ਕਰੋਨਾ ਕਾਲ ਤੋਂ ਬਾਅਦ ਪੰਜਾਬੀ ਸਿਨਮਾ ਵਿਚ ਕਦਮ ਦਰ ਕਦਮ ਬਾਲੀਵੁਡ ਪਧੱਰ ਦਾ ਬਦਲਾਵ ਵੇਖਿਆ ਜਾ ਰਿਹਾ ਹੈ। ਜਿੱਥੇ ਸਮਾਜਕ ਵਿਸ਼ਿਆ ਦੀਆਂ ਅਰਥ ਭਰਪੂਰ ਕਹਾਣੀਆ ਤੇ ਕੰਮ ਹੋ ਰਿਹਾ ਹੈ, ਉੱਥੇ ਨਿਰਦੇਸ਼ਨ ਅਤੇ ਤਕਨੀਕੀ ਕੰਮਾਂ ਵਿਚ ਵੀ ਚੰਗਾ ਨਿਖਾਰ ਆ ਰਿਹਾ ਹੈ। ਵਿਸ਼ਿਆਂ ਦੀ ਗੱਲ ਕਰੀਏ ਤਾਂ ਕਾਮੇਡੀ ਦੇ ਨਵੇਂ ਨਵੇਂ ਰੰਗ ਵੇਖਣ ਨੂੰ ਮਿਲਣਗੇ। ਅਜਿਹੀ ਹੀ ਇਕ ਫ਼ਿਲਮ ਹੈ “ਬੂ ਮੈਂ ਡਰਗੀ …”, ਜੋ ਪਹਿਲੀ ਪੰਜਾਬੀ ਫ਼ਿਲਮ ਹੋਵੇਗੀ ਜਿਸਨੂੰ ਵੇਖਦਿਆਂ ਦਰਸ਼ਕ ਡਰਦੇ-ਡਰਦੇ ਹੱਸਣ ਲਈ ਮਜਬੂਰ ਹੋਣਗੇ। ਇਕ ਜ਼ਮਾਨਾ ਸੀ ਜਦ ਹਿੰਦੀ ਸਿਨਮਾ ਵਿਚ ਜਾਨੀ ਦੁਸ਼ਮਣ , ਬੰਦ ਦਰਵਾਜਾ,ਤਹਿਖਾਨਾ ਵਰਗੀਆ ਖੌਫ਼ਨਾਕ ਫ਼ਿਲਮਾਂ ਦਾ ਬੋਲਬਾਲਾ ਹੁੰਦਾ ਸੀ।ਕਈ ਸਾਲਾਂ ਬਾਅਦ ਹੁਣ ਇਹ ਦੌਰ ਪੰਜਾਬੀ ਫ਼ਿਲਮ “ਬੂ ਮੈਂ ਡਰਗੀ” ਨਾਲ ਮੁੜ ਦੁਹਰਾਇਆ ਜਾ ਰਿਹਾ ਹੈ।
ਨੈਕਸਟ ਇਮੇਜ ਇੰਟਰਟੇਨਮੈਂਟ’ ਦੀ ਪੇਸ਼ਕਸ਼ ਲੇਖ਼ਕ ਰਾਜੂ ਵਰਮਾ ਦੀ ਲਿਖੀ ਇਸ ਫ਼ਿਲਮ ਦੇ ਨਿਰਦੇਸ਼ਕ ਮਨਜੀਤ ਸਿੰਘ ਟੋਨੀ ਹਨ । ਜਿਸਨੇ ਦੱਸਿਆ ਕਿ ਫ਼ਿਲਮ ‘ਚ ਪਹਾੜੀ ਪਿੰਡਾਂ ਦੀ ਜ਼ਿੰਦਗੀ, ਸਮੱਸਿਆਵਾਂ ਅਤੇ ਉਥੋਂ ਦੇ ਲੋਕਾਂ ਦਾ ਰਹਿਣ ਸਹਿਣ ਪਹਿਲੀ ਵਾਰ ਕਿਸੇ ਪੰਜਾਬੀ ਫਿਲਮ ਵਿੱਚ ਨਜ਼ਰ ਆਵੇਗਾ। ਇਹ ਫ਼ਿਲਮ ਸਿਨਮਾ ਪ੍ਰੇਮੀਆਂ ਦਾ ਖੂਬ ਮਨੋਰੰਜਨ ਕਰਨ ਵਾਲੀ ਹੈ ਕਿਉਂਕਿ ਫ਼ਿਲਮ ਕਾਮੇਡੀ ਦੇ ਨਾਲ-ਨਾਲ ਡਰਾਵਨੀ ਵੀ ਹੋਵੇਗੀ।ਫ਼ਿਲਮ ਦੀ ਕਹਾਣੀ ਇੱਕ ਪਿੰਡ ਦੇ ਇਰਦ-ਗਿਰਦ ਘੁੰਮਦੀ ਹੈ । ਪਿੰਡ ਵਿੱਚ ਰਹਿਣ ਵਾਲੇ ਲੋਕ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣੇ ਕਰਦੇ ਹਨ । ਇਨਾਂ ਮੁਸ਼ਕਿਲਾਂ ਵਿੱਚੋਂ ਨਿਕਲਣ ਲਈ ਲੋਕ ਕਈ ਤਰ੍ਹਾਂ ਦੇ ਪਾਪੜ ਵੇਲਦੇ ਹਨ ਆਦਿ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਪਰਦੇ ਤੇ ਪੇਸ਼ ਕੀਤਾ ਗਿਆ ਹੈ। ਇਹ ਫ਼ਿਲਮ ਪੰਜਾਬ ਦੇ ਨਾਲ ਨਾਲ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਦਰਸ਼ਕਾਂ ਲਈ ਵੀ ਖਿੱਚ ਦਾ ਕੇਂਦਰ ਬਣੇਗੀ।
