ਪੰਜਾਬੀ ਸੰਗੀਤ ਜਗਤ ਵਿਚ ਬਾਬਾ ਬੋਹੜ ਸਤਿਕਾਰਯੋਗ ਸ੍ਰੀ ਲਾਲ ਚੰਦ ਯਮਲਾ ਜੱਟ ਜੀ ਦੇ ਸਭ ਤੋਂ ਵੱਧ ਸ਼ਗਿਰਦ ਹਨ । ਉਨ੍ਹਾਂ ਸ਼ਗਿਰਦਾਂ ਵਿਚੋਂ ਸ਼੍ਰੋਮਣੀ ਕਤਾਰ ਦੇ ਸਦਾਬਹਾਰ ਸੀਨੀਅਰ ਅਤੇ ਸਿਰਮੌਰ ਗਾਇਕ , ਪਾਲੀਵੁੱਡ ਅਤੇ ਬਾਲੀਵੁੱਡ ਵਿੱਚ ਆਪਣੀ ਸ਼ਾਨਦਾਰ ਕਲਾਂ ਦਾ ਪ੍ਰਦਰਸ਼ਨ ਕਰਨ ਵਾਲੇ , ਬੁਧੀਜੀਵੀ ਵਿਦਵਾਨ ਗਾਇਕ ਸਤਿਕਾਰਯੋਗ ਸ੍ਰੀ ਰਮੇਸ਼ ਲੁਧਿਆਣਵੀ ਜੀ ਨੇ ਆਪਣੀ ਸੁਰੀਲੀ , ਮਖ਼ਮਲੀ ਅਤੇ ਮਧੁਰ ਆਵਾਜ਼ ਨਾਲ ਵਿਸ਼ਵ ਪੱਧਰੀ ਮਕਬੂਲੀਅਤ ਹਾਸਲ ਕੀਤੀ ਹੈ । ਉਨ੍ਹਾਂ ਦਾ ਅੱਜ ਜਨਮ ਦਿਨ ਹੈ ਉਸ ਸੀਨੀਅਰ ਗਾਇਕ ਨੇ ਪੰਜਾਬੀ ਸੰਗੀਤ ਜਗਤ ਵਿਚ ਆਪਣੀ ਵਿਲੱਖਣ ਸ਼ੈਲੀ ਨਾਲ ਵੱਡੇ ਵੱਡੇ ਮਹਾਂਰਥੀ ਧੰਨਤਰ ਗਵਈਆ ਨੂੰ ਗਹਿਰਾ ਪ੍ਰਭਾਵਿਤ ਕਰਕੇ ਆਪਣੀ ਮਾਣਮੱਤੀ ਗਾਇਕੀ ਦਾ ਲੋਹਾ ਮਨਵਾਇਆ ਹੈ । ਪਾਲੀਵੁੱਡ ਦੀਆਂ ਅਨੇਕਾਂ ਪੰਜਾਬੀ ਫ਼ਿਲਮਾਂ ਵਿੱਚ ਪਿੱਠਵਰਤੀ ਗਾਇਕ ਤੌਰ ਤੇ ਵਡੇਰਾ ਨਾਮਣਾ ਖੱਟਿਆ ਹੈ । ਕਈ ਸੀਨੀਅਰ ਅਤੇ ਸਿਰਮੌਰ ਗਾਇਕਾਵਾਂ ਨਾਲ ਦੋਗਾਣਿਆ ਦੇ ਖੇਤਰ ਵਿੱਚ ਆਪਣੀ ਭੂਮਿਕਾ ਨਿਭਾਈ ਹੈ । ਬਾਲੀਵੁੱਡ ਦੇ ਵਿਸ਼ਵ ਪ੍ਰਸਿੱਧ ਗਾਇਕਾ ਦੇ ਨਾਲ ਵਿਸਾਖੀ ਮੇਲੇ ਤੇ ਪੰਜਾਬ ਭਵਨ ਬੰਬਈ ਵਿਖੇ ਆਪਣੀ ਮਾਂ ਬੋਲੀ ਦਾ ਝੰਡਾ ਬੁਲੰਦ ਕੀਤਾ ਹੈ । ਇਸ ਗੌਰਵਮਈ ਗਾਇਕ ਨੇ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀ ਭਾਈਚਾਰੇ ਨੂੰ ਵੀ ਕਈ ਵਾਰ ਜਾ ਕੇ , ਪੰਜਾਬੀ ਸੰਗੀਤ ਦੀ ਮਹਿਕਾਂ ਭਰੀ ਖੁਸ਼ਬੂ ਨੂੰ ਖਿਲਾਰਿਆ ਹੈ । ਅਨੇਕਾਂ ਪੰਜਾਬੀ ਸੰਗੀਤ ਸੰਸਥਾ ਨੇ ਵਡਮੁੱਲੇ ਵਡੇਰੇ ਗੌਰਵਮਈ ਸਨਮਾਨਾ ਦੇ ਨਾਲ ਸਤਿਕਾਰ ਸਹਿਤ ਨਿਵਾਜਿਆ ਹੈ । ਅੱਜ ਭਾਵੇਂ ਆਧੁਨਿਕ ਤਕਨੀਕਾਂ ਭਰੇ ਯੁੱਗ ਵਿੱਚ ਕਈ ਸੀਨੀਅਰ ਗਾਇਕ ਆਪਣੇ ਆਪ ਨੂੰ ਅਨਕੂਲ ਨਹੀਂ ਬਣਾ ਸਕੇ । ਪਰ ਇਹ ਗਾਇਕ ਆਪਣੇ ਸੰਗੀਤ ਰਾਹੀਂ ਸਮਕਾਲੀ ਮਹੌਲ ਵਿੱਚ ਵੀ ਆਪਣੇ ਪ੍ਰੋਗਰਾਮਾਂ ਨੂੰ ਲਗਾਈ ਜਾ ਰਿਹਾ ਹੈ । ਞਿਸ਼ਞ ਪ੍ਰਸਿੱਧ ਗੀਤਕਾਰ ਸਤਿਕਾਰਯੋਗ ਮੀਤ ਸਕਰੌਦੀ ਜੀ ਞਲੋ ਲਿਖੇ ਨਗਮਿਆ ਨੂੰ ਸਿਗਲ ਟਰੈਕ ਸਰੋਤਿਆ ਦੇ ਰੂਬਰੂ ਕਰਕੇ ਦਸਤੱਕ ਦਿੰਦੇ ਰਹਿੰਦੇ ਹਨ । ਇਨ੍ਹਾਂ ਵਲੋਂ ਪੰਜਾਬੀ ਸੰਗੀਤ ਜਗਤ ਵਿਚ ਪਾਇਆ ਯੋਗਦਾਨ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ।
ਸੁਰਿੰਦਰ ਸੇਠੀ
Leave a Comment
Your email address will not be published. Required fields are marked with *