ਹੋ ਨੂਰੇ ਮਾਹੀ ਦੱਸੀਂ, ਗੱਲ ਸੱਚੀ-ਸੱਚੀ ਸਾਰੀ,
ਮੇਰੇ ਲਾਲਾਂ ਦਿਆਂ ਜੋੜਿਆਂ ਨੇ, ਚੀਖ਼ ਤਾਂ ਨਹੀਂ ਮਾਰੀ,
ਪਾਪੀ ਜ਼ਾਲਮਾਂ ਨੇ ਜਦੋਂ ਕੀਤੀ,ਕੰਧ ਦੀ ਉਸਾਰੀ,
ਮੇਰੇ ਨਿੱਕੇ ਨਿੱਕੇ ਬਾਲਾਂ ਨੇ ਕੋਈ, ਚੀਖ਼ ਤਾਂ ਨਹੀਂ ਮਾਰੀ
ਸਾਰਾ ਹੀ ਸੁਣਾ ਦੇ ਅੱਜ, ਕਿੱਸਾ ਮੁੱਢੋਂ ਖੋਲ੍ਹ ਕੇ,
ਕਿਵੇਂ ਕੀ ਕੀ ਸੀ ਬੀਤੀ, ਉਨ੍ਹਾਂ ਜ਼ਿੰਦਾਂ ਅਣਭੋਲ ਤੇ,
ਕਿਹਨੇ-ਕਿਹਨੇ ਦਿੱਤਾ ਸਾਥ,ਕਿਹਨੇ ਕੀਤੀ ਸੀ ਮੱਕਾਰੀ,
ਹਾਂ ਸੱਚੋ ਸੱਚ ਦੱਸੀਂ,ਨੂਰੇ ਮਾਹੀ ਗੱਲ ਸਾਰੀ,
ਮੇਰੇ ਲਾਲਾਂ ਦਿਆਂ ਜੋੜਿਆਂ ਨੇ ਚੀਖ਼ ਤਾਂ ਨਹੀਂ ਮਾਰੀ,
ਕੀਤੀ ਜ਼ਾਲਮਾਂ ਨੇ ਜਦੋਂ ਜਦੋਂ,ਕੰਧ ਦੀ ਉਸਾਰੀ,
ਠੰਢੇ ਪੋਹ ਦੇ ਮਹੀਨੇ, ਰਹੇ ਜਾਗਦੇ ਕਿ ਸੁੱਤੇ,
ਕਿਵੇਂ (ਕੀ-ਕੀ)ਦੁੱਖੜੇ ਸਹਾਰੇ, ਉਹਨਾਂ ਪਿੰਡਿਆਂ ਦੇ ਉੱਤੇ,
ਕਿਵੇਂ ਝੱਲੇ ਕਈ ਤਸੀਹੇ, ਕਿਵੇਂ ਭੁੱਖ ਸੀ ਸਹਾਰੀ,
ਹਾਂ ਸੱਚੋ ਸੱਚ ਦੱਸੀਂ ਗੱਲ, ਨੂਰੇ ਮਾਹੀ ਸਾਰੀ,
ਮੇਰੇ ਲਾਲਾਂ ਦਿਆਂ ਜੋੜਿਆਂ ਨੇ ਚੀਖ਼ ਤਾਂ ਨਹੀਂ ਮਾਰੀ,
ਕੀਤੀ ਜਦੋਂ ਜਦੋਂ ਪਾਪੀਆਂ ਨੇ ਕੰਧ ਦੀ ਉਸਾਰੀ,
ਨਿੱਤ ਸੱਦ ਕੇ ਕਚਹਿਰੀ ,ਜਦੋਂ ਫ਼ਤਵੇ ਲਗਾਏ
ਰਹੇ ਚੜ੍ਹਦੀ ਕਲਾ ਚ ਜਾ ਸੀ ਚਿਹਰੇ ਮੁਰਝਾਏ
ਕਿਹਨੇ ਮਾਰਿਆ ਹਾਂ ਨਾਅਰਾ, ਕਿਹਨੇ ਕਹਿਰ ਗੁਜ਼ਾਰੀ,
ਹਾਂ ਸੱਚੋ ਸੱਚ ਦੱਸੀਂ ਨੂਰੇ ਮਾਹੀ ਗੱਲ ਸਾਰੀ
