ਕੋਟਕਪੂਰਾ, 27 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਰਿਦਮ ਇੰਸਟੀਚਿਊਟ ਆਫ ਪਰਫਾਰਮਿੰਗ ਆਰਟਸ ਸ਼੍ਰੀ ਮੁਕਤਸਰ ਸਾਹਿਬ ਵਲਂੋ ਲਵ ਪੰਜਾਬ ਫਾਰਮ ਕੋਟਕਪੂਰਾ ਵਿਖੇ ਕਰਵਾਏ ਗਏ 17ਵੇਂ ਰਿਪਾ ਸਾਇਨਿੰਗ ਸਟਾਰ ਪੁਰਸਕਾਰ ਸਮਾਰੋਹ ਵਿਰਾਸਤ ਮੇਲਾ-2024 ’ਚ ਕੋਟਕਪੂਰਾ ਦੇ ਪਰਮਿੰਦਰ ਸਿੰਘ ਸਿੱਧੂ ਨੂੰ ਪਰਾਈਡ ਆਫ ਪੰਜਾਬ ਸਟੇਟ ਐਵਾਰਡ 2024 ਨਾਲ ਨਿਵਾਜਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਮਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਅਥਲੈਟਿਕਸ ਤੇ ਸਾਈਕਲਿੰਗ ਦੇ ਖੇਤਰ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਾਪਤੀਆਂ ਕਰਕੇ ਰਿਦਮ ਇੰਸਟੀਚਿਊਟ ਆਫ ਪਰਫਾਰਮਿੰਗ ਆਰਟਸ ਸ਼੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਬਾਈ ਭੋਲਾ ਯਮਲਾ ਅਤੇ ਕੋਆਰਡੀਨੇਟਰ ਵਿੱਕੀ ਬਾਲੀਵੁੱਡ ਕੋਟਕਪੂਰਾ ਵੱਲੋਂ ਇਹ ਸਨਮਾਨ ਦਿੱਤਾ ਗਿਆ ਹੈ। ਪਰਮਿੰਦਰ ਸਿੱਧੂ ਦੀ ਇਸ ਮਾਣਮੱਤੀ ਪ੍ਰਾਪਤੀ ’ਤੇ ਖੁਸ਼ੀ ਪ੍ਰਗਟ ਕਰਨ ਵਾਲਿਆਂ ਵਿੱਚ ਪ੍ਰੀਤ ਬਰਾੜ, ਜਗਪਾਲ ਸਿੰਘ, ਸਾਹਿਲ ਸਚਦੇਵਾ, ਮਨਪ੍ਰੀਤ ਅਰਸ਼ੀ, ਸਚਿਨ ਖੁਰਮੀ, ਰਾਜੂ ਕੰਡਾ, ਨਿਰਭੈ ਸਿੰਘ, ਗੁਰਤੇਜ ਚੰਦ, ਸੁਖਵਿੰਦਰ ਬਹਿਬਲ ਕਲਾਂ, ਭਾਰਤ ਭੂਸ਼ਣ, ਸੁਮਿਲ ਬਵੇਜਾ, ਸੁਖਨਿੰਦਰ ਸਿੰਘ, ਗੁਰਪ੍ਰੀਤ ਲੰਬੀ, ਨਵੀਨ ਦਿਉੜਾ, ਸਤੀਸ਼ ਸੋਨੀ, ਫਿਰਸਕੀ ਗਰੇਵਾਲ, ਬਲਵਿੰਦਰ ਸਿੰਘ, ਸਮੂਹ ਬਠਿੰਡਾ ਸਾਈਕਲ ਗਰੁੱਪ, ਸਰਕਾਰੀ ਹਾਈ ਸਕੂਲ ਬਹਿਬਲ ਕਲਾਂ, ਸਰਕਾਰੀ ਪ੍ਰਾਇਮਰੀ ਸਕੂਲ ਨਾਨਕਸਰ ਸੰਧਵਾਂ ਦੇ ਸਮੂਹ ਸਟਾਫ ਸ਼ਾਮਲ ਹੁੰਦਾ ਹੈ।
Leave a Comment
Your email address will not be published. Required fields are marked with *