ਮਾਛੀਵਾੜਾ ਸਾਹਿਬ 23 ਮਾਰਚ (ਬਲਬੀਰ ਸਿੰਘ ਬੱਬੀ/ਵਰਲਡ ਪੰਜਾਬੀ ਟਾਈਮਜ਼)
ਸਮੁੱਚੇ ਪੰਜਾਬ ਵਿੱਚੋਂ ਸੰਗਤਾਂ ਸ੍ਰੀ ਆਨੰਦਪੁਰ ਸਾਹਿਬ ਨੂੰ ਦਰਸ਼ਨ ਦੀਦਾਰੇ ਕਰਦਿਆਂ ਹੋਇਆਂ ਰਸਤੇ ਵਿਚਲੇ ਧਾਰਮਿਕ ਸਥਾਨਾਂ ਉੱਤੇ ਵੀ ਨਤਮਸਤਕ ਹੁੰਦੀਆਂ ਹਨ। ਮਾਛੀਵਾੜਾ ਸਾਹਿਬ ਦੇ ਨੇੜਲੇ ਪਿੰਡ ਊਰਨਾ ਦੀ ਸੰਗਤ ਵੱਲੋਂ ਗੁਰੂ ਗੋਬਿੰਦ ਸਿੰਘ ਮਾਰਗ ਉੱਤੇ ਸੰਗਤਾਂ ਲਈ ਲੰਗਰਾਂ ਦੀ ਸੇਵਾ ਸ਼ੁਰੂ ਕੀਤੀ ਗਈ ਹੈ। ਪਿੰਡ ਊਰਨਾ ਦੀ ਸੰਗਤ ਤੇ ਬਾਬਾ ਜਗੀਰ ਸਿੰਘ ਢੋਲਣਵਾਲ ਵਾਲਿਆਂ ਦੇ ਸਹਿਯੋਗ ਨਾਲ ਇਹ ਲੰਗਰ ਪਿਛਲੇ ਸਾਲ ਤੋਂ ਸ਼ੁਰੂ ਕੀਤਾ ਤੇ ਲਗਾਤਾਰ ਚਲਾਇਆ ਜਾ ਰਿਹਾ ਹੈ। ਆਨੰਦਪੁਰ ਸਾਹਿਬ ਨੂੰ ਆ ਤੇ ਜਾ ਰਹੀ ਸੰਗਤ ਊਰਨਾਂ ਦੇ ਲੰਗਰ ਵਿੱਚ ਚਾਹ ਪਕੌੜਾ ਬਰੈਡ ਬੜੇ ਪ੍ਰੇਮ ਨਾਲ ਛਕਦੀਆਂ ਹਨ। ਇਸ ਮੌਕੇ ਬਾਬਾ ਇਕਬਾਲ ਸਿੰਘ ਊਰਨਾ, ਬਾਬਾ ਜਗੀਰ ਸਿੰਘ ਢੋਲਣਵਾਲ, ਦਵਿੰਦਰ ਸਿੰਘ ਸ਼ੱਬੀ, ਡਾਕਟਰ ਨਛੱਤਰ ਸਿੰਘ ਚੰਡੀਗੜ੍ਹ, ਸੁਖਦੇਵ ਸਿੰਘ ਬੀਜਾ, ਭਜਨ ਸਿੰਘ ਬੀਜਾ, ਸੁਰਿੰਦਰ ਸਿੰਘ ਬਿਜਲੀ ਮਕੈਨਿਕ ਗੜ੍ਹੀ, ਕਰਮਜੀਤ ਸਿੰਘ ਢੀਂਡਸਾ, ਸੋਨਾ ਊਰਨਾ,ਜਗਦੀਪ ਸਿੰਘ ਮੱਖਣ ਸਿੰਘ ਊਰਨਾ ਤੋਂ ਇਲਾਵਾ ਪੱਤਰਕਾਰ ਬਲਬੀਰ ਸਿੰਘ ਬੱਬੀ ਤੱਖਰਾਂ ਹਾਜ਼ਰ ਸਨ।
Leave a Comment
Your email address will not be published. Required fields are marked with *