ਪ੍ਰਵਾਸੀ ਭਾਰਤੀ ਦਿਲਪ੍ਰੀਤ ਕੌਰ ਅਤੇ ਹਰਪ੍ਰੀਤ ਸਿੰਘ ਦਾ ਕੀਤਾ ਕਲੱਬ ਵੱਲੋਂ ਵਿਸ਼ੇਸ਼ ਸਨਮਾਨ
ਫ਼ਰੀਦਕੋਟ, 3 ਫ਼ਰਵਰੀ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਫ਼ਰੀਦਕੋਟ ਵੱਲੋਂ ਪਰਿਵਾਰਕ ਮਿਲਣੀ ਸਮਾਗਮ ਸਥਾਨਕ ਅਫ਼ਸਰ ਕਲੱਬ ਵਿਖੇ ਕਰਵਾਇਆ ਗਿਆ। ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸਮਾਜ ਸੇਵੀ ਖੁਸ਼ਵਿੰਦਰ ਸਿੰਘ ਹੈਪੀ ਪੰਚਾਇਤ ਸਕੱਤਰ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਪ੍ਰਵਾਸੀ ਭਾਰਤੀ ਹਰਪ੍ਰੀਤ ਸਿੰਘ ਕਨੇਡਾ, ਕਲੱਬ ਦੇ ਪ੍ਰਧਾਨ ਅੰਤਰ ਰਾਸ਼ਟਰੀ ਭੰਗੜਾ ਕੋਚ ਗੁਰਚਰਨ ਸਿੰਘ, ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਜਸਵਿੰਦਰਪਾਲ ਸਿੰਘ ਮਿੰਟੂ, ਪੀ.ਆਰ.ਓ.ਜਸਬੀਰ ਸਿੰਘ ਜੱਸੀ ਨੇ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਪ੍ਰਵਾਸੀ ਭਾਰਤੀ ਬੇਟੀ ਦਿਲਪ੍ਰੀਤ ਕੌਰ ਕਨੇਡਾ, ਵੀਜ਼ਾ ਮਾਹਿਰ ਕੰਵਲਜੀਤ ਸਿੰਘ ਜੱਸਲ ਹਾਜ਼ਰ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਕਲੱਬ ਦੇ ਸੀਨੀਅਰ ਮੈਬਰ ਨਾਇਬ ਸਿੰਘ ਪੁਰਬਾ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ। ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ ਭੰਗੜਾ ਕੋਚ ਨੇ ਸੰਬੋਧਨ ਕਰਦਿਆਂ ਨਵੇਂ ਸਾਲ ਦੀ ਆਮਦ ਨੂੰ ਜੀ ਆਇਆਂ ਨੂੰ ਆਖਣ, ਵਿਦੇਸ਼ ’ਚ ਜਾ ਕੇ ਚੰਗੀ ਪਹਿਚਾਣ ਬਣਾਉਣ ਵਾਲੇ ਹਰਪ੍ਰੀਤ ਸਿੰਘ ਕਨੇਡਾ-ਬੇਟੀ ਦਿਲਪ੍ਰੀਤ ਕੌਰ ਕਨੇਡਾ ਦੇ ਸਨਮਾਨ ਲਈ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਪ੍ਰੋਗਰਾਮ ਦਾ ਉਦੇਸ਼ ਇਹ ਵੀ ਹੈ ਕਿ ਕਲੱਬ ਪ੍ਰੀਵਾਰਿਕ ਮੈਂਬਰਾਂ ਦੀਆਂ ਪਿਛਲੇ ਚਾਰ ਮਹੀਨੇ ਆਈਆਂ ਸਾਰੀਆਂ ਖੁਸ਼ੀਆਂ ਨੂੰ ਮਿਲ ਕੇ ਮਨਾਉਂਦਿਆਂ ਦੁੱਗਣਾ-ਚੌਗਣਾ ਹੈ। ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕਲੱ ਦੇ ਕੋਆਰਡੀਨੇਟਰ ਗੁਰਮੇਲ ਸਿੰਘ ਜੱਸਲ ਨੇ ਧਾਰਮਿਕ ਗੀਤ ਨਾਲ ਕੀਤੀ। ਫ਼ਿਰ ਨਾਜਰ ਸਿੰਘ, ਰਣਜੀਤ ਸਿੰਘ ਮੈਂਬਰਾਂ ਨੇ ਆਪਣੇ ਗੀਤਾਂ ਨਾਲ ਭਰਵੀਂ ਹਾਜ਼ਰੀ ਲਗਵਾਈ।