ਕੋਟਕਪੂਰਾ, 27 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੌਜਵਾਨ ਸੁਧਾਰ ਸੁਸਾਇਟੀ ਵਲੋਂ ਬੀੜ ਰੋਡ ਉੱਪਰ ਛਾਂਦਰ ਬੂਟੇ ਲਾਏ ਗਏ, ਨਾਲ ਹੀ ਉਹਨਾਂ ਬੂਟਿਆਂ ਨੂੰ ਲੱਕੜ ਦੇ ਟਰੀਗਾਰਡ ਨਾਲ ਸੁਰੱਖਿਅਤ ਵੀ ਕੀਤਾ ਗਿਆ। ਇਸ ਸੇਵਾ ਬਾਰੇ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਕਸਮੀਰ ਸਿੰਘ ਨੇ ਕਿਹਾ ਕਿ ਉਹ ਬਾਬਾ ਜੀਵਨ ਸਿੰਘ ਨਗਰ ਬੀੜ ਰੋਡ ਉੱਪਰ ਕਾਫੀ ਲੰਮੇ ਤੋਂ ਕੁਦਰਤ ਦੀ ਸੇਵਾ ਨਾਲ ਜੁੜੇ ਹਨ। ਉਹਨਾਂ ਨੇ ਕੁਦਰਤ ਵਾਤਾਵਰਨ ਪ੍ਰੇਮੀਆਂ ਨੂੰ ਸੁਨੇਹਾ ਦਿੱਤਾ ਕਿ ਮਾਰਚ ਤੋਂ ਅਪ੍ਰੈਲ ਮਹੀਨੇ ਅੰਦਰ ਵੱਧ ਤੋਂ ਵੱਧ ਰੁੱਖ ਲਾਏ ਜਾਣ ਤਾਂ ਜੋ ਅਜੋਕੀ ਅਤੇ ਆਉਣ ਵਾਲੀਆਂ ਨਸਲਾਂ ਦੇ ਜੀਵਨ ਪੱਧਰ ’ਚ ਸੁਧਾਰ ਕੀਤਾ ਜਾ ਸਕੇ। ਉਹਨਾਂ ਅਪੀਲ ਕੀਤੀ ਕਿ ਸਰਕਾਰਾਂ ਨੂੰ ਵੀ ਅਜਿਹੇ ਵਾਤਾਵਰਨ ਸੰਭਾਲ ’ਚ ਲੱਗੇ ਹੋਏ ਕਲੱਬਾਂ ਦਾ ਸਹਿਯੋਗ ਕਰਨਾ ਜਰੂਰੀ ਹੈ। ਇਸ ਸੇਵਾ ’ਚ ਕੁਲਦੀਪ ਸਿੰਘ, ਗੁਰਮੀਤ ਸਿੰਘ, ਜਸਵੀਰ ਸਿੰਘ, ਸੁਖਮੰਦਰ ਸਿੰਘ, ਮੱਖਣ ਸਿੰਘ, ਬਿੰਦਰ ਸਿੰਘ ਆਦਿ ਸੁਸਾਇਟੀ ਮੈਂਬਰ ਵੀ ਹਾਜਰ ਸਨ।