‘ਨੈਕਸਟ ਇਮੈਜ ਇੰਟਰਟੇਨਮੈਂਟ’ ਦੀ ਪੇਸ਼ਕਸ਼ ਇਸ ਫ਼ਿਲਮ ਦੇ ਨਿਰਮਾਤਾ ਸੋਨੀ ਨੱਢਾ, ਕਰਮਜੀਤ ਥਿੰਦ, ਪਰਵਿੰਦਰ ਨੱਢਾ ਨੇ ਕਿਹਾ ਕਿ ਪੰਜਾਬੀ ਫਿਲਮ ਇੰਡਸਟਰੀ ਵਿੱਚ ਇਹ ਪਹਿਲੀ ਹੌਰਰ ਫਿਲਮ ਹੈ ਅਤੇ ਫ਼ਿਲਮ ਦੀ ਸ਼ੂਟਿੰਗ ਵੀ ਅਜਿਹੀਆਂ ਲੋਕੇਸ਼ਨਾਂ ‘ਤੇ ਕੀਤੀ ਹੈ ਜਿੰਨਾ ਦੀ ਗਿਣਤੀ ਦੇਸ਼ ਦੀਆਂ ਸਭ ਤੋਂ ਹੌਂਟਡ ਲੋਕੇਸ਼ਨਾਂ ‘ਚ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਲੋਕੇਸ਼ਨਾਂ ‘ਤੇ ਆਮ ਲੋਕ ਦਿਨ ਵੇਲੇ ਹੀ ਜਾਣ ਤੋਂ ਕਤਰਾਉਂਦੇ ਹਨ।ਮਲਟੀਸਟਾਰ ਕਾਸਟ ਵਾਲੀ ਇਸ ਫ਼ਿਲਮ ਵਿਚ ਰੌਸ਼ਨ ਪ੍ਰਿੰਸ ਅਤੇ ਈਸ਼ਾ ਰਿਖੀ ਤੋਂ ਇਲਾਵਾ ਯੋਗਰਾਜ ਸਿੰਘ, ਬੀ ਐਨ ਸ਼ਰਮਾ, ਹਾਰਬੀ ਸੰਘਾ, ਅਨੀਤਾ ਦੇਵਗਨ, ਹਰਦੀਪ ਗਿੱਲ, ਪ੍ਰਕਾਸ਼ ਗਾਧੂ, ਦਿਲਾਵਰ ਸਿੱਧੂ, ਬਾਲ ਕਲਾਕਾਰ ਅਨਮੋਲ ਵਰਗਾ, ਗੁਰਮੀਤ ਸਾਜਨ, ਸਤਿੰਦਰ ਕੌਰ, ਗੁਰਪ੍ਰੀਤ ਕੌਰ ਭੰਗੂ ਜੱਗੀ, ਗੁਰਚੇਤ ਚਿੱਤਰਕਾਰ,ਅਤੇ ਨਿਸ਼ਾ ਬਾਨੋਂ ਸਮੇਤ ਹੋਰ ਕਈ ਕਲਾਕਾਰ ਅਹਿਮ ਭੂਮਿਕਾਵਾਂ ਚ ਨਜ਼ਰ ਆਉਣਗੇ।ਇਸ ਫ਼ਿਲਮ ਦੇ ਗੀਤ ਗਾਇਕ ਨਿੰਜਾ, ਗੁਰਲੇਜ ਅਖ਼ਤਰ, ਰੌਸ਼ਨ ਪ੍ਰਿੰਸ, ਮੰਨਤ ਨੂਰ, ਸ਼ਿਵਜੋਤ ਨੇ ਗਾਏ ਹਨ ਜਿੰਨ੍ਹਾ ਨੂੰਗੀਤਕਾਰ, ਹਰਮਨਜੀਤ ਤੇ ਰਾਜੂ ਵਰਮਾ ਨੇ ਲਿਖਿਆ ਹੈ।ਇਸ ਫ਼ਿਲਮ ਵਿਚਲੇ ਹੈਰਤ-ਅੰਗੇਜ਼ ਦ੍ਰਿਸ਼ਾਂ ਨੂੰ ਕੈਮਰਾਮੈਨ ਬਰਿੰਦਰ ਸਿੱਧੂ ਨਾ ਫ਼ਿਲਮਾਇਆ ਹੈ। ਇਸ ਫ਼ਿਲਮ ਦੇਸਹਾਇਕ ਨਿਰਮਾਤਾ ਬਿਕਰਮ ਗਿੱਲ ਹਨ। ਪਰਿਵਾਰਕ ਡਰਾਮਾ, ਹੌਰਰ ਅਤੇ ਡਬਲਡੋਜ ਕਾਮੇਡੀ ਵਾਲੀ ਮਨੋਰੰਜਨ ਭਰਪੂਰ ‘ਪੰਜਾਬੀ ਫ਼ਿਲਮ ‘ਬੂ ਮੈਂ ਡਰ ਗਈ’ 1 ਮਾਰਚ ਨੂੰ ਸਿਨੇਮਾ ਘਰਾਂ ਦੇਖਣ ਨੂੰ ਮਿਲੇਗੀ।
ਹਰਜਿੰਦਰ ਸਿੰਘ ਜਵੰਦਾ 9463828000
Leave a Comment
Your email address will not be published. Required fields are marked with *