ਅੰਤਰ ਰਾਸ਼ਟਰੀ ਭੰਗੜਾ ਕਲਾਕਾਰ/ਗਾਇਕ ਸੁਖਵਿੰਦਰ ਸੁੱਖਾ ਨੇ ਸੱਭਿਆਚਾਰਕ ਬੋਲੀਆਂ ਰਾਹੀਂ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਮਘਾ ਦਿੱਤਾ। ਫ਼ਿਰ ਲੋਕ ਗਾਇਕ ਸੁਰਜੀਤ ਗਿੱਲ ਨੇ ‘ਚਾਦਰ’ ਗੀਤ ਨਾਲ ਸਭ ਹਾਜ਼ਰੀਨ ਨੂੰ ਦਾਦ ਦੇਣ ਲਈ ਮਜ਼ਬੂਰ ਕੀਤਾ। ਉਨ੍ਹਾਂ ਹਾਜ਼ਰੀਨ ਦੀ ਮੰਗ ਤੇ ਲੋਕ ਗਾਥਾ ਮਿਰਜ਼ਾ,ਵੇਖ ਲਓ ਮੇਲੇ ਗੀਤਾਂ ਨਾਲ ਖੂਬ ਰੰਗ ਬੰਨਿਆ। ਇਸ ਮੌਕੇ ਕਲੱਬ ਦੇ ਤਿੰਨ ਨਵੇਂ ਬਣੇ ਮੈਂਬਰ ਨਾਜਰ ਸਿੰਘ, ਤਰਸੇਮ ਕਟਾਰੀਆ, ਸਵਰਨ ਸਿੰਘ ਰੋਮਾਣਾ ਦੀ ਕਲੱਬ ਮੈਂਬਰਾਂ ਨਾਲ ਜਾਣ-ਪਹਿਚਾਣ ਕਰਵਾਈ ਗਈ। ਲੋਕ ਗਾਇਕ ਦਵਿੰਦਰ ਸੰਧੂ ਨੇ ਸਾਰਾ ਹੀ ਪੰਜਾਬ ਗਾਹ ਲਿਆ, ਨੱਚ-ਨੱਚ ਗੀਤਾਂ ਨਾਲ ਸਭ ਨੂੰ ਪ੍ਰਭਾਵਿਤ ਕੀਤਾ। ਪੰਜਾਬ ਦੇ ਨਾਮਵਰ ਗਾਇਕ /ਸੰਗੀਤਕਾਰ ਕੁਲਵਿੰਦਰ ਕੰਵਲ ਨੇ ‘ਮੈਂ ਤੇ ਮਾਹੀ’, ਝੁਰਮਟ ਬੋਲੇ-ਝੁਰਮਟ ਬੋਲੇ ਗੀਤਾਂ ਨਾਲ ਹਾਜ਼ਰੀਨ ਨੂੰ ਝੂਮਣ ਲਗਾ ਦਿੱਤਾ। ਫ਼ਿਰ ਕੁਲਵਿੰਦਰ ਕੰਵਲ ਤੇ ਸਪਨਾ ਕੰਵਲ ਨੇ ‘ਜੱਟਾਂ ਵਾਲੇ ਰੱਖ ਹੌਂਸਲੇ’,ਵਰੇਗੰਢ, ਫ਼ੜੀ ਬਿੱਲੋ ਕੁੰਜੀ ਨੀ ਫ਼ੜਾਈ ਬਿੱਲੋ ਕੁੰਜੀ ਗੀਤਾਂ ਨਾਲ ਇਸ ਪ੍ਰੀਵਾਰਿਕ ਮਿਲਣੀ ਨੂੰ ਯਾਦਗਰੀ ਬਣਾ ਦਿੱਤਾ। ਇਸ ਮੌਕੇ ਕਲੱਬ ਪ੍ਰਧਾਨ ਗੁਰਚਰਨ ਸਿੰਘ ਵੱਲੋਂ ਪ੍ਰੀਵਾਰ ਦੀਆਂ ਲੇਡੀਜ਼ ਮੈਂਬਰਾਂ ਅਤੇ ਬੱਚਿਆਂ ਨੂੰ ਵਨ-ਮਿੰਟ ਖਿਡਾਈਆਂ ਗੇਮਾਂ ਵੀ ਆਕਰਸ਼ਨ ਦਾ ਕੇਂਦਰ ਬਣੀਆਂ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਕਲੱਬ ਦੇ ਪੀ.ਆਰ.ਓ.ਜਸਬੀਰ ਸਿੰਘ ਜੱਸੀ ਨੇ ਬਾਖੂਬੀ ਨਿਭਾਈ। ਇਸ ਮੌਕੇ ਮੁੱਖ ਮਹਿਮਾਨ ਖੁਸ਼ਵਿੰਦਰ ਸਿੰਘ ਹੈਪੀ ਨੇ ਇਸ ਖੂਬਸੂਰਤ ਪ੍ਰੋਗਰਾਮ ਦੀਆਂ ਸਾਰੀਆਂ ਨੂੰ ਵਧਾਈਆਂ ਦਿੰਦਿਆਂ,ਕਲੱਬ ਨੂੰ 5100 ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸਵਰਨ ਸਿੰਘ ਵੰਗੜ, ਹਰਜੀਤ ਸਿੰਘ ਰੋਮਾਣਾ,ਐਡਵੋਕੇਟ ਗੌਤਮ ਬਾਂਸਲ, ਨਵਦੀਪ ਸਿੰਘ ਰਿੱਕੀ, ਪਾਲ ਸਿੰਘ ਸੰਧੂ ਰੁਪਈਆਂ ਵਾਲਾ, ਅਮਰਜੀਤ ਸਿੰਘ ਸੇਖੋਂ,ਰਣਜੀਤ ਸਿੰਘ ਘੁਮਾਣ,ਰਾਜਨ ਨਾਗਪਾਲ,ਹਰਮਿੰਦਰ ਸਿੰਘ ਮਿੰਦਾ,ਸਵਰਨ ਸਿੰਘ ਭੋਲਾ,ਰਵੀ ਬਾਂਸਲ, ਗਗਨਦੀਪ ਸਿੰਘ, ਪੰਜਾਬ ਵਿਰਾਸਤ ਭੰਗੜਾ ਅਕੈਡਮੀ ਦੇ ਮੈਨੇਜਿੰਗ ਡਾਇਰੈਕਟਰ ਗੁਰਦਰਸ਼ਨ ਸਿੰਘ ਲਵੀ, ਬਲਰਾਜ ਸਿੰਘ ਪਾਲੀ ਅਤੇ ਕ੍ਰਿਸ਼ਨ ਸਿੰਘ ਵੀ ਹਾਜ਼ਰ ਸਨ।