ਲੁਧਿਆਣਾਃ 29 ਫਰਵਰੀ (ਵਰਲਡ ਪੰਜਾਬੀ ਟਾਈਮਜ਼)
ਅਠਤਾਲੀ ਸਾਲ ਦੀ ਉਮਰ ਵਿੱਚ ਲਗਪਗ 60 ਪੁਸਤਕਾਂ ਦੇ ਲੇਖਕ ਨਿੰਦਰ ਘੁਗਿਆਣਵੀ ਦੀ ਸੱਜਰੀ ਵੱਡ ਆਕਾਰੀ ਪੁਸਤਕ “ਮੇਰੇ ਆਪਣੇ ਲੋਕ” ਨੂੰ ਅੱਜ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ,ਜਨਰਲ ਸਕੱਤਰ ਡਾ.ਗੁਰਇਕਬਾਲ ਸਿੰਘ, ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਭੱਠਲ, ਲੋਕ ਮੰਚ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਸੁੱਨੜ ਤੇ ਪ੍ਰੋ. ਗੁਰਭਜਨ ਸਿੰਘ ਗਿੱਲ ਚੇਅਰਮੈਨ, ਪੰਜਾਬੀ ਲੋਕ ਵਿਰਾਸਤ ਅਕਾਡਮੀ ਨੇ ਲੋਕ ਅਰਪਣ ਕੀਤਾ ਗਿਆ।
ਇਸ ਵੱਡ ਆਕਾਰੀ ਕਿਤਾਬ ਨੂੰ ਆੱਟਮ ਆਰਟ ਪਟਿਆਲਾ ਨੇ ਪ੍ਰਕਾਸ਼ਿਤ ਕੀਤਾ ਹੈ। ਇਸ ਵਿੱਚ 52 ਲੇਖਕਾਂ , ਗਾਇਕਾਂ ਤੇ ਸਮਾਜ ਦੇ ਸਿਰਕੱਢ ਆਗੂਆਂ ਦੇ ਰੇਖਾ ਚਿਤਰ ਹਨ ਜੋ ਉਸ ਨੇ ਪਿਛਲੇ 22 ਸਾਲਾਂ ਦੌਰਾਨ ਲਿਖੇ ਹਨ।