ਪਰਵਾਸੀ ਸ਼ਾਇਰ ਭੂਪਿੰਦਰ ਸਿੰਘ ਸੱਗੂ ਅਤੇ ਗੁਰਸ਼ਰਨ ਸਿੰਘ ਅਜੀਬ ਦੀਆਂ ਪੁਸਤਕਾਂ ਹੋਈਆਂ ਲੋਕ ਅਰਪਣ

ਪਰਵਾਸੀ ਸ਼ਾਇਰ ਭੂਪਿੰਦਰ ਸਿੰਘ ਸੱਗੂ ਅਤੇ ਗੁਰਸ਼ਰਨ ਸਿੰਘ ਅਜੀਬ ਦੀਆਂ ਪੁਸਤਕਾਂ ਹੋਈਆਂ ਲੋਕ ਅਰਪਣ

ਲੁਧਿਆਣਾ,20 ਅਕਤੂਬਰ (ਅੰਜੂ ਅਮਨਦੀਪ ਗਰੋਵਰ) ਚਿੰਤਨਸ਼ੀਲ ਸਾਹਿਤਧਾਰਾ ਸੰਸਥਾ ਵੱਲੋਂ ਪੰਜਾਬੀ ਭਵਨ ਵਿਖੇ ਇੱਕ ਸਾਹਿਤਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦਾ ਉੱਦਮ ਸੰਸਥਾ ਦੀ ਚੇਅਰਪਰਸਨ ਮਨਦੀਪ ਕੌਰ ਭੰਮਰਾ ਨੇ ਕੀਤਾ। ਜਿਸ ਦੀ ਪ੍ਰਧਾਨਗੀ ਡਾ. ਲਖਵਿੰਦਰ ਸਿੰਘ ਜੌਹਲ ਜੀ, ਡਾ. ਗੁਰਚਰਨ ਕੌਰ ਕੋਚਰ ਅਤੇ ਸੁਰਿੰਦਰ ਕੈਲੇ ਜੀ ਨੇ ਕੀਤੀ। ਉਸਤਾਦ ਸ਼ਾਇਰ ਗੁਰਦਿਆਲ ਰੌਸ਼ਨ ਜੀ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਸਨ। ਜੰਮੂ ਤੋਂ ਆਏ ਸ੍ਰ ਹਰਜੀਤ ਸਿੰਘ ਉੱਪਲ ਜੀ ਵਿਸ਼ੇਸ਼ ਮਹਿਮਾਨ ਵਜੋਂ ਆਏ ਸਨ।
ਪ੍ਰੋਗਰਾਮ ਦਾ ਮੁੱਖ ਮੰਤਵ ਯੂ. ਕੇ. ਵੱਸਦੇ ਉੱਘੇ ਸ਼ਾਇਰ ਭੂਪਿੰਦਰ ਸੱਗੂ ਜੀ ਅਤੇ ਦੂਜੇ ਯੂ. ਕੇ. ਵੱਸਦੇ ਉੱਘੇ ਅਤੇ ਜ਼ਹੀਨ ਗ਼ਜ਼ਲਗੋ ਸ੍ਰ ਗੁਰਸ਼ਰਨ ਸਿੰਘ ਅਜੀਬ ਜੀ ਦੇ ਕਾਵਿ-ਜਗਤ ਬਾਰੇ ਸੈਮੀਨਾਰ ਕਰਵਾਉਣਾ ਸੀ। ਇਸ ਮੌਕੇ ਭੂਪਿੰਦਰ ਸੱਗੂ ਜੀ ਬਾਰੇ ਡਾ. ਜੋਤੀ ਸ਼ਰਮਾ ਦੀ ਪੁਸਤਕ ‘ਭੂਪਿੰਦਰ ਸੱਗੂ ਦੀ ਪੁਸਤਕ ਦਾ ਆਲੋਚਨਾਤਮਿਕ ਅਧਿਐਨ’ਰਿਲੀਜ਼ ਕੀਤੀ ਗਈ ਜਿਸ ਬਾਰੇ ਅਤੇ ਭੂਪਿੰਦਰ ਸੱਗੂ ਜੀ ਦੀ ਸਮੁੱਚੀ ਰਚਨਾ ਬਾਰੇ ਡਾ. ਅਮਰਜੀਤ ਸਿੰਘ ਕਾਿਵ-ਸ਼ਾਸਤਰ ਜੀ ਨੇ ਵਿਸਥਾਰ ਵਿੱਚ ਚਰਚਾ ਕੀਤੀ।