ਕੋਟਕਪੂਰਾ, 23 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪਰਮਬੰਸ ਸਿੰਘ ਰੋਮਾਣਾ ਨੇ ਆਪ ਵਿਧਾਇਕ ਸਰਵਣ ਸਿੰਘ ਧੁਨ ਦੇ ਨਜਦੀਕੀ ਰਿਸਤੇਦਾਰ ਕੋਲੋਂ ਪਾਕਿਸਤਾਨੀ ਡਰੋਨ ਤੇ ਇਕ ਕਿਲੋ ਹੈਰੋਇਨ ਬਰਾਮਦ ਹੋਣ ਦੇ ਮਾਮਲੇ ਦੀ ਕੌਮੀ ਜਾਂਚ ਏਜੰਸੀ (ਐਨਆਈਏ) ਜਾਂਚ ਦੀ ਮੰਗ ਕੀਤੀ ਹੈ ਕਿਉਂਕਿ ਇਹ ਮਾਮਲਾ ਕੌਮੀ ਸੁਰੱਖਿਆ ਨਾਲ ਸਬੰਧਤ ਹੈ। ਅੱਜ ਇੱਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਮਾਮਲੇ ਦੀ ਐਨਆਈਏ ਜਾਂਚ ਦੀ ਲੋੜ ਹੈ ਕਿਉਂਕਿ ਸਥਾਨਕ ਪੁਲਿਸ ਦਬਾਅ ਹੇਠ ਹੋਵੇਗੀ ਤੇ ਉਸ ਕੋਲੋਂ ਸਰਵਣ ਸਿੰਘ ਧੁਨ ਦੇ ਭਾਣਜੇ ਜਸ਼ਨ ਕੰਗ ਖਿਲਾਫ ਨਿਰਪੱਖ ਜਾਂਚ ਦੀ ਆਸ ਨਹੀਂ ਹੈ, ਕਿਉਂਕਿ ਇਸ ’ਚ ਪਰਿਵਾਰ ਦੇ ਹੋਰ ਮੈਂਬਰ ਵੀ ਸ਼ਾਮਲ ਹੋ ਸਕਦੇ ਹਨ। ਉਹਨਾਂ ਕਿਹਾ ਕਿ ਉਹ ਇਹ ਦਲੀਲ ਇਸ ਕਰ ਕੇ ਦੇ ਰਹੇ ਹਨ, ਕਿਉਂਕਿ ਧੁਨ ਪਰਿਵਾਰ ਦਾ ਨਸਾ ਤਸਕਰੀ, ਹਥਿਆਰਾਂ ਦੀ ਤਸਕਰੀ ਤੇ ਨਕਲੀ ਕਰੰਸੀ ਦੇ ਧੰਦੇ ’ਚ ਇਕ ਟੀਮ ਵਜੋਂ ਸਾਮਲ ਹੋਣ ਲਈ ਨਾਂ ਹੈ। ਉਹਨਾਂ ਕਿਹਾ ਕਿ ਧੁਨ ਪਰਿਵਾਰ ਦਾ ਤਕਰੀਬਨ ਹਰ ਜੀਅ ਅਜਿਹੇ ਕੇਸਾਂ ’ਚ ਸ਼ਾਮਲ ਹੈ ਤੇ ਜੇਲਾਂ ’ਚ ਸਜਾਵਾਂ ਵੀ ਕੱਟੀਆਂ ਹਨ। ਸ੍ਰ. ਰੋਮਾਣਾ ਨੇ ਕਿਹਾ ਕਿ ਉਹਨਾਂ ਨੇ ‘ਆਪ’ ਵਿਧਾਇਕ ਵੱਲੋਂ ਜਸਨ ਕੰਗ ਦੇ ਉਹਨਾਂ ਦਾ ਭਾਣਜਾ ਨਾ ਹੋਣ ਦੇ ਕੀਤੇ ਦਾਅਵੇ ਮਗਰੋਂ ਧੁਨ ਪਰਿਵਾਰ ਦੇ ਇਤਿਹਾਸ ਦੀ ਪੜਚੋਲ ਕੀਤੀ ਹੈ। ਧੁਨ ਪਰਿਵਾਰ ਦੇ ਅਪਰਾਧਿਕ ਪਿਛੋਕੜ ਦੀ ਗੱਲ ਕਰਦਿਆਂ ਸ੍ਰ. ਰੋਮਾਣਾ ਨੇ ਦੱਸਿਆ ਕਿ ਧੁਨ ਦਾ ਭਰਾ ਹਰਚੰਦ ਸਿੰਘ 40 ਕਿਲੋ ਹੈਰੋਇਲ ਤੇ ਨਕਲੀ ਕਰੰਸੀ ਨਾਲ ਫੜਿਆ ਗਿਆ, ਉਹਨਾਂ ਦਾ ਭਰਾ ਦਵਿੰਦਰ 4 ਕਿਲੋ ਹੈਰੋਇਨ ਤੇ ਨਕਲੀ ਕਰੰਸੀ ਨਾਲ ਫੜਿਆ ਗਿਆ, ਉਹਨਾਂ ਦਾ ਭਰਾ ਸੁਖਦੇਵ ਵੀ ਹੈਰੋਇਨ ਤੇ ਨਕਲੀ ਕਰੰਸੀ ਨਾਲ ਫੜਿਆ ਗਿਆ ਅਤੇ ਉਹਨਾਂ ਦਾ ਭਰਾ ਕਾਰਜ 8 ਕਿਲੋ ਹੈਰੋਇਨ ਨਾਲ ਫੜਿਆ ਗਿਆ ਤੇ ਸਾਰੇ ਭਰਾਵਾਂ ਨੇ ਜੇਲਾਂ ਕੱਟੀਆਂ ਹਨ। ਅਕਾਲੀ ਆਗੂ ਨੇ ਇਹ ਵੀ ਕਿਹਾ ਕਿ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਇਹ ਵੀ ਦੱਸਣ ਕਿ ਉਹ ਧੁਨ ਨੂੰ ਖੇਮਕਰਨ ਤੋਂ ਪਾਰਟੀ ਟਿਕਟ ਕਿਸ ਆਧਾਰ ’ਤੇ ਦਿੱਤੀ ਗਈ ਸੀ। ਉਹਨਾਂ ਕਿਹਾ ਕਿ ਇਹ ਉਹ ਇਹ ਵੀ ਦੱਸਣ ਕਿ ਧੁਨ ਕਿਹੜਾ ਬੇਸਕੀਮਤੀ ਹੀਰਾ ਹੈ ਜਿਵੇਂ ਕਿ ਕੇਜਰੀਵਾਲ ਨੇ ਆਪ ਉਮੀਦਵਾਰਾਂ ਬਾਰੇ ਦਾਅਵਾ ਕੀਤਾ ਸੀ।
Leave a Comment
Your email address will not be published. Required fields are marked with *