ਰੋਪੜ, 26 ਦਸੰਬਰ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਲੱਕ ਤੋੜ ਮਹਿੰਗਾਈ ਕਾਰਨ ਜਿੱਥੇ ਚੋਖੀ ਆਮਦਨ ਵਾਲ਼ੇ ਲੋਕ ਵੀ ਸਰਫੇ ਕਰਦੇ ਵੇਖੇ ਜਾ ਰਹੇ ਹਨ। ਉੱਥੇ ਹੀ ਖੇਡ ਵਿਭਾਗ ਪੰਜਾਬ ਦਿਆਂ ਜਿਲ੍ਹਾ ਦਫ਼ਤਰਾਂ ਅਤੇ ਖੇਡ ਮੈਦਾਨਾਂ ਵਿੱਚ ਤਾਇਨਾਤ ਦਰਜਾ ਚਾਰ ਕੱਚੇ ਕਰਮਚਾਰੀ ਸੇਵਾਦਾਰ (ਗੇਮ ਬੋਆਇ), ਚੌਂਕੀਦਾਰ, ਸਫ਼ਾਈ ਕਾਮੇ ਅਤੇ ਚਪੜਾਸੀ ਆਦਿ ਨਿਗੁਣੀ ਜਿਹੀ ਤਨਖਾਹ ਨਾਲ਼ ਗੁਜਾਰਾ ਕਰਨ ਲਈ ਮਜਬੂਰ ਹਨ। ਭਰੋਸੇਯੋਗ ਸੂਤਰਾਂ ਮੁਤਾਬਕ ਇਨ੍ਹਾਂ ਬਹੁਤੇ ਮੁਲਾਜ਼ਮਾਂ ਨੂੰ ਮਹਿਜ 10066 (ਦਸ ਹਜ਼ਾਰ ਛਿਹਾਹਠ) ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ। ਜਿਸ ਤੋਂ ਇਲਾਵਾ 1700 ਰੁਪਏ ਮਹੀਨਾ ਫੰਡ ਦੇ ਰੂਪ ਵਿੱਚ ਜਮ੍ਹਾਂ ਹੁੰਦੇ ਦੱਸੇ ਜਾਂਦੇ ਹਨ। ਜਿਕਰਯੋਗ ਹੈ ਕਿ ਉਕਤ ਕਾਮਿਆਂ ਦੀ ਕਿਸੇ ਪ੍ਰਾਈਵੇਟ ਕੰਪਨੀ ਵੱਲੋਂ ਤਾਇਨਾਤੀ ਕੀਤੀ ਗਈ ਹੈ।
Leave a Comment
Your email address will not be published. Required fields are marked with *