
ਸੁਰਜੀਤ ਸਾਰੰਗ
ਮੈਂ ਆਪਣੇ ਨੇਤਰ ਬੰਦ ਕਰ ਕੇ
ਆਪਣੇ ਪਿਆਰੇ ਦੇ ਦਰਸ਼ਨ ਨੂੰ ਆਪਣੇ ਅੰਦਰ ਦੇਖਦੀ ਹਾਂ।
ਪਿਆਰੇ ਦੇ ਦੀਦਾਰ ਹੋਣ
ਉਹ ਅਨੇਕਾਂ ਹੈ ਇਕ ਵਿਚੋਂ ਦੇਖਿਆ ।ਉਸ ਪਿਆਰੇ ਦਾ ਨਾਮ ਕਦੀ ਨਾ ਵਿਰਸੇ ਤੇ ਗਿਆ।ਉਸ ਦਾ ਭੁੱਲ ਜਾਣਾ ਮੇਰੇ ਅੰਦਰ ਦੁੱਖ ਦਾ ਕਾਰਨ ਬਣ ਗਿਆ।ਜੇ ਬੰਦਾ ਬੋਲੇ ਕਦੀ ਆਪਣੀ ਆਵਾਜ਼ ਵੀ ਸੁਣਾਈ ਨਹੀਂ ਦਿੰਦੀ ਹੈ।ਇਸ ਤਰ੍ਹਾਂ ਵੱਡੇ ਨਗਾਰੇ ਵਿਚ ਆਦਮੀ ਦੀ ਆਪਣੀ ਜ਼ਮੀਰ ਮਰ ਜਾਂਦੀ ਹੈ। ਜਦੋਂ ਮਾਇਆ ਕਿਸੇ ਦੇ ਅੰਦਰ ਵੜ ਜਾਂਦੀ ਹੈ ਤਾਂ ਸੜ ਕੇ ਸੁਆਹ ਰਾਖ ਹੋ ਜਾਂਦੀ ਹੈ।
ਬੰਦੇ ਕੋਲ ਦੋ ਚੀਜ਼ਾਂ ਹਨ।
ਅਸਲ ਵਿੱਚ ਉਹ ਉਸ ਦੀ ਤਬਾਹੀ ਦਾ ਕਾਰਨ ਬਣ ਜਾਂਦੀਆਂ ਹਨ।ਜਿਸ ਬੰਦੇ ਕੋਲ ਦੌਲਤ ਬਹੁਤ ਹੈ। ਦੂਸਰੀ ਦੌਲਤ ਦੇ ਨਾਲ ਜਵਾਨੀ ਵੀ ਹੈ।
ਅਜਿਹੇ ਬੰਦੇ ਨੂੰ ਕਾਮੀ ਬਨਾਣ ਦੀ ਲੋੜ ਨਹੀਂ ਹੈ।
ਮਾਇਆ ਅਗਨ ਉਸਦੇ ਵਿਚ ਕਾਮ ਦਾ ਰੂਪ ਧਾਰਨ ਕਰ ਜਾਂਦੀ ਹੈ।ਉਹ ਬੰਦੇ ਨੂੰ ਕ੍ਰੋਧੀ ਵੀ, ਹੰਕਾਰੀ ਬਣਾਉਣ ਦੀ ਲੋੜ ਨਹੀਂ ਹੈ।ਇਹ ਚੀਜ਼ਾਂ ਬੰਦੇ ਨੂੰ ਕਾਮੀ ਕ੍ਰੋਧੀ ਹੰਕਾਰੀ ਬਣਾਉਣਾ ਹੀ ਹੁੰਦਾ ਹੈ।
ਜੇ ਬੰਦੇ ਨੇ ਸਿਮਰਨ, ਸੇਵਾ ਕੀਤਾ ਹੋਵੇ ਕਦੀ ਕਮਾਈ ਕੀਤੀ ਹੋਵੇ ਦੋ ਬੂੰਦਾਂ ਕਾਂਜੀ ਦੀਆਂ ਆ ਜਾਣ ਕਦੀ ਤਾਂ ਕਿਤਨੇ ਸਾਲ ਸਾਰੀ ਕਮਾਈ ਕੀਤੀ ਅਜਾਈਂ ਚਲੀ ਜਾਂਦੀ ਹੈ।
ਜੇ ਇਕ ਚਿੰਗਾਰੀ ਰੂੰ ਨੂੰ ਸਾੜ ਕੇ ਰਾਖ ਕਰ ਸਕਦੀ ਹੈ।
ਜਿਸ ਬੰਦੇ ਅੰਦਰ ਭਾਵਨਾ ਹੈ।ਉਸ ਦੇ ਅੰਦਰ ਦੁਬਿਧਾ ਦੇ ਫੁਰਣੇ ਉੱਠਣ ਇਕ ਫੁਰਣਾ ਵੀ ਦਿਨਾਂ ਦੀ ਇਕਾਗਰਤਾ ਨੂੰ ਤੋੜ ਸਕਦਾ ਹੈ।
ਮਾਇਆ ਦੀ ਖਿੱਚ ਨਾ ਰਖੀਏ। ਮਾਇਆ ਦੇ ਝੱਲ ਤੋਂ ਬੱਚ ਕੇ ਰਹੀਏ।