ਕੋਟਕਪੂਰਾ, 29 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਚੜਦੀਕਲਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਜੈਤੋ ਦੇ ਕਾਰ ਸਵਾਰ ਦੇ ਵਾਰਸ ਜਤਿੰਦਰ ਬਰਾੜ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਬਾਜਾਖਾਨਾ ਤੋਂ ਆਪਣੇ ਪਿੰਡ ਸੇਵੇਵਾਲਾ ਵੱਲ ਨੂੰ ਆ ਰਹੇ ਸੀ, ਅੱਗੋਂ ਪਰਾਲੀ ਵਾਲੀ ਫੈਕਟਰੀ ਤੋਂ ਥੋੜਾ ਜਿਹਾ ਅੱਗੇ ਸਾਹਮਣੇ ਆ ਰਹੇ ਪਰਾਲੀ ਵਾਲੇ ਟਰਾਲੇ ਨੇ ਡਰਾਈਵਰ ਸਾਈਡ ਤੋਂ ਜੋਰ ਨਾਲ ਟੱਕਰ ਮਾਰ ਦਿੱਤੀ ਤੇ ਕਾਰ ਦਾ ਮੂੰਹ ਦੂਜੇ ਪਾਸੇ ਬਾਜਾਖਾਨਾ ਸਾਈਡ ਵੱਲ ਨੂੰ ਕਰ ਦਿੱਤਾ, ਜਦਕਿ ਕਾਰ ’ਚ ਬੈਠੇ ਚਾਰ ਵਿਅਕਤੀ, ਜਿਨ੍ਹਾਂ ’ਚ ਇੱਕ ਬਜੁਰਗ ਆਦਮੀ, ਇੱਕ ਨੋਜਵਾਨ ਅਤੇ ਇੱਕ ਔਰਤ ਗੰਭੀਰ ਜਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਚੜ੍ਹਦੀਕਲਾ ਵੈੱਲਫੇਅਰ ਸੇਵਾ ਸੁਸਾਇਟੀ ਦੇ ਪ੍ਰਧਾਨ ਮੀਤ ਸਿੰਘ ਮੀਤਾ, ਸਰਪ੍ਰਸਤ ਗੋਰਾ ਔਲਖ ਆਪਣੀ ਐਂਬੂਲੈਂਸ ਗੱਡੀ ਲੈ ਕੇ ਟੀਮ ਸਮੇਤ ਪਹੁੰਚੇ ਤੇ ਪਰਿਵਾਰਕ ਮੈਂਬਰਾਂ ਦੀ ਮੱਦਦ ਨਾਲ ਹੀ ਗੰਭੀਰ ਜਖਮੀਆਂ ਨੂੰ ਕਾਰ ਵਿੱਚੋਂ ਬਾਹਰ ਕੱਢ ਕੇ ਵਾਰਸਾਂ ਦੀ ਮਰਜੀ ਅਨੁਸਾਰ ਸਿੱਧਾ ਹੀ ਬਠਿੰਡਾ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ। ਇਨ੍ਹਾਂ ਗੰਭੀਰ ਜਖਮੀਆਂ ਦੀ ਪਹਿਚਾਣ ਅੰਮ੍ਰਿਤਪਾਲ ਕੌਰ (50 ਸਾਲ) ਪਤਨੀ ਜਗਜੀਤ ਸਿੰਘ ਉਰਫ ਜੱਗੀ ਵਾਸੀ ਪਿੰਡ ਸੇਵੇਵਾਲਾ, ਜਸਪ੍ਰੀਤ ਸਿੰਘ (20 ਸਾਲ) ਪੁੱਤਰ ਜਗਜੀਤ ਸਿੰਘ ਉਰਫ ਜੱਗੀ ਪਿੰਡ ਸੇਵੇਵਾਲਾ, ਮੇਜਰ ਸਿੰਘ ਪਿੰਡ ਸੇਵੇਵਾਲਾ, ਰਾਜਵਿੰਦਰ ਕੌਰ ਠੀਕ-ਠਾਕ ਹੈ ਤੇ ਨਾਲ ਹੀ ਜੈਤੋ ਪੁਲਿਸ ਪ੍ਰਸਾਸ਼ਨ ਤੇ ਬਾਜਾਖਾਨਾ ਪੁਲਿਸ ਪ੍ਰਸਾਸ਼ਨ ਨੂੰ ਵੀ ਸੂਚਿਤ ਕਰ ਦਿੱਤਾ ਗਿਆ।
Leave a Comment
Your email address will not be published. Required fields are marked with *