ਕੋਟਕਪੂਰਾ, 1 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਹਰੀਨੌ ਦੇ ਮਾਸਟਰ ਝਗੜ ਸਿੰਘ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ’ਚ ਜਾ ਬਿਰਾਜੇ ਸਨ, ਉਨ੍ਹਾਂ ਦੀ ਆਤਮਿਕ ਸਾਂਤੀ ਲਈ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦਿਲਬਾਗ ਸਿੰਘ ਬਰਾੜ ਸਾਬਕਾ ਸਰਪੰਚ, ਹਰਜੀਤ ਸਿੰਘ ਸੀਟਾ ਬਰਾੜ, ਮਨਜੀਤ ਕੌਰ ਸਰਾਂ, ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਹਰੀ ਨੌ ਨੂੰ 41000/-ਰੁਪਏ ਦਾਨ ਵਜੋਂ ਦਿੱਤੇ। ਸਕੂਲ ਦੇ ਮੁਖੀ ਦੀਪਕ ਬਾਂਸਲ ਵਲੋਂ ਪਰਿਵਾਰ ਦਾ ਇਸ ਨੇਕ ਕਾਰਜ ਲਈ ਧੰਨਵਾਦ ਕੀਤਾ। ਇਸ ਮੌਕੇ ਗੇਜ ਰਾਮ ਭੌਰਾ ਸੇਵਾ ਮੁਕਤ ਅਧਿਆਪਕ, ਰਾਜਿੰਦਰ ਸਿੰਘ, ਗੁਰਟੇਕ ਸਿੰਘ, ਬਹਾਦਰ ਸਿੰਘ, ਮਨਜੀਤ ਸਿੰਘ, ਮੰਗਾ ਸਿੰਘ, ਹਰਿੰਦਰਜੀਤ ਸਿੰਘ, ਗੁਰਪ੍ਰੀਤ ਕੌਰ, ਗੁਰਦਾਤ ਕੌਰ, ਅਤੇ ਚਰਨਜੀਤ ਕੌਰ ਆਦਿ ਸਕੂਲ ਸਟਾਫ ਮੈਂਬਰ ਵੀ ਹਾਜਰ ਸਨ।