ਮੇਰੇ ਲਾਲਾਂ ਦਿਆਂ ਜੋੜਿਆਂ ਨੇ ਚੀਖ਼ ਤਾਂ ਨਹੀਂ ਮਾਰੀ
ਕੀਤੀ ਜਦੋਂ ਜਦੋਂ ਪਾਪੀਆਂ ਨੇ ਕੰਧ ਦੀ ਉਸਾਰੀ
ਜਦੋਂ ਛਿੱਲ-ਛਿੱਲ ਗੋਡੇ ,ਕੰਧ ਕੀਤੀ ਉਹਨਾਂ ਸਿੱਧੀ,
ਉਦੋਂ ਅੱਖਾਂ ਚੋਂ ਮਾਸੂਮਾਂ ਦੇ, ਕੋਈ ਹਿੰਝ ਤਾਂ ਨਹੀਂ ਡਿੱਗੀ,
ਹੱਕ ਸੱਚ ਦੀ ਲੜਾਈ ,ਉਨ੍ਹਾਂ ਜਿੱਤੀ ਸੀ ਕਿ ਹਾਰੀ,
ਹਾਂ ਸੱਚੋ ਸੱਚ ਦੱਸੀਂ ,ਨੂਰੇ ਮਾਹੀ ਗੱਲ ਸਾਰੀ,
ਮੇਰੇ ਲਾਲਾਂ ਦਿਆਂ ਜੋੜਿਆਂ ਨੇ ,ਚੀਖ਼ ਤਾਂ ਨਹੀਂ ਮਾਰੀ
ਕੀਤੀ ਜਦੋਂ ਜਦੋਂ ਪਾਪੀਆਂ ਨੇ ,ਕੰਧ ਦੀ ਉਸਾਰੀ
ਰੱਖ ਜਿਗਰਾ ਸੁਣਾਦੇ ਕਿੱਸਾ, ਰੋ ਨਾ ਐਵੇਂ ਧਾਹੀਂ,
ਮਾਤਾ ਗੁਜਰੀ ਦੀ ਰੂਹ, ਪ੍ਰਿੰਸ ਨਾਲ਼ ਸੀ ਇਲਾਹੀ,
ਤੱਕ ਪੋਤਿਆਂ ਨੂੰ ਰੋਈ ਜਾ ਕੀਤੀ ਸ਼ੁਕਰਗੁਜ਼ਾਰੀ
ਹਾਂ ਸੱਚੋ ਸੱਚ ਦੱਸੀਂ ਗੱਲ ਨੂਰੇ ਮਾਹੀ ਸਾਰੀ
ਮੇਰੇ ਨਿੱਕੇ ਨਿੱਕੇ ਬਾਲਾਂ ਨੇ ਕੋਈ ਚੀਖ਼ ਤਾਂ ਨਹੀਂ ਮਾਰੀ
ਕੀਤੀ ਜਦੋਂ ਜਦੋਂ ਪਾਪੀਆਂ ਨੇ ਕੰਧ ਦੀ ਉਸਾਰੀ
![](https://i0.wp.com/worldpunjabitimes.com/wp-content/uploads/2023/11/IMG_20230131_172136-1.jpg?resize=752%2C1024&ssl=1)
ਰਣਬੀਰ ਸਿੰਘ ਪ੍ਰਿੰਸ
ਸ਼ਾਹਪੁਰ ਕਲਾਂ
ਆਫ਼ਿਸਰ ਕਾਲੋਨੀ ਸੰਗਰੂਰ
9872299613
Leave a Comment
Your email address will not be published. Required fields are marked with *