ਕੋਟਕਪੂਰਾ, 26 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਢੁੱਡੀ ਦੇ ਵਸਨੀਕਾਂ ਨੂੰ ਆ ਰਹੀਆਂ ਵੱਖ-ਵੱਖ ਮੁਸ਼ਕਿਲਾਂ ਅਤੇ ਸਮੱਸਿਆ ਦੇ ਹੱਲ ਲਈ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਨਾਮ ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ ਨੂੰ ਮੰਗ ਪੱਤਰ ਸੌਂਪਦਿਆਂ ਮੰਗ ਕੀਤੀ ਕਿ ਪਿੰਡ ਢੁੱਡੀ ਦੇ ਚਮੇਲੀ ਵਾਲੇ ਰਾਹ ਅਤੇ ਪਿੰਡ ਵਿਚਕਾਰ ਛੱਪੜ ਦੇ ਗੰਦੇ ਪਾਣੀ ਦੇ ਨਿਕਾਸੀ ਛੱਪੜ ਦਾ ਪਾਣੀ ਸੇਮਨਾਲੇ ’ਚ ਪਾਇਆ ਜਾਵੇ। ਪਿੰਡ ਨੂੰ ਫਰੀਦਕੋਟ ਅਤੇ ਕੋਟਕਪੂਰਾ ਨੂੰ ਆਉਣ ਜਾਣ ਲਈ ਸਰਕਾਰੀ ਬੱਸ ਸੇਵਾ ਸ਼ੁਰੂ ਕਰਨ, ਪਿੰਡ ’ਚ ਆਮ ਆਦਮੀ ਮੁਹੱਲਾ ਕਲੀਨਿਕ ਖੋਲਣ, ਪਿੰਡ ਦੀ ਖ਼ਸਤਾ ਹਾਲਤ ਫਿਰਨੀ ਦੀ ਮੁਰੰਮਤ ਕਰਨ, ਢੁੱਡੀ-ਭਾਣਾ ਲਿੰਕ ਰੋਡ ਵਿਚਕਾਰ ਕੱਚੇ ਟੋਟੇ ਨੂੰ ਬਣਾਉਣ, ਪਿੰਡ ਦੀਆਂ ਗਲੀਆਂ-ਨਾਲੀਆਂ ਨੂੰ ਪੱਕਾ ਕਰਨ, ਪਿੰਡ ’ਚ ਗਰੀਬਾਂ ਨੂੰ ਘਰ ਬਣਾਉਣ ਲਈ ਵਿੱਤੀ ਸਹਾਇਤਾ ਦੇਣ ਬਾਰੇ ਆਦਿ। ਮੰਗ ਪੱਤਰ ਪ੍ਰਾਪਤ ਕਰਨ ਤੋਂ ਬਾਅਦ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ ਨੇ ਵਿਸ਼ਵਾਸ਼ ਦਿਵਾਇਆ ਕਿ ਪਿੰਡ ਢੁੱਡੀ ਦੀਆਂ ਸਮੱਸਿਆਵਾਂ ਜਲਦ ਸਪੀਕਰ ਸੰਧਵਾਂ ਦੇ ਧਿਆਨ ’ਚ ਲਿਆ ਕੇ ਹੱਲ ਕੀਤੀਆਂ ਜਾਣਗੀਆਂ। ਇਸ ਮੌਕੇ ਉਪਰੋਕਤ ਤੋਂ ਇਲਾਵਾ ਜ਼ਿਲਾ ਲੀਗਲ ਸੈੱਲ ਇੰਚਾਰਜ ਵਕੀਲ ਬਾਬੂ ਲਾਲ, ‘ਆਪ’ ਆਗੂ ਨਰੇਸ਼ ਕੁਮਾਰ ਸਿੰਗਲਾ, ਹਰਦੀਪ ਸਿੰਘ ਬਿੱਟਾ ਸਮੇਤ ਪਿੰਡ ਦੇ ਸੀਨੀਅਰ ‘ਆਪ’ ਵਰਕਰ ਜਲੌਰ ਸਿੰਘ, ਨਗਿੰਦਰ ਸਿੰਘ ਮਾਨ, ਲਾਡੀ ਸ਼ਰਮਾ, ਦਿਲਜੀਤ ਸਿੰਘ ਬਰਾੜ, ਜਸਵੀਰ ਸਿੰਘ, ਸੁਰਜੀਤ ਸਿੰਘ, ਕੇਵਲ ਸਿੰਘ ਮੈਂਬਰ, ਜੀਤਾ ਸਿੰਘ ਬਰਾੜ, ਬੂਟਾ ਸਿੰਘ, ਰਾਮ ਸਿੰਘ ਅਟਵਾਲ, ਬਲਜੀਤ ਸਿੰਘ, ਸੇਵਕ ਸਿੰਘ ਜਸਪ੍ਰੀਤ ਸਿੰਘ, ਕਾਕਾ ਡਾਕਟਰ, ਵਜ਼ੀਰ ਸਿੰਘ ਆਦਿ ਵੀ ਹਾਜ਼ਰ ਸਨ।