ਫ਼ਰੀਦਕੋਟ, 20 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਦੇ ਪ੍ਰਧਾਨ ਪਿ੍ਰੰਸੀਪਲ ਡਾ. ਐਸ.ਐਸ. ਬਰਾੜ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ, ਸਕੱਤਰ ਅਮਰਦੀਪ ਸਿੰਘ ਗਰੋਵਰ, ਖਜ਼ਾਨਚੀ ਗੁਰਵਿੰਦਰ ਸਿੰਘ ਧੀਂਗੜਾ, ਪੀ.ਆਰ.ਓ. ਰਵੀ ਬਾਂਸਲ, ਚੀਫ਼ ਕੋਆਰਡੀਨੇਟਰ ਡਾ. ਸੰਜੀਵ ਗੋਇਲ ਦੀ ਤਾਜਪੋਸ਼ੀ ਵਾਸਤੇ ਸਥਾਨਕ ਅਫ਼ਸਰ ਕਲੱਬ ਫ਼ਰੀਦਕੋਟ ਵਿਖੇ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਐਮ.ਜੇ.ਐਫ਼. ਡਾ. ਜੀ.ਐਸ. ਕਾਲੜਾ ਜ਼ਿਲਾ ਗਵਰਨਰ 321ਐਫ਼ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਲਾਇਨ ਰਵਿੰਦਰ ਸੱਗੜ ਵਾਈਸ ਜ਼ਿਲਾ ਗਵਰਨਰ ਫ਼ਰੀਦਕੋਟ-1 ਅਤੇ ਪਾਸਟ ਡਿਸਟਿ੍ਰਕ ਗਵਰਨਰ ਇੰਜ.ਰਾਜੀਵ ਗੋਇਲ ਨੇ ਕੀਤੀ। ਵਿਸ਼ੇਸ਼ ਮਹਿਮਾਨਾਂ ਵਜੋਂ ਲਾਇਨਜ਼ ਕਲੱਬਾਂ ਪੰਜਾਬ ਦੇ ਚੀਫ਼ ਸਕੱਤਰ ਰਜਨੀਸ਼ ਗਰੋਵਰ, ਲਾਇਨਜ਼ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਲੈਕਚਰਾਰ ਹਰਜੀਤ ਸਿੰਘ, ਚੇਅਰਮੈਨ ਜੀ.ਐਸ.ਟੀ. ਲੁਕਿੰਦਰ ਸ਼ਰਮਾ, ਚੇਅਰਮੈਨ ਪ੍ਰੈਸ ਜਸਬੀਰ ਸਿੰਘ ਜੱਸੀ ਹਾਜ਼ਰ ਹੋਏੇ। ਪ੍ਰੋਗਰਾਮ ਦੀ ਸ਼ੁਰੂਆਤ ਸ਼ੁਭਰਪ੍ਰੀਤ ਕੌਰ ਨੇ ਪ੍ਰਥਾਨਾ ਨਾਲ ਕੀਤੀ। ਇਸ ਸਮਾਗਮ ਦੇ ਚੇਅਰਮੈਨ ਅਤੇ ਇਲਾਕੇ ਦੇ ਪ੍ਰਸਿੱਧ ਡਾ. ਸੰਜੀਵ ਗੋਇਲ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ। ਕੋ-ਚੇਅਰਮੈਨ ਜਨਿੰਦਰ ਜੈਨ ਨੇ ਲਾਇਲਜ਼ ਕਲੱਬਾਂ ਵੱਲੋਂ ਮਾਨਵਤਾ ਭਲਾਈ ਲਈ ਦੇਸ਼-ਦੁਨੀਆਂ ’ਚ ਕੀਤੇ ਜਾਂਦੇ ਕਾਰਜਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਨਵੇਂ ਪ੍ਰਧਾਨ ਪਿ੍ਰੰਸੀਪਲ ਡਾ. ਐਸ.ਐਸ. ਬਰਾੜ ਨੇ ਵਿਸ਼ਵਾਸ਼ ਦੁਆਇਆ ਕਿ ਉਹ ਆਪਣੀ ਸਮੁੱਚੀ ਟੀਮ ਨਾਲ ਮਿਲ ਕੇ ਲਾਇਨਜ਼ ਕਲੱਬ ਦੇ ਸਾਰੇ ਪ੍ਰੋਗਰਾਮਾਂ ਨੂੰ ਸਫ਼ਲਤਾ ਨਾਲ ਲਾਗੂ ਕਰਨਗੇ ਤੇ ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਨੂੰ ਡਿਸਟਿ੍ਰਕ 321ਐਫ਼ ਦਾ ਸਭ ਤੋਂ ਬੇਹਤਰੀਨ ਕਲੱਬ ਬਣਾਉਣ ਵਾਸਤੇ ਸਿਰਤੋੜ ਯਤਨ ਕਰਨਗੇ। ਇਸ ਮੌਕੇ ਲੋਕ ਗਾਇਕ ਹਰਿੰਦਰ ਸੰਧੂ, ਜਸਬੀਰ ਸਿੰਘ ਜੱਸੀ, ਮੁੱਖ ਮਹਿਮਾਨ, ਪ੍ਰਧਾਨਗੀ ਕਰ ਰਹੀਆਂ ਹਸਤੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
Leave a Comment
Your email address will not be published. Required fields are marked with *