ਕੋਟਕਪੂਰਾ, 27 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਕੋਠੇ ਹਵਾਨਾ ਦੀ ਪੰਚਾਇਤ ਦੁਆਰਾ ਪਿੰਡ ਦੇ ਕਰਵਾਏ ਸਰਬਪੱਖੀ ਵਿਕਾਸ ਨੂੰ ਦੇਖਦੇ ਹੋਏ ਪਿੰਡ ਦੇ ਵਸਨੀਕ ਜਗਰੂਪ ਸਿੰਘ ਧਾਲੀਵਾਲ ਯੂ.ਐੱਸ.ਏ. ਦੇ ਸਪੁੱਤਰਾਂ ਐਨ.ਆਰ.ਆਈ. ਭਰਾਵਾਂ ਸੱਤਪਾਲ ਸਿੰਘ ਧਾਲੀਵਾਲ ਤੇ ਪਿ੍ਰਤਪਾਲ ਸਿੰਘ ਧਾਲੀਵਾਲ ਨੇ ਬਲਾਕ ਸੰਮਤੀ ਕੋਟਕਪੂਰਾ ਦੇ ਵਾਇਸ ਚੇਅਰਮੈਨ ਸੁਖਜੀਤ ਸਿੰਘ ਧਾਲੀਵਾਲ ਨੂੰ ਬੁੱਲਟ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਹੈ। ਅੱਜ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਸਮਾਗਮ ਦੌਰਾਨ ਸੁਖਦੇਵ ਸਿੰਘ ਜੌਹਲ ਪੰਜਗਰਾਈਂ ਨੇ ਦੱਸਿਆ ਕਿ ਪਿੰਡ ਕੋਠੇ ਹਵਾਨਾ ਦੀ ਪੰਚਾਇਤ ਨੇ ਬਲਾਕ ਸੰਮਤੀ ਕੋਟਕਪੂਰਾ ਦੇ ਵਾਇਸ ਚੇਅਰਮੈਨ ਸੁਖਜੀਤ ਸਿੰਘ ਧਾਲੀਵਾਲ ਦੀ ਅਗਵਾਈ ’ਚ ਬਗੈਰ ਕਿਸੇ ਭੇਦਭਾਵ ਪਿੰਡ ਦਾ ਸਰਬਪੱਖੀ ਵਿਕਾਸ ਕਰਵਾਇਆ ਹੈ। ਭਾਵੇਂ ਬੰਦਾ ਵਿਦੇਸ਼ ਦੀ ਧਰਤੀ ’ਤੇ ਵੱਸਦਾ ਹੋਵੇ ਪਰ ਉਸ ਨੂੰ ਪਿੰਡ ਦੀ ਮਿੱਟੀ ਦਾ ਮੋਹ ਹੁੰਦਾ ਹੈ, ਜਿਸ ਦੇ ਚੱਲਦਿਆਂ ਮੇਰੇ ਭਾਣਜਿਆਂ ਸੱਤਪਾਲ ਸਿੰਘ ਧਾਲੀਵਾਲ ਤੇ ਪਿ੍ਰਤਪਾਲ ਸਿੰਘ ਧਾਲੀਵਾਲ ਸਪੁੱਤਰ ਜਗਰੂਪ ਸਿੰਘ ਧਾਲੀਵਾਲ ਯੂ.ਐੱਸ.ਏ. ਨੇ ਮੇਰੀ ਡਿਊਟੀ ਲਾਈ ਹੈ ਕਿ ਉਨ੍ਹਾਂ ਵੱਲੋਂ ਚੇਅਰਮੈਨ ਸੁਖਜੀਤ ਸਿੰਘ ਧਾਲੀਵਾਲ ਤੇ ਸਮੁੱਚੀ ਪੰਚਾਇਤ ਦਾ ਸਨਮਾਨ ਕੀਤਾ ਜਾਵੇ ਤਾਂ ਕਿ ਪੰਚਾਇਤ ਨੂੰ ਚੰਗੇ ਕਾਰਜ ਕਰਵਾਉਣ ਲਈ ਹੋਰ ਬਲ ਮਿਲ ਸਕੇ। ਇਸ ਸਮੇਂ ਵਾਇਸ