ਕੋਟਕਪੂਰਾ, 20 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਸ਼ਹਿਰ ਦੇ ਸਮਾਜਸੇਵੀ ਨੌਜਵਾਨ ਅਮਿਤ ਕੁਮਾਰ ਵਿੱਕੀ (ਉਮਰ 31 ਸਾਲ) ਸਪੁੱਤਰ ਜਗਸੀਰ ਸਿੰਘ ਦਾ 12 ਜਨਵਰੀ ਨੂੰ ਅਚਾਨਕ ਦਿਹਾਂਤ ਹੋ ਗਿਆ। ਉਹ ਬਹੁਤ ਹੀ ਹਸਮੁੱਖ ਸੁਭਾਅ ਦੇ ਮਾਲਕ ਸਨ। ਵਿੱਕੀ ਦਾ ਇੱਕ ਛੋਟਾ ਭਰਾ ਅਤੇ ਇੱਕ ਭੈਣ ਹੈ। ਉਹਨਾਂ ਦੀ ਅੰਤਿਮ ਅਰਦਾਸ ਮਿਤੀ 21 ਜਨਵਰੀ 2024 ਦਿਨ ਐਤਵਾਰ ਨੂੰ ਦੁਪਹਿਰ 12:00 ਵਜੇ ਤੋਂ 2:00 ਤੱਕ ਸਥਾਨਕ ਫਰੀਦਕੋਟ ਸੜਕ ’ਤੇ ਸਥਿੱਤ ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਹੋਵੇਗੀ। ਇਸ ਮੌਕੇ ਜੋਨਲ ਇੰਚਾਰਜ ਫਿਰੋਜਪੁਰ ਐਨ.ਐੱਸ. ਗਿੱਲ, ਸੰਯੋਜਕ ਸੁਰਿੰਦਰ ਅਰੋੜਾ, ਜੈਤੋ ਬਰਾਂਚ ਦੇ ਮੁਖੀ ਅਸ਼ੋਕ ਧੀਰ, ਦਵਿੰਦਰ ਅਰਸ਼ੀ ਬਰਗਾੜੀ, ਪਵਨ ਕਟਾਰੀਆ, ਰਜਿੰਦਰ ਅਰੋੜਾ, ਸਤਪਾਲ ਸਿੰਘ, ਗਿਆਨੀ ਬੂਟਾ ਸਿੰਘ, ਭੁਪਿੰਦਰ ਸਿੰਘ ਹੈਪੀ, ਪ੍ਰਮੋਦ ਧੀਰ ਜੈਤੋ, ਸੰਜੀਵ ਕੁਮਾਰ, ਡਾ. ਰਮਨਦੀਪ ਸਿੰਘ ਜੈਤੋ, ਜਗਮੀਤ ਸਿੰਘ ਜੈਤੋ, ਰੋਸ਼ਨ ਲਾਲ ਰੰਗਾ, ਸੰਦੀਪ ਕਿੱਟੂ, ਵਰਿੰਦਰ ਸਿੰਘ, ਪੱਤਰਕਾਰ ਹਰਪ੍ਰੀਤ ਸਿੰਘ ਚਾਨਾ, ਗੁਰਿੰਦਰ ਸਿੰਘ ਮਹਿੰਦੀਰੱਤਾ, ਸੁਭਾਸ਼ ਮਹਿਤਾ ਆਦਿ ਨੇ ਅਮਿਤ ਕੁਮਾਰ ਵਿੱਕੀ ਦੇ ਅਚਾਨਕ ਵਿਛੋੜੇ ’ਤੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
Leave a Comment
Your email address will not be published. Required fields are marked with *