ਕਿਸਾਨਾਂ ਨੂੰ ਪਰਾਲੀ ਦੀ ਵਰਤੋਂ ਬਾਰੇ ਸਹੀ ਜਾਣਕਾਰੀ ਨਾ ਹੋਣ ਕਾਰਨ ਉਹ ਪਰਾਲੀ ਸਾੜਨ ਲਈ ਮਜ਼ਬੂਰ ਹੁੰਦੇ ਹਨ।
ਹੇਠਾਂ ਲਿਖੇ ਵੱਖ ਵੱਖ ਢੰਗਾਂ ਨਾਲ ਪਰਾਲੀ ਸਾੜ੍ਹਨ ਨਾਲ ਹੋਣ ਵਾਲੇ ਪ੍ਰਦੂਸ਼ਣ ਦੀ ਸਮੱਸਿਆ ਘੱਟ ਹੋਵੇਗੀ:-
- ਪਰਾਲੀ ਤੋਂ ਬਣਾਓ ਤੂੜੀ:
ਪਰਾਲੀ ਨੂੰ ਅੱਗ ਨਾ ਲਾ ਕੇ ਕਿਸਾਨ ਭਰਾ ਥਰੈਸ਼ਰ(Thresher) ਦੀ ਮਦਦ ਨਾਲ ਫ਼ਸਲ ਦੀ ਰਹਿੰਦ-ਖੂੰਹਦ ਨੂੰ ਤੂੜੀਚ ਬਦਲ ਸਕਦੇ ਹਨ। ਸਰਦੀਆਂ
ਚ ਤੂੜੀ ਦੀ ਬਹੁਤ ਮੰਗ ਹੁੰਦੀ ਹੈ। ਓਦੋ ਬਜ਼ਾਰ ‘ਚ ਤੂੜੀ 500 ਤੋਂ 600 ਰੁਪਏ ਕੁਇੰਟਲ ਦੇ ਹਿਸਾਬ ਨਾਲ ਵੇਚੀ ਜਾਂਦੀ ਹੈ। ਅਜਿਹੇ ‘ਚ ਕਿਸਾਨ ਇਸ ਨੂੰ ਵੇਚ ਕੇ ਚੰਗੀ ਕਮਾਈ ਕਰ ਸਕਦੇ ਹਨ। - ਪਰਾਲੀ ਤੋਂ ਬਣਾਓ ਜੈਵਿਕ ਖਾਦ:
ਅੱਜ-ਕੱਲ੍ਹ ਖੇਤੀਚ ਜੈਵਿਕ ਖਾਦਾਂ ਦੀ ਵਰਤੋਂ ਵੱਡੀ ਮਾਤਰਾ
ਚ ਹੋਣ ਲੱਗ ਪਈ ਹੈ। ਕਿਸਾਨ ਪਰਾਲੀ ਤੋਂ ਆਸਾਨੀ ਨਾਲ ਜੈਵਿਕ ਖਾਦ ਬਣਾ ਸਕਦੇ ਹਨ। ਪਰਾਲੀ ਨੂੰ ਜੈਵਿਕ ਖਾਦਾਂਚ ਦੋ ਤਰੀਕਿਆਂ ਨਾਲ ਵਰਤਿਆ ਜਾਂਦਾ ਹੈ। ਪਹਿਲਾਂ, ਗਾਂ ਦੇ ਗੋਹੇ
ਚ ਕੀੜਿਆਂ ਨੂੰ ਢੱਕਣ ਲਈ ਪਰਾਲੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਦੂਜਾ, ਪਰਾਲੀ ਨੂੰ ਗਲਾ ਕੇ ਜੈਵਿਕ ਖਾਦ ਬਣਾਈ ਜਾਂਦੀ ਹੈ।
*ਕੇਂਦਰੀ ਖੇਤੀ ਖੋਜ ਕੇਂਦਰ ਵੱਲੋਂ ਇਸ ਵਾਰ ਡੀਕੰਪੋਜ਼ਰ ਤਕਨੀਕ ਲਿਆਂਦੀ ਗਈ ਹੈ ਜਿਸ ‘ਚ ਕੈਪਸੂਲ, ਗੁੜ ਤੇ ਵੇਸਣ ਦਾ ਘੋਲ ਤਿਆਰ ਕਰਕੇ ਪਰਾਲੀ ‘ਤੇ ਛਿੜਕਾਅ ਕੀਤਾ ਜਾਵੇਗਾ