ਉਹਨਾਂ ਤੋਂ ਪਹਿਲਾਂ ਡਾ ਜੋਤੀ ਸ਼ਰਮਾ ਜੀ ਨੇ ਬੜੇ ਵਿਸਥਾਰਪੂਰਬਕ ਭੂਪਿੰਦਰ ਸੱਗੂ ਜੀ ਦੇ ਕਾਵਿ -ਜਗਤ ਬਾਰੇ ਪਰਚਾ ਪੜ੍ਹਿਆ। ਡਾ. ਗੁਰਸ਼ਰਨ ਸਿੰਘ ਅਜੀਬ ਜੀ ਦੀ ਗ਼ਜ਼ਲਾਂ ਦੀ ਪੁਸਤਕ “ਬੰਦਗੀ”ਰਿਲੀਜ਼ ਕੀਤੀ ਗਈ । ਉਸ ਕਿਤਾਬ ਬਾਰੇ ਡਾ. ਗੁਰਚਰਨ ਕੌਰ ਕੋਚਰ ਜੀ ਨੇ ਵਿਸਥਾਰਪੂਰਬਕ ਪਰਚਾ ਪੜ੍ਹਿਆ। ਬਹੁਤ ਸਾਰੇ ਪਤਵੰਤੇ ਇਸ ਵਿੱਚ ਸ਼ਾਮਲ ਸਨ। ਡਾ. ਗੁਲਜ਼ਾਰ ਸਿੰਘ ਪੰਧੇਰ ਜੀ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ।
ਇਸ ਮੌਕੇ ਚਿੰਤਨਸ਼ੀਲ ਸਾਹਿਤਧਾਰਾ ਵੱਲੋਂ ਦੂਜਾ ‘ਡਾ. ਆਤਮ ਹਮਰਾਹੀ ਯਾਦਗਾਰੀ ਪੁਰਸਕਾਰ’ ਡਾ. ਲਖਵਿੰਦਰ ਸਿੰਘ ਜੌਹਲ ਜੀ ਨੂੰ ਦਿੱਤਾ ਗਿਆ। ਇਸ ਮੌਕੇ ਪ੍ਰੋ ਗੁਰਭਜਨ ਗਿੱਲ ਜੀ ਅਤੇ ਡਾ. ਗੁਰਇਕਬਾਲ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ । ਇਸ ਤੋਂ ਇਲਾਵਾ ਡਾ. ਹਰੀ ਸਿੰਘ ਜਾਚਕ, ਸੁਰਿੰਦਰ ਸਿੰਘ ਸੁੰਨੜ,ਤਰਲੋਚਨ ਲੋਚੀ, ਵਿਸ਼ਵਾ ਮਿੱਤਰ,ਮੈਡਮ ਸੁਰਿੰਦਰਦੀਪ, ਜਤਿੰਦਰ ਕੌਰ ਬੁਆਲ,ਸਰਬਜੀਤ ਸਿੰਘ ਵਿਰਦੀ, ਅਮਰਜੀਤ ਸ਼ੇਰਪੁਰੀ, ਬਾਪੂ ਬਲਕੌਰ ਸਿੰਘ ਜੀ,ਹਰਬੰਸ ਮਾਲਵਾ, ਕੁਲਵਿੰਦਰ ਕਿਰਨ, ਪਰਮਜੀਤ ਕੌਰ ਮਹਿਕ, ਸਿਮਰਨ ਧੁੱਗਾ,ਬਲਵਿੰਦਰ ਗਲੈਕਸੀ, ਜਗਤਾਰ ਸਿੰਘ ਹਿੱਸੋਵਾਲ, ਬਲਜੀਤ ਮਾਹਲਾ,ਮਹੇਸ਼ਪਾਂਡੇ ਰੋਹਲਣੀ, ਅਨੂਪ, ਮਿਹਰ, ਗੁਲਨਾਜ਼ ਕੌਰ,ਸਤਨਾਮ ਗਾਹੇ ਅਤੇ ਕੁੱਝ ਹੋਰ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲ਼ੀਆਂ ਸ਼ਖਸੀਅਤਾਂ ਵਿੱਚ ਹਨ, ਜਿੰਨ੍ਹਾਂ ਵਿੱਚ ਕੁੱਝ ਨੂੰ ਡਾ. ਆਤਮ ਹਮਰਾਹੀ ਜੀ ਦੇ ਸੰਬੰਧ ਵਿੱਚ ਵਿਸ਼ੇਸ਼ ਮਾਣਪੱਤਰ ਭੇਟ ਕੀਤੇ ਗਏ। ਅਖ਼ੀਰ ਸੰਸਥਾ ਦੀ ਚੇਅਰਪਰਸਨ ਮਨਦੀਪ ਕੌਰ ਭੰਮਰਾ ਨੇ ਸਾਰਿਆਂ ਦਾ ਧੰਨਵਾਦ ਕੀਤਾ । ਇਹ ਖਬਰ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਸਾਂਝੀ ਕੀਤੀ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.