ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ ਨੇ ਰਾਸ਼ਨ ਦੀਆਂ ਗੱਡੀਆਂ ਨੂੰ ਕੀਤਾ ਰਵਾਨਾ
ਕੋਟਕਪੂਰਾ, 9 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨਿਸ਼ਕਾਮ ਸੇਵਾ ਸੰਮਤੀ ਕੋਟਕਪੂਰਾ ਦੇ 248ਵੇਂ ਮਾਸਿਕ ਰਾਸ਼ਨ ਵੰਡ ਸਮਾਗਮ ਦਾ ਆਯੋਜਨ ਸੰਮਤੀ ਦੇ ਸਰਪ੍ਰਸਤ ਯਸ਼ਪਾਲ ਅਗਰਵਾਲ, ਮਹਰੂਮ ਸੰਸਥਾਪਕ ਪ੍ਰਧਾਨ ਡਾ.ਸੁਰਿੰਦਰ ਕੁਮਾਰ ਦਿਵੇਦੀ ਨੂੰ ਯਾਦ ਕਰਦਿਆਂ ਅਤੇ ਨਵ-ਨਿਯੁਕਤ ਪ੍ਰਧਾਨ ਮਨੋਜ ਦਿਵੇਦੀ ਅਗਵਾਈ ਹੇਠ ਨਗਰ ਕੌਂਸਲ ਦੇ ਟਾਊਨ ਹਾਲ, ਕੋਟਕਪੂਰਾ ਵਿਖੇ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਮਿਤੀ ਦੇ ਸੀਨੀਅਰ ਸਕੱਤਰ ਲੈਕਚਰਾਰ ਵਰਿੰਦਰ ਕਟਾਰੀਆ ਵਲੋਂ ਡਾ. ਸੁਰਿੰਦਰ ਕੁਮਾਰ ਦਿਵੇਦੀ ਨੂੰ ਯਾਦ ਕਰਦਿਆਂ ਸਮਿਤੀ ਵਲੋਂ ਭਾਵ ਭਿੰਨੀ ਸ਼ਰਧਾਂਜਲੀ ਦੇ ਕੇ ਅਤੇ ਉਹਨਾਂ ਵੱਲੋਂ ਕੀਤੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਸਰਪ੍ਰਸਤ ਯਸ਼ਪਾਲ ਅਗਰਵਾਲ ਨੇ ਸੰਮਤੀ ਦੇ ਕੀਤੇ ਕੰਮਾ ਦੀ ਚਰਚਾ ਕਰਦਿਆਂ ਸੰਮਤੀ ਦੇ ਹਰ ਮੈਂਬਰ ਨੂੰ ਹੋਰ ਵੱਧ ਤੋ ਵੱਧ ਮੈਂਬਰ ਜੋੜਨ ਦੀ ਬੇਨਤੀ ਵੀ ਕੀਤੀ। ਸੰਮਤੀ ਦੇ ਨਵਨਿਯੁਕਤ ਪ੍ਰਧਾਨ ਨੇ ਸਭ ਤੋਂ ਪਹਿਲਾਂ ਸੰਮਤੀ ਦੇ ਮੁੱਖ ਸਰਪ੍ਰਸਤ ਪਦਮਸ਼੍ਰੀ ਵਿਜੇ ਕੁਮਾਰ ਚੌਪੜਾ, ਸਰਪ੍ਰਸਤ ਯਸ਼ਪਾਲ ਅਗਰਵਾਲ ਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਇਸ ਸੰਮਤੀ ਨੂੰ ਪੂਰੀ ਤਨਦੇਹੀ ਨਾਲ ਸਭ ਦੇ ਸਹਿਯੋਗ ਨਾਲ ਅੱਗੇ ਵਧਾਉਣਗੇ। ਇਸ ਮੌਕੇ ਮਨੋਜ ਦਿਵੇਦੀ ਵਲੋਂ ਨਵੇਂ 6 ਮੈਂਬਰ ਸਮਿਤੀ ਨਾਲ ਜੋੜਨ ਤੇ ਸਾਰੇ ਮੈਂਬਰਾਂ ਵਲੋਂ ਤਾੜੀਆਂ ਵਜਾ ਕੇ ਸਵਾਗਤ ਕੀਤਾ। ਇਸ ਸਮਾਗਮ ਦੇ ਮੁੱਖ ਮਹਿਮਾਨ ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ ਨੇ ਫਰਵਰੀ ਮਹੀਨੇ ਦੇ ਰਾਸ਼ਨ ਦੀਆਂ ਭਰੀਆਂ ਦੋ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
Leave a Comment
Your email address will not be published. Required fields are marked with *