ਖੇਤੀ ਮਾਹਿਰਾਂ ਅਨੁਸਾਰ ਇਸ ਛਿੜਕਾਅ ਨਾਲ ਪਰਾਲੀ ਗਲ ਕੇ ਖਾਦ ਬਣ ਜਾਵੇਗੀ। - ਇਸ ਲਈ ਪਰਾਲੀ ਨੂੰ ਸਾੜਨ ਦੀ ਬਜਾਏ ਇਹ ਖੇਤ ਵਿੱਚ ਹੀ ਵਾਹੀ ਜਾਵੇ।ਇਸ ਨਾਲ ਖੇਤ ਦੀ ਉਪਜਾਉ ਸ਼ਕਤੀ ਵਧਦੀ ਹੈ।ਖੇਤੀ ਵਿਗਿਆਨੀਆਂ ਦੇ ਮੁਤਾਬਕ ਪਰਾਲੀ ਨੂੰ ਖੇਤ ਵਿੱਚ ਵਹੁਣ ਨਾਲ 25 ਪ੍ਰਤੀਸ਼ਤ ਨਾਈਟਰੋਜਨ ਅਤੇ ਫਾਰਸਫੋਰਸ, 50 ਪ੍ਰਤੀਸ਼ਤ ਗੰਧਕ ਅਤੇ 75 ਪ੍ਰਤੀਸ਼ਤ ਪੋਟਾਸ਼ ਧਰਤੀ ਨੂੰ ਇਸ ਪਰਾਲੀ ਤੋਂ ਮਿਲਦੀ ਹੈ।
*ਕਈ ਥਾਵਾਂ ‘ਤੇ ਸਰਕਾਰ ਵੱਲੋਂ ਤੇ ਕਿਸਾਨਾਂ ਵੱਲੋਂ ਮਸ਼ੀਨਾਂ ਨਾਲ ਪਰਾਲੀ ਵੱਡ ਕੇ ਆਟੋਮੈਟਿਕ ਪੰਡਾਂ ਬੰਨ੍ਹ ਕੇ ਪਰਾਲੀ ਨੂੰ ਫੈਕਟਰੀਆਂ ਵਿੱਚ ਭੇਜਿਆ ਜਾ ਰਿਹਾ ਹੈ ਜੋ ਇੱਕ ਵਧੀਆ ਉਪਰਾਲਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਤੋਂ ਬਿਨਾਂ ਕੋਈ ਖਰਚਾ ਕਰਵਾਏ ਖੁਦ ਇਸ ਤਰ੍ਹਾਂ ਦੇ ਪਰਾਲੀ ਨੂੰ ਵੱਢ ਕੇ ਸਾਂਭਣ ਦੇ ਸਮੇਂ ਸਿਰ ਪ੍ਰਬੰਧ ਕਰੇ। - ਝੋਨੇ ਦੇ ਨਾੜ ਨੂੰ ਸਾੜਨ ਤੋਂ ਰੋਕਣ ਲਈ ਸਰਕਾਰ ਨੂੰ ਚਾਹੀਦਾ ਹੈ ਕਿਸਾਨਾਂ ਨੂੰ ਲੋੜੀਂਦੀਆਂ ਗਰਾਂਟਾਂ, ਮਸ਼ੀਨਰੀ, ਸਬਸਿਡੀਆਂ ਆਦਿ ਹੋਰ ਸਹੂਲਤਾਂ ਦਿੱਤੀਆਂ ਜਾਣ ਤਾਂ ਜੋ ਕਿਸਾਨ ਵੀਰ ਪਰਾਲ਼ੀ ਸਾੜਨ ਲਈ ਮਜ਼ਬੂਰ ਨਾ ਹੋਣ ,ਕਿਉਂਕਿ ਇਸ ਮੁਸੀਬਤ ਤੋਂ ਛੁਟਕਾਰਾ ਪਾਉਣ ਲਈ ਕਿਸਾਨਾਂ ਨੂੰ ਬਦਲਵੇਂ ਹੱਲ ਲੱਭਣੇ ਚਾਹੀਦੇ ਹਨ। ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਇਸ ਅੱਗ ਲਾ ਕੇ ਸਾੜਨ ਦੀ ਥਾਂ ਇਸ ਨੂੰ ਖਾਦ ਦੇ ਰੂਪ ਵਿਚ ਖੇਤ ਵਿਚ ਇਸਤੇਮਾਲ ਕਰਨ, ਜਾਂ ਪਰਾਲੀ ਤੋਂ ਪੇਪਰ, ਗੱਤਾ ਆਦਿ ਬਣਾਉਣ।
ਮਾਸਟਰ ਜਸਵਿੰਦਰ ਸਿੰਘ ਛਾਜਲੀ ਜ਼ਿਲ੍ਹਾ ਸੰਗਰੂਰ
Leave a Comment
Your email address will not be published. Required fields are marked with *