*ਮੀਟਿੰਗ ਦੌਰਾਨ ਜਥੇਬੰਦੀ ਆਗੂਆਂ ਨਾਲ ਦੁਰਵਿਵਹਾਰ ਕਰਨ ਤੇ ਜਥੇਬੰਦੀ ਵੱਲੋਂ ਮੀਟਿੰਗ ਵਾਕਆਉਟ ਕਰਕੇ ਕੀਤੀ ਨਾਅਰੇਬਾਜ਼ੀ*
*ਮੁੱਖ ਦਫਤਰ ਦੀਆਂ ਹਦਾਇਤਾਂ ਨੂੰ ਲਾਗੂ ਨਾਂ ਕਰਨ ਦਾ ਦੋਸ਼*
ਬਠਿੰਡਾ 22 ਫਰਵਰੀ(ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਜਿਲ੍ਹਾ ਬਠਿੰਡਾ ਵੱਲੋਂ ਰੈਗੂਲਰ ਤੇ ਕੰਨਟੈ੍ਕਟ ਮੁਲਾਜ਼ਮਾਂ ਦੀਆਂ ਮੰਗਾਂ ਦਾ ਨਿਪਟਾਰਾ ਨਾਂ ਹੋਣ ਕਰਕੇ ਨਿਗਰਾਨ ਇੰਜੀਨੀਅਰ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਬਠਿੰਡਾ ਦੇ ਖਿਲਾਫ਼ 29 ਫਰਵਰੀ ਨੂੰ ਰੋਸ ਧਰਨਾ ਦਿੱਤਾ ਜਾਵੇਗਾ। ਪੈ੍ਸ ਬਿਆਨ ਜਾਰੀ ਕਰਦਿਆਂ ਜਿਲ੍ਹਾ ਪ੍ਧਾਨ ਕਿਸ਼ੋਰ ਚੰਦ ਗਾਜ਼,ਜਿਲ੍ਹਾ ਜਨਰਲ ਸਕੱਤਰ ਬਲਰਾਜ ਮੌੜ,ਲਖਵੀਰ ਭਾਗੀਵਾਂਦਰ, ਸੁਖਚੈਨ ਸਿੰਘ, ਕੁਲਵਿੰਦਰ ਸਿੰਘ,ਦਰਸ਼ਨ ਸ਼ਰਮਾਂ ਨੇ ਦੱਸਿਆ ਕਿ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਮੁੱਖ ਦਫਤਰ ਚੰਡੀਗੜ੍ਹ ਤੋਂ ਲਗਾਤਾਰ ਹਦਾਇਤਾਂ ਆਉਣ ਦੇ ਬਾਵਜੂਦ ਅਤੇ ਜਥੇਬੰਦੀ ਵੱਲੋਂ ਕਈ ਵਾਰ ਡੈਪੂਟੇਸ਼ਨਾਂ ਤੇ ਮੀਟਿੰਗਾਂ ਵਿੱਚ ਭਰੋਸਾ ਦੇਣ ਦੇ ਬਾਵਜੂਦ, ਨਿਗਰਾਨ ਇੰਜੀਨੀਅਰ ਹਲਕਾ ਦਫ਼ਤਰ ਬਠਿੰਡਾ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲਾਗੂ ਕਰਨ ਤੋਂ ਟਾਲਾ ਵੱਟਿਆ ਕੀਤਾ ਜਾ ਰਿਹਾ ਹੈ। ਮੁਲਾਜ਼ਮ ਮੰਗਾਂ ਨੂੰ ਲੈ ਕੇ ਪਹਿਲਾਂ ਸੱਤ ਫਰਵਰੀ ਨੂੰ ਨਿਗਰਾਨ ਇੰਜੀਨੀਅਰ ਦਫਤਰ ਬਠਿੰਡਾ ਵਿਖੇ ਰੋਸ ਰੈਲੀ ਕੀਤੀ ਗਈ ਸੀ ਰੋਸ ਰੈਲੀ ਤੋਂ ਬਾਅਦ ਨਿਗਰਾਨ ਇੰਜੀਨੀਅਰ ਵੱਲੋਂ ਜਥੇਬੰਦੀ ਨੂੰ ਅੱਜ 22 ਫਰਵਰੀ ਦਾ ਸਵੇਰੇ 11 ਵਜੇ ਮੀਟਿੰਗ ਕਰਨ ਸਬੰਧੀ ਪੱਤਰ ਦਿੱਤਾ ਗਿਆ ਸੀ ਮੀਟਿੰਗ ਸ਼ੁਰੂ ਹੋਣ ਸਮੇਂ ਨਿਗਰਾਨ ਇੰਜੀਨੀਅਰ ਵੱਲੋਂ ਜਥੇਬੰਦੀ ਆਗੂਆਂ ਨਾਲ ਬੇਵਜਾ ਖੈਬੜਨਾਂ ਸ਼ੁਰੂ ਕਰ ਦਿੱਤਾ ਅਤੇ ਆਗੂਆਂ ਨੂੰ ਇਹ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਕੀ ਤੁਸੀਂ ਅੱਜ ਛੁੱਟੀ ਲੈ ਕੇ ਆਏ ਹੋ ਛੁੱਟੀ ਪਾਸ ਕਰਾ ਕੇ ਆਏ ਹੋ ਪਰ ਬੜੇ ਦੁੱਖ ਦੀ ਗੱਲ ਹੈ ਕਿ ਹਲਕਾ ਦਫਤਰ ਬਠਿੰਡਾ ਵੱਲੋਂ ਆਪ ਹੀ ਜਥੇਬੰਦੀ ਨੂੰ ਲੈਟਰ ਦੇ ਕੇ ਮੀਟਿੰਗ ਲਈ ਬੁਲਾਇਆ ਹੋਵੇ ਅਤੇ ਮਸਲੇ ਹੱਲ ਕਰਨ ਦੀ ਬਜਾਏ ਜਥੇਬੰਦੀ ਆਗੂਆਂ ਨਾਲ ਹੀ ਦੁਰਵਿਹਾਰ ਕਰਨਾ ਸ਼ੁਰੂ ਕਰ ਦਿੱਤਾ ਇਸ ਲਈ ਆਗੂਆਂ ਨੇ ਮੌਕੇ ਤੇ ਹੀ ਮੀਟਿੰਗ ਵਾਕ ਆਊਟ ਕਰਕੇ ਇਸ ਅਧਿਕਾਰੀ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ 29 ਫਰਵਰੀ ਨੂੰ ਨਿਗਰਾਨ ਦਫਤਰ ਬਠਿੰਡਾ ਵਿਖੇ ਰੋਸ ਧਰਨਾ ਦੇਣ ਦਾ ਨੋਟਿਸ ਦਿੱਤਾ ਗਿਆ।ਮੁਲਾਜਮਾਂ ਦੀਆਂ ਮੰਗਾਂ ਸਮੂਹ ਕੰਟਰੈਕਟ/ ਆਊਟਸੋਰਸਿੰਗ ਮੁਲਾਜ਼ਮਾਂ ਨੂੰ ਤਨਖਾਹਾਂ ਸਮੇਂ ਸਿਰ ਦੇਣਾ, ਪ੍ਮੋਸ਼ਨ ਚੈਨਲ ਦੌਰਾਨ ਦਰਜਾ 4 ਕਰਮਚਾਰੀਆਂ ਨੂੰ ਪ੍ਮੋਟ ਕਰਨਾ,ਦਰਜਾ 4 ਕਰਮਚਾਰੀਆਂ ਦੇ ਕੇਡਰ ਬਦਲਕੇ ਬੇਲਦਾਰ ਤੋਂ ਕੀ ਮੈਨ ਬਣਾਉਣਾ, ਰਿਟਾਇਰ ਕਰਮਚਾਰੀਆਂ ਨੂੰ ਬਕਾਏ ਸਮੇਂ ਸਿਰ ਦੇਣਾ ਆਦਿ ਦਾ ਨਿਪਟਾਰਾ ਨਹੀਂ ਕੀਤਾ ਜਾ ਰਿਹਾ ਹੈ ਮਹਿਕਮਾ ਸੀਵਰੇਜ ਬੋਰਡ ਮੁਲਾਜਮਾਂ ਨੂੰ ਪੈਨਸ਼ਨ ਨਹੀਂ ਮਿਲਦੀ ਰਿਟਾਇਰ ਮੁਲਾਜਮਾਂ ਨੂੰ ਉਹਨਾਂ ਦੇ ਬਕਾਏ ਵੀ ਸਮੇਂ ਸਿਰ ਨਹੀਂ ਦਿੱਤੇ ਜਾਂਦੇ ਜਥੇਬੰਦੀ ਆਗੂਆਂ ਨੇ ਕਿਹਾ ਕਿ ਨਿਗਰਾਨ ਇੰਜੀਨੀਅਰ ਦਫ਼ਤਰ ਵੱਲੋਂ 28 ਫਰਵਰੀ ਤੱਕ ਮੁਲਾਜ਼ਮਾਂ ਦੇ ਮਸਲੇ ਹੱਲ ਨਾਂ ਕੀਤੇ ਗਏ ਤਾਂ ਇਸ ਦਫਤਰ ਦੀ ਟਾਲਮਟੋਲ ਦੀ ਨੀਤੀ ਦੇ ਖਿਲਾਫ਼ 29 ਫਰਵਰੀ ਨੂੰ ਨਿਗਰਾਨ ਇੰਜੀਨੀਅਰ ਦਫ਼ਤਰ ਸੀਵਰੇਜ ਬੋਰਡ (ਭਾਗੂ ਰੋਡ )ਬਠਿੰਡਾ ਵਿਖੇ ਫੀਲਡ ਮੁਲਾਜਮ ਰੋਸ ਧਰਨਾ ਦੇਣਗੇ।
Leave a Comment
Your email address will not be published. Required fields are marked with *