ਕੋਮਲ, ਨਾਜ਼ੁਕ ਦਿਲ ਹੈ ਮੇਰਾ,
ਵੇਖੀਂ ਕਿਧਰੇ ਤੋੜੀਂ ਨਾ।
ਦਿਲ ਵਿੱਚ ਇਸ਼ਕ ਦੀ ਲਾਟ ਜਗਾ ਕੇ,
ਦਰ ਤੋਂ ਖਾਲੀ ਮੋੜੀਂ ਨਾ।
ਇਸ਼ਕ ਸਮੁੰਦਰ ਬਹੁਤ ਡੂੰਘੇਰਾ,
ਵਿਰਲਾ ਪਾਰ ਕਰੇਂਦਾ ਹੈ।
ਦਿਲ ਦੀ ਧੜਕਣ ਵਧਦੀ ਜਾਂਦੀ,
ਪਿਆਰਾ ਪਾਰ ਵਸੇਂਦਾ ਹੈ।
ਪੱਥਰ-ਦਿਲ ਨਾਲ ਨਿਹੁੰ ਲਗਾ ਕੇ,
ਮੈਂ ਤਾਂ ਏਹੋ ਜਾਣ ਲਿਆ।
ਬਿਰਹੋਂ ਅਤੇ ਵਿਛੋੜੇ ਦਾ ਦੁਖ,
ਕੀ ਹੁੰਦਾ ਹੈ ਮਾਣ ਲਿਆ।
ਹਰ ਦਿਲ ਵਿੱਚ ਖ਼ੁਦਾ ਦਾ ਵਾਸਾ,
ਕਦੇ ਏਸਨੂੰ ਤੋੜੋ ਨਾ।
ਆਇਆ ਦਰ ਤੇ ਕੋਈ ਸਵਾਲੀ,
ਖ਼ਾਲੀ ਉਹਨੂੰ ਮੋੜੋ ਨਾ।
ਸ਼ੀਸ਼ਾ ਤੇ ਦਿਲ ਇੱਕੋ ਜੈਸੇ,
ਅਕਸਰ ਹੀ ਟੁੱਟ ਜਾਂਦੇ ਨੇ।
ਬੜੇ ਬੇਦਰਦ ਲੁਟੇਰੇ ਜਿਹੜੇ,
ਦਿਲ ਨੂੰ ਲੈ ਲੁੱਟ ਜਾਂਦੇ ਨੇ।

* ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.