸਿੰਘ, ਰਮਨਦੀਪ ਕੌਰ , ਸੁਨੀਤਾ ਰਾਣੀ , ਨੀਲਮ ਰਾਣੀ, ਰਾਜੇਸ ਕੁਮਾਰ, ਸੁਖਦੀਪ ਕੌਰ, ਕਿਰਨਜੀਤ ਕੌਰ, ਕਰਮਜੀਤ ਕੌਰ, ਸੁਸਮਾ ਰਾਣੀ, ਬੇਅੰਤ ਕੌਰ, ਵੀਰਪਾਲ ਕੌਰ , ਸੰਦੀਪ ਕੌਰ, ਬਲਜਿੰਦਰ ਕੌਰ, ਜਸਪ੍ਰੀਤ ਕੌਰ ਆਦਿ ਨੇ ਅਹਿਮ ਭੂਮਿਕਾ ਨਿਭਾਈ।
Leave a Comment
Your email address will not be published. Required fields are marked with *