ਪਾਲ ਜਲੰਧਰੀ ਵੀ ਕੇ ਰਿਕਾਰਡ ਵੱਲੋਂ ਜਗਤ ਪਿਤਾ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾਂ ਦੇ ਗੁਣਗਾਣ ਕਰਦੇ ਇੱਕ ਹੋਰ ਨਵੇਂ ਧਾਰਮਿਕ ਗੀਤ ( ਗੁਰੂ ਰਵਿਦਾਸ ਕਰੋ ਕ੍ਰਿਪਾ) ਦਾ ਸ਼ੂਟ ਮੁਕੰਮਲ ਕਰ ਲਿਆ ਗਿਆ ਹੈ।ਇਸ ਗੀਤ ਨੂੰ ਗਾਇਕਾ ਕੇ ਰਮਨ ਨੇ ਬਾਖੂਬੀ ਗਾਇਆ ਹੈ। ਇਸ ਗੀਤ ਦੀ ਪੇਸ਼ਕਸ਼ ਪਾਲ ਜਲੰਧਰੀ ਅਤੇ ਮਹਿੰਦਰ ਸੂਦ ਵਿਰਕ ਦੀ ਹੈ ਅਤੇ ਗੀਤਕਾਰ ਗੁਰਦੀਪ ਸਿੰਘ ਦੁਬਈ ਵਲੋਂ ਕਲਮ ਬੱਧ ਕੀਤਾ ਗਿਆ ਹੈ। ਇਸ ਦਾ ਮਿਊਜ਼ਿਕ ਪ੍ਰਿੰਸ ਸੁਖਦੇਵ ਵਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਦੇ ਵੀਡਿਓ ਡਾਇਰੈਕਟਰ ਪਰਮਿੰਦਰ ਬਬਲੂ ਹਨ। ਇਸ ਗੀਤ ਨੂੰ ਬਹੁਤ ਜਲਦ ਰਿਲੀਜ਼ ਕੀਤਾ ਜਾਵੇਗਾ।ਇਸ ਗੀਤ ਦੀ ਸ਼ੂਟ ਦੌਰਾਨ ਪਾਲ ਜਲੰਧਰੀ, ਮਹਿੰਦਰ ਸੂਦ ਵਿਰਕ, ਨਿਖਲ ਤਾਜਪੁਰੀ,ਲਾਭ ਸਿੰਘ ਅਤੇ ਰਾਜਵੰਤ ਕੌਰ ਹਾਜ਼ਰ ਸਨ।

Posted inਸਾਹਿਤ ਸਭਿਆਚਾਰ ਫਿਲਮ ਤੇ ਸੰਗੀਤ