ਪਿਛਲੇ ਦਿਨੀਂ ਛਪੀ ਇੱਕ ਰਿਪੋਰਟ ਅਨੁਸਾਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਪਾਣੀ ਦੇ ਲਏ ਗਏ ਸੈਂਪਲਾਂ ਵਿਚੋਂ 35 ਪ੍ਰਤੀਸ਼ਤ ਸੈਂਪਲ ਫੇਲ੍ਹ ਹੋ ਗਏ ਹਨ। ਇਹਨਾਂ ਪਾਣੀਆਂ ਵਿੱਚ ਲੋੜ ਤੋਂ ਵੱਧ ਬੈਕਟੀਰੀਆ ਅਤੇ ਜ਼ਹਿਰੀਲੇ ਪਦਾਰਥ ਪਾਏ ਗਏ ਹਨ। ਪਿਛਲੇ ਸਾਲ ਫੇਲ੍ਹ ਹੋਏ ਸੈਂਪਲਾਂ ਦੀ ਗਿਣਤੀ 47 ਪ੍ਰਤੀਸ਼ਤ ਸੀ। ਦਿਨੋਂ ਦਿਨ ਧਰਤੀ ਹੇਠਲਾ ਪਾਣੀ ਗੰਧਲਾ ਅਤੇ ਦੂਸ਼ਿਤ ਹੋਣ ਕਰਕੇ ਪੀਣਯੋਗ ਨਹੀਂ ਰਿਹਾ।ਇਹ ਸੰਕਟ ਦਿਨੋਂ ਦਿਨ ਵਧ ਰਿਹਾ ਹੈ। ਇਹ ਸਥਿਤੀ ਕੇਵਲ ਸ੍ਰੀ ਮੁਕਤਸਰ ਸਾਹਿਬ ਦੀ ਨਹੀ ਬਾਕੀ ਜ਼ਿਲ੍ਹਿਆਂ ਦੀ ਵੀ ਹੈ। ਧਰਤੀ ਹੇਠਲਾ ਪਾਣੀ ਦਿਨੋਂ ਪ੍ਰਦੂਸ਼ਿਤ ਹੋਣ ਕਰਕੇ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਲੋਕ ਨਹਿਰੀ ਪਾਣੀ ਤੇ ਨਿਰਭਰ ਹੋ ਚੁੱਕੇ ਹਨ ਪ੍ਰੰਤੂ ਨਹਿਰੀ ਪਾਣੀ ਵੀ ਕਦੋਂ ਸਰੁੱਖਿਅਤ ਰਿਹਾ ਹੈ।ਨਹਿਰੀ ਪਾਣੀ ਵਿਚ ਵੀ ਕੂੜਾ ਕਰਕਟ, ਰਸਾਇਣ ਅਤੇ ਦੂਸ਼ਿਤ ਪਾਣੀ ਛੱਡਿਆ ਜਾ ਰਿਹਾ ਹੈ।ਪੀਣ ਯੋਗ ਪਾਣੀ ਕਿਧਰੇ ਵੀ ਨਹੀਂ ਮਿਲ ਰਿਹਾ।ਜ਼ੋ ਬਚਿਆ ਹੈ ਉਸ ਨੂੰ ਅਸੀਂ ਲਾਪਰਵਾਹੀ ਨਾਲ ਅਜਾਈਂ ਗਵਾਈ ਜਾ ਰਹੇ ਹਾਂ,ਜੇ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਮਨੁੱਖ ਪਾਣੀ ਦੀ ਬੂੰਦ ਬੂੰਦ ਨੂੰ ਤਰਸਦਾ ਹੋਇਆ ਦੁਨੀਆਂ ਤੋਂ ਰੁਖ਼ਸਤ ਹੋ ਜਾਵੇਗਾ।ਪਾਣੀ ਨੂੰ ਦੂਸ਼ਿਤ ਹੋਣ ਤੋਂ ਰੋਕਣਾ ਜਿਥੇ ਸਾਡਾ ਫਰਜ਼ ਹੈ ਉਥੇ ਮੀਂਹ ਦੇ ਪਾਣੀ ਦੀ ਸਾਂਭ ਸੰਭਾਲ ਅਤੇ ਇਸ ਦੀ ਸੁਚੱਜੀ ਵਰਤੋਂ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ।
ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ
ਡਾਕਖਾਨਾ ਚੱਕ ਅਤਰ ਸਿੰਘ ਵਾਲਾ
ਤਹਿ ਅਤੇ ਜ਼ਿਲ੍ਹਾ-ਬਠਿੰਡਾ
7087367969