ਜਿੰਦਾਂ ਨੇ ਨਿੱਕੀਆਂ ਭਾਵੇਂ, ਵੱਡੇ ਨੇ ਸਾਡੇ ਜੇਰੇ,
ਵਾਰਿਸ ਹਾਂ ਸਿੱਖ ਪੰਥ ਦੇ, ਗੋਬਿੰਦ ਜੀ ਲਾਲ ਹਾਂ ਤੇਰੇ,
ਜਾਵਾਂ ਮੈਂ ਵਿੱਚ ਮੈਦਾਨੇ, -2,ਦੇਵੋ ਅਸੀਸ ਜੀ,
ਹੋਣਾ ਨਹੀਂ ਜਿੱਤ ਕਿਸੇ ਤੋਂ, ਨਾਮ ਅਜੀਤ ਜੀ,
ਹੋਣਾ ਨਹੀਂ ਜਿੱਤ ਕਿਸੇ ਤੋਂ ,ਨਾਮ ਅਜੀਤ ਜੀ,
ਭੱਜਦਿਆਂ ਨੂੰ ਵਾਹਣ ਨਾ ਲੱਭਣੇ, ਗਿੱਦੜਾਂ ਦੀਆਂ ਡਾਰਾਂ ਨੂੰ,
ਜਾਬਰ ਦੇ ਜ਼ੁਲਮ ਨੂੰ ਡੱਕਣਾ, ਅਸਾਂ ਫ਼ੜ ਕੇ ਸ਼ਮਸ਼ੀਰਾਂ ਨੂੰ ,
ਸੀਨੇ ਵਿੱਚ ਅਗਨ ਜੋ ਭੜਕੇ-2,ਹੋਵੇ ਨਾ ਸੀਤ ਜੀ,
ਹੋਣਾ ਨਹੀਂ ਜਿੱਤ ਕਿਸੇ ਤੋਂ ,ਨਾਮ ਅਜੀਤ ਜੀ,
ਹੋਣਾ ਨਹੀਂ ਜਿੱਤ ਕਿਸੇ ਤੋਂ ,ਨਾਮ ਅਜੀਤ ਜੀ,
ਕੱਲੇ ਨੇ ਸਵਾ ਲੱਖ ਤੇ, ਪੈਣਾ ਹੈ ਮੈਂ ਤਾਂ ਭਾਰੀ
ਠੋਲੂਆਂ ਦੇ ਵਾਂਗ ਖਿੰਡਣਗੇ, ਕੱਟੇ ਸਿਰ ਨਾਲ਼ ਕਟਾਰੀ,
ਵੈਰੀ ਨੇ ਭੱਜ ਉੱਠਣਾ-2,ਹੋ ਕੇ ਭੈ ਭੀਤ ਜੀ,
ਹੋਣਾ ਨਹੀਂ ਜਿੱਤ ਕਿਸੇ ਤੋਂ ,ਨਾਮ ਅਜੀਤ ਜੀ
ਹੋਣਾ ਨਹੀਂ ਜਿੱਤ ਕਿਸੇ ਤੋਂ, ਨਾਮ ਅਜੀਤ ,
ਹਰ ਪਾਸੇ ਪਈਆਂ ਖਿੱਲਰੀਆਂ ਲੋਥਾਂ ਹੀ ਲੋਥਾਂ ਨੇ,
ਵਿੰਨ੍ਹੇ ਨੇ ਪਏ ਕਲੇਜੇ, ਤੀਰਾਂ ਦੀਆਂ ਨੋਕਾਂ ਨੇ,
ਲੜ੍ਹਦੇ ਪਏ ਨਾਲ਼ ਦਲੇਰੀ -2,ਡੋਲੇ ਨਾ ਚੀਤ ਜੀ,
ਹੋਣਾ ਨਹੀਂ ਜਿੱਤ ਕਿਸੇ ਤੋਂ, ਨਾਮ ਅਜੀਤ ਜੀ ,
ਹੋਣਾ ਨਹੀਂ ਜਿੱਤ ਕਿਸੇ ਤੋਂ,ਨਾਮ ਅਜੀਤ ਜੀ,
ਰੱਖ ਕੇ ਸਿਰ ਤਲੀ ਤੇ ਰੱਖਣਾ, ਯੋਧਿਆਂ ਦੀ ਰਹੀ ਹੈ ਆਦਤ,
ਦਾਦਿਆਂ ਪੜਦਾਦਿਆਂ ਕੋਲ਼ੋਂ, ਵਿਰਸੇ ਵਿੱਚ ਮਿਲੀ ਸ਼ਹਾਦਤ,
ਆਪਾਂ ਮੈਂ ਵਾਰ ਦਿਖਾਵਾਂ-2, ਟੁੱਟੇ ਨਾ ਰੀਤ ਜੀ,
ਹੋਣਾ ਨਹੀਂ ਜਿੱਤ ਕਿਸੇ ਤੋਂ,ਨਾਮ ਅਜੀਤ ਜੀ,
ਹੋਣਾ ਨਹੀਂ ਜਿੱਤ ਕਿਸੇ ਤੋਂ , ਨਾਮ ਅਜੀਤ ਜੀ,
ਲਿਖਿਆ ਇਤਿਹਾਸ ਅਨੋਖਾ, ਗੋਬਿੰਦ ਦੇ ਬੀਰ ਨੇ,
ਸਾਕਾ ਸ਼ਹਾਦਤ ਵਾਲ਼ਾ, ਲਿਖਿਆ ਰਣਬੀਰ ਨੇ,
ਗਾਇਆ ਰਲ਼ ਪ੍ਰਿੰਸ ਖੁੱਭ ਕੇ -2, ਨਾਲ਼ ਪ੍ਰੀਤ ਜੀ ,
ਹੋਣਾ ਨਹੀਂ ਜਿੱਤ ਕਿਸੇ ਤੋਂ,ਨਾਮ ਅਜੀਤ ਜੀ,
ਹੋਣਾ ਨਹੀਂ ਜਿੱਤ ਕਿਸੇ ਤੋਂ,ਨਾਮ ਅਜੀਤ ਜੀ,
ਰਣਬੀਰ ਸਿੰਘ ਪ੍ਰਿੰਸ
(ਸ਼ਾਹਪੁਰ ਕਲਾਂ )
ਆਫ਼ਿਸਰ ਕਾਲੋਨੀ
ਸੰਗਰੂਰ 148001
9872299613
Leave a Comment
Your email address will not be published. Required fields are marked with *