728 x 90
Spread the love

ਨੈਤਿਕ ਸਿੱਖਿਆ ਪ੍ਰੀਖਿਆ ’ਚ ਦਸਮੇਸ਼ ਸਕੂਲ ਦੀ ਜੇਤੂ ਟੀਮ ਸਨਮਾਨਿਤ

ਨੈਤਿਕ ਸਿੱਖਿਆ ਪ੍ਰੀਖਿਆ ’ਚ ਦਸਮੇਸ਼ ਸਕੂਲ ਦੀ ਜੇਤੂ ਟੀਮ ਸਨਮਾਨਿਤ
Spread the love

ਕੋਟਕਪੂਰਾ, 7 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)

ਵਿਦਿਆਰਥੀਆਂ ’ਚ ਨੈਤਿਕ ਕਦਰਾਂ-ਕੀਮਤਾਂ ਨੂੰ ਪ੍ਰਫੁੱਲਿਤ ਕਰਨ ਲਈ ਯਤਨਸ਼ੀਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਕਰਵਾਏ ਗਏ ਨੈਤਿਕ ਸਿੱਖਿਆ ਇਮਤਿਹਾਨ ’ਚ ਸਥਾਨਕ ਦਸਮੇਸ਼ ਪਬਲਿਕ ਸਕੂਲ ਦੇ 550 ਵਿਦਿਆਰਥੀਆਂ ਨੇ ਸਕੂਲ ਮੁਖੀ ਗਗਨਦੀਪ ਕੌਰ ਬਰਾੜ ਦੀ ਪ੍ਰੇਰਨਾ ਸਦਕਾ ਹਿੱਸਾ ਲਿਆ। ਸਕੂਲ ਦੇ ਅਧਿਆਪਕ ਅਮਰਜੀਤ ਸਿੰਘ ਨੇ ਦੱਸਿਆ ਕਿ ਪਹਿਲੇ ਦਰਜੇ ’ਚੋਂ ਤੀਜੀ ਜਮਾਤ ਦੀ ਗੁਰਨੂਰ ਕੌਰ ਨੇ ਪਹਿਲਾ, ਚੌਥੀ ਜਮਾਤ ਦੇ ਰਣਇੰਦਰ ਸਿੰਘ ਨੇ ਦੂਜਾ ਅਤੇ ਤੀਜੀ ਜਮਾਤ ਦੇ ਜਗਮੀਤ ਸਿੰਘ ਨੇ ਤੀਜਾ ਜਦਕਿ ਪੰਜਵੀਂ ਜਮਾਤ ਦੀ ਮਹਿਕਦੀਪ ਕੌਰ, ਤੀਜੀ ਜਮਾਤ ਦੀ ਜਪਜੋਤ ਕੌਰ, ਵਰਸੀਰਤ ਕੌਰ, ਅਰਮਾਨਦੀਪ ਸਿੰਘ, ਚੌਥੀ ਜਮਾਤ ਦੀ ਪਲਕਪ੍ਰੀਤ ਕੌਰ ਅਤੇ ਅੰਮ੍ਰਿਤਪਾਲ ਸਿੰਘ ਨੇ ਵਿਸ਼ੇਸ਼ ਸਥਾਨ ਹਾਸਲ ਕੀਤਾ। ਦਰਜਾ ਦੂਜਾ ’ਚੋਂ 7ਵੀਂ ਜਮਾਤ ਦੀ ਨਿਤਨੇਮ ਕੌਰ, ਕੰਵਰਬੀਰ ਸਿੰਘ ਤੇ ਗੁਰਸੀਰਤ ਕੌਰ ਨੇ ਮੈਰਿਟ ਸਥਾਨ ਹਾਸਲ ਕੀਤਾ। ਦਰਜਾ ਤੀਜਾ ’ਚੋਂ ਦਸਵੀਂ ਜਮਾਤ ਦੀ ਮਨਕੀਰਤ ਕੌਰ ਅਤੇ ਨੌਂਵੀ ਜਮਾਤ ਦੀ ਸਹਿਜਪ੍ਰੀਤ ਕੌਰ ਨੇ ਆਪਣੀ ਮਿਹਨਤ ਸਦਕਾ ਮੈਰਿਟ ਸਥਾਨ ਹਾਸਲ ਕੀਤਾ। ਇਹਨਾਂ ਉਪਲਬਧੀਆਂ ਲਈ ਸਕੂਲ ਪ੍ਰਬੰਧਕੀ ਕਮੇਟੀ ਦੇ ਮੈਨੇਜਿੰਗ ਡਾਇਰੈਕਟਰ ਜਸਬੀਰ ਸਿੰਘ ਸੰਧੂ ਵਲੋਂ ਸਕੂਲ ਮੁਖੀ ਗਗਨਦੀਪ ਕੌਰ ਬਰਾੜ ਸਮੇਤ ਸਮੂਹ ਕੋਆਰਡੀਨੇਟਰਜ਼ ਅਤੇ ਸਬੰਧਤ ਅਧਿਆਪਕਾਂ ਨੂੰ ਵਧਾਈ ਸੰਦੇਸ਼ ਭੇਜਿਆ।

worldpunjabitimes
ADMINISTRATOR
PROFILE

Posts Carousel

Leave a Comment

Your email address will not be published. Required fields are marked with *

Latest Posts