ਇੰਟਰਨੈਸ਼ਨਲ ਗਾਇਕਾ ਰਿੰਸੀ ਸ਼ੇਰਗਿੱਲ ਨੇ ਕੀਤੀ ਜੱਜ ਵਜੋਂ ਸ਼ਿਰਕਤ
ਨੰਗਲ, 14 ਅਗਸਤ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਨੰਗਲ ਵਿਖੇ ਸਮਾਜ ਸੇਵਿਕਾ ਸਰਬਜੀਤ ਕੌਰ ਤੇ ਸਾਥਣਾਂ ਨੇ ਤੀਆਂ ਦਾ ਤਿਉਹਾਰ ਵੱਖੋ-ਵੱਖ ਸਭਿਆਚਾਰਕ ਮੁਕਾਬਲੇ ਕਰਵਾ ਕੇ ਮਨਾਇਆ। ਜਿੱਥੇ ਬੀਬੀਆਂ ਤੇ ਬੱਚਿਆਂ ਦੇ ਗਿੱਧਾ, ਭੰਗੜਾ ਅਤੇ ਮਹਿੰਦੀ ਲਗਾਉਣ ਆਦਿ ਮੁਕਾਬਲੇ ਕਰਵਾਏ ਗਏ। ਜਿੱਥੇ ਇੰਟਰਨੈਸ਼ਨਲ ਗਾਇਕਾ ਰਿੰਸੀ ਸ਼ੇਰਗਿੱਲ (ਫਾਊਂਡਰ: ਆਰ.ਐੱਸ.ਜੀ. ਦਵਾਰਕਾ ਪ੍ਰੋਡਕਸ਼ਨ) ਨੇ ਜੱਜ ਵਜੋਂ ਸ਼ਿਰਕਤ ਕੀਤੀ। ਇਸੇ ਦੌਰਾਨ ਨਿਰਮਲਾ ਗੌਤਮ ਪਤਨੀ ਡਾ. ਸੰਜੀਵ ਗੌਤਮ ਸੀਨੀਅਰ ਆਗੂ ਆਮ ਆਦਮੀ ਪਾਰਟੀ ਮੁੱਖ ਮਹਿਮਾਨ ਅਤੇ ਸ਼ੁਭਾਸ਼ ਕਪਿਲਾ ਸੰਸਥਾਪਕ ਕਪਿਲਾ ਆਰਟ ਗਰੁੱਪ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਭਾਰੀ ਗਿਣਤੀ ਵਿੱਚ ਪਹੁੰਚੀਆਂ ਬੀਬੀਆਂ ਨੇ ਖੂਬ ਰੌਣਕਾਂ ਲਾਈਆਂ। ਪ੍ਰੰਪਰਾਵਾਦੀ ਗੀਤ-ਸੰਗੀਤ ਦੇ ਨਾਲ਼ ਨਾਲ਼ ਰਿੰਸੀ ਸ਼ੇਰਗਿੱਲ ਨੇ ਵੀ ਆਪਣੇ ਗੀਤਾਂ ਨਾਲ਼ ਖੂਬ ਰੰਗ ਬੰਨ੍ਹਿਆ। ਸਟੇਜ ਸੰਚਾਲਨ ਦੀ ਜੁੰਮੇਵਾਰੀ ਸੰਜੀਵ ਭਾਰਦਵਜ ਨੇ ਬਾਖੂਬੀ ਨਿਭਾਈ।