ਬਠਿੰਡਾ, 30 ਜਨਵਰੀ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦੇ ਪਿੰਡ ਰਾਏਕੇ ਕਲਾਂ ਵਿਖੇ ਪਸ਼ੂਆਂ ਚ ਫੈਲੀ ਬਿਮਾਰੀ ਦੀ ਰੋਕਥਾਮ ਦੇ ਮੰਤਵ ਨਾਲ ਪਸ਼ੂ ਪਾਲਣ ਵਿਭਾਗ ਵਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸਹਿਯੋਗ ਨਾਲ ਪਸ਼ੂ ਪਾਲਕਾ ਨੂੰ ਸੋਡੀਅਮ ਕਾਰਬੋਨੇਟ ਦੇ ਪੈਕੇਟ ਵੰਡੇ।
ਇਸ ਮੌਕੇ ਪਸ਼ੂ ਪਾਲਣ ਦੇ ਡਾਇਰੈਕਟਰ ਡਾ. ਗੁਰਸ਼ਰਨਜੀਤ ਸਿੰਘ ਬੇਦੀ ਨੇ ਦੱਸਿਆ ਕਿ ਵਿਭਾਗ ਵਲੋਂ ਪਸ਼ੂਆਂ ਚ ਪਾਈ ਜਾਣ ਬਿਮਾਰੀ ਦੀ ਰੋਕਥਾਮ ਦੇ ਮੱਦੇਨਜ਼ਰ ਗੁਰੂ ਅੰਗਦ ਦੇਵ ਵੈਟਨਰੀ ਤੇ ਐਨੀਮਲ ਸਾਇੰਸਿਜ ਯੂਨੀਵਰਸਿਟੀ, ਲੁਧਿਆਣਾ ਅਤੇ ਐਨ.ਆਰ.ਡੀ.ਡੀ.ਐਲ, ਜਲੰਧਰ ਨਾਲ ਸਲਾਹ-ਮਸ਼ਵਰੇ ਅਨੁਸਾਰ ਪਸ਼ੂ ਪਾਲਕਾਂ ਤੱਕ ਰੋਗਾਣੂ ਨਾਸ਼ਕ ਪਹੁੰਚਾਇਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 40 ਗ੍ਰਾਮ ਸੋਡੀਅਮ ਕਾਰਬੋਨੇਟ ਪ੍ਰਤੀ ਲੀਟਰ ਪਾਣੀ (4 ਫ਼ੀਸਦੀ) ਚ ਘੋਲ ਕੇ ਘਰ/ਫਾਰਮ ਤੇ ਚੰਗੀ ਤਰ੍ਹਾਂ ਸਫਾਈ ਕਰਕੇ (ਗੋਹਾ/ਮੱਲ-ਮੂਤਰ ਹਟਾਕੇ) ਛਿੜਕਾਉ ਕੀਤਾ ਜਾਵੇ ਤਾਂ ਜੋ ਬਿਮਾਰੀ ਫੈਲਾਉਣ ਵਾਲੇ ਰੋਗਾਣੂ ਮਰ ਜਾਣ ਅਤੇ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਇਸ ਮੌਕੇ ਡਾ. ਗੁਰਸ਼ਰਨਜੀਤ ਸਿੰਘ ਬੇਦੀ ਨੇ ਇਹ ਵੀ ਕਿਹਾ ਕਿ ਇਥੇ ਇਸ ਗੱਲ ਦਾ ਵੀ ਪੂਰਨ ਧਿਆਨ ਰੱਖਿਆ ਜਾਵੇ ਕਿ ਇਸ ਰੋਗਾਣੂ ਨਾਸ਼ਕ ਦਾ ਸਪਰੇਅ ਪਸ਼ੂਆਂ ਉਪਰ ਨਾ ਕੀਤਾ ਜਾਵੇ। ਇਸ ਦੇ ਨਾਲ ਹੀ ਸਾਰੇ ਪਿੰਡ ਵਿੱਚ ਰੋਗਾਣੂ ਨਾਸ਼ਕ ਦਾ ਮਸ਼ੀਨ ਨਾਲ ਸਪਰੇਅ ਕਰਵਾਕੇ ਹਵਾ ਵਿੱਚ ਫੈਲੇ ਬਿਮਾਰੀ ਦੇ ਕਣਾ ਨੂੰ ਖਤਮ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਡਾ. ਰਾਜਦੀਪ ਸਿੰਘ ਵੱਲੋ ਲੋਕਾਂ ਨੂੰ ਅਪੀਲ ਕੀਤੀ ਕਿ ਇਕੱਠ ਕਰਨ ਤੋਂ ਪਰਹੇਜ ਕੀਤਾ ਜਾਵੇ ਤਾਂ ਜੋ ਸਾਡੇ ਕਪੜਿਆਂ ਨਾਲ ਇਸ ਬਿਮਾਰੀ ਦੇ ਕਣ ਇੱਕ ਥਾਂ ਤੋ ਦੂਜੀ ਥਾਂ ਤੇ ਨਾ ਜਾਣ। ਉਨ੍ਹਾਂ ਇਹ ਵੀ ਦੱਸਿਆ ਕਿ ਬਿਮਾਰੀ ਨਾਲ ਪ੍ਰਭਾਵਿਤ ਘਰਾਂ ਦੇ ਬਾਹਰ (ਕੈਲਸ਼ੀਅਮ ਕਲੋਰਾਈਡ) ਚੂਨੇ ਦੀ ਮੋਟੀ ਪਰਤ ਵਿਛਾਈ ਗਈ ਤਾਂ ਜੋ ਪੈਰਾ ਨਾਲ ਇਸ ਬਿਮਾਰੀ ਦੇ ਕਣ ਇੱਕ ਤੋਂ ਦੂਜੇ ਘਰ ਨਾ ਫੈਲ ਸਕੇ।
Leave a Comment
Your email address will not be published. Required fields are marked with *