ਸੰਗਰੂਰ 6 ਜਨਵਰੀ,(ਵਰਲਡ ਪੰਜਾਬੀ ਟਾਈਮਜ਼)
ਅੱਜ ਮਿਤੀ 05/01/2023 ਨੂੰ ਨਹਿਰੂ ਯੁਵਾ ਕੇਂਦਰ ਸੰਗਰੂਰ ਵਿਖੇ ਮੇਰਾ ਭਾਰਤ ਵਿਕਾਸ ਭਾਰਤ 2047 ਤਹਿਤ ਭਾਸ਼ਣ ਮੁਕਾਬਲਾ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸੰਗਰੂਰ ਜ਼ਿਲ੍ਹੇ ਦੇ 15 ਤੋਂ 29 ਸਾਲ ਦੇ ਨੌਜਵਾਨਾਂ ਨੇ ਭਾਗ ਲਿਆ। ਇਸ ਪ੍ਰੋਗਰਾਮ ਵਿੱਚ ਡਾ: ਮੋਹਨ ਸ਼ਰਮਾ ਸੀਨੀਅਰ ਸਮਾਜ ਸੇਵੀ, ਡਾ: ਗਗਨਦੀਪ ਸਿੰਘ ਸਹਾਇਕ ਪ੍ਰੋਫੈਸਰ ਐਸ.ਯੂ.ਐਸ ਕਾਲਜ ਸੁਨਾਮ, ਡਾ: ਕਿਰਨ ਬਾਲਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧੂਰੀ, ਮੈਡਮ ਜਯੋਤਸਨਾ ਅਤੇ ਸੰਦੀਪ ਕੁਮਾਰ ਸਰਕਾਰੀ ਮਹਿਲਾ ਆਈ.ਟੀ.ਆਈ. ਪ੍ਰੋਗਰਾਮ ਵਿੱਚ ਹਿੱਸਾ ਲਿਆ।ਇਸ ਮੁਕਾਬਲੇ ਵਿਚ ਸਲੋਨੀ ਰਾਣੀ ਨੇ ਪਹਿਲਾਂ,ਸਨੇਹਾ ਨੇ ਦੂਸਰਾ ਅਤੇ ਸਨਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪ੍ਰੋਗਰਾਮ ਦਾ ਉਦੇਸ਼ ਨੌਜਵਾਨਾਂ ਨੂੰ ਇੱਕ ਪਲੇਟਫਾਰਮ ਪ੍ਰਦਾਨ ਕਰਨਾ ਸੀ ਤਾਂ ਜੋ ਉਹ ਰਾਸ਼ਟਰ ਨਿਰਮਾਣ ਵਿੱਚ ਹਿੱਸਾ ਲੈ ਸਕਣ ਅਤੇ 2047 ਤੱਕ ਭਾਰਤ ਨੂੰ ਇੱਕ ਵਿਕਸਤ ਭਾਰਤ ਬਣਾਉਣ ਵਿੱਚ ਹਿੱਸਾ ਲੈ ਸਕਣ। ਇਸ ਪ੍ਰੋਗਰਾਮ ਵਿੱਚ 80 ਨੌਜਵਾਨ ਹਾਜ਼ਰ ਸਨ।