ਦਸਤਾਰ ਸਜਾਓ ਵਿੱਚ ਗਗਨਦੀਪ ਸਿੰਘ ਨੇ ਪਹਿਲਾ ਅਤੇ ਕਵਿਤਾ ਉਚਾਰਨ ਜੂਨੀਅਰ ਵਿੱਚ ਹਰਨੂਰ ਸਿੰਘ ਦਾ ਦੂਜਾ ਸਥਾਨ
ਸੁੰਦਰ ਲਿਖਾਈ ਵਿੱਚ ਨਿਮਰਤਪਾਲ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ
ਕੋਟਕਪੂਰਾ, 15 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋ 19 ਅਗਸਤ 2023 ਨੂੰ ਹਰ ਸਾਲ ਦੀ ਤਰ੍ਹਾਂ ਨੈਤਿਕ ਸਿੱਖਿਆ ਇਮਤਿਹਾਨ ਲਿਆ ਗਿਆ। ਜਿਸ ਵਿੱਚ 1430 ਸਕੂਲਾਂ ਦੇ ਇੱਕ ਲੱਖ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਇਮਤਿਹਾਨ ਵਿੱਚ ਦਸਮੇਸ਼ ਗਲੋਬਲ ਸਕੂਲ ਬਰਗਾੜੀ ਦੇ 520 ਵਿਦਿਆਰਥੀਆਂ ਨੇ ਹਿੱਸਾ ਲਿਆ। ਇੱਕ ਇਮਤਿਹਾਨ ਨੂੰ ਤਿੰਨ ਭਾਗਾ ਵਿੱਚ ਦਰਜਾ ਸਹਿਤ ਵੰਡਿਆ ਗਿਆ। ਜਿਸ ਵਿੱਚੋਂ ਦਰਜਾ ਤੀਸਰਾ ਵਿੱਚ ਸਹਿਜਪ੍ਰੀਤ ਕੌਰ ਨੇ ਪਹਿਲਾ ਸਥਾਨ, ਦਰਜਾ ਦੂਸਰਾ ਵਿੱਚ ਸੁਖਰੀਤ ਕੌਰ ਤੇ ਤੀਸਰਾ ਸਥਾਨ, ਦਰਜਾ ਤੀਸਰਾਂ ਵਿੱਚ ਪਰਮਿੰਦਰ ਕੌਰ ਤੇ ਤੀਜਾ ਸਥਾਨ ਹਾਸਲ ਕੀਤਾ। ਦਰਜਾ ਪਹਿਲਾ ਵਿੱਚ ਹਰਜਾਪ ਕੌਰ ਨੇ ਪਹਿਲਾ ਤੇ ਨਵਜੋਤ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ। ਸਕੂਲ ਦੇ 20 ਵਿਦਿਆਰਥੀ ਮੈਰਿਟ ਵਿੱਚ ਆਏ ਅਤੇ ਦੋ ਵਿਦਿਆਰਥੀਆਂ ਅਭੈਜੋਤ ਸਿੰਘ ਬਰਾੜ ਤੇ ਨਵਰੀਤ ਕੌਰ ਨੂੰ ਹੌਸਲਾ ਵਧਾਉ ਇਨਾਮ ਵੀ ਦਿੱਤਾ ਗਿਆ। ਇਸੇ ਲੜੀ ਤਹਿਤ ਹੀ ਖੇਤਰ ਬਰਗਾੜੀ ਦਾ ਅੰਤਰ ਯੁਵਕ ਮੇਲਾ ਬਾਜਾਖਾਨਾ ਦੇ ਸਰਕਾਰੀ ਸਕੂਲ ਵਿੱਚ ਕਰਵਾਇਆ ਗਿਆ ਜਿਸ ਵਿੱਚ, ਦਸਤਾਰ ਸਜਾਉਣਾ, ਸੁੰਦਰ ਲਿਖਾਈ, ਪੇਟਿੰਗ, ਕੁਇੰਜ਼ ਭਾਸ਼ਣ ਅਤੇ ਕਵਿਤਾ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਫਿਰ ਦਸਮੇਸ਼ ਸਕੂਲ ਨੇ ਬਾਜ਼ੀ ਮਾਰਦਿਆ ਦਸਤਾਰ ਸਜਾਓ ਵਿੱਚ ਗਗਨਦੀਪ ਸਿੰਘ ਨੇ ਪਹਿਲਾ ਅਤੇ ਪ੍ਰੀਤਇੰਦਰ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਕਵਿਤਾ ਉਚਾਰਨ ਜੂਨੀਅਰ ਵਿੱਚ ਹਰਨੂਰ ਸਿੰਘ ਨੇ ਦੂਸਰਾ ਸਥਾਨ, ਸੀਨੀਅਰ ਵਿੱਚ ਸਹਿਜਪ੍ਰੀਤ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ, ਆਰਟ ਅਤੇ ਸੁੰਦਰ ਲਿਖਾਈ ਦੇ ਮੁਕਾਬਲੇ ਵੀ ਕਰਵਾਏ ਗਏ, ਸੁੰਦਰ ਲਿਖਾਈ ਵਿੱਚ ਨਿਮਰਤਪਾਲ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ। ਇਸ ਮੌਕ ਸਕੂਲ ਦੇ ਪ੍ਰਿੰਸੀਪਲ ਅਜੇ ਸ਼ਰਮਾਂ ਨੇ ਇੰਚਾਰਜ਼ ਅਧਿਆਪਕ ਤੀਰਥਪਾਲ ਸਿੰਘ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
Leave a Comment
Your email address will not be published. Required fields are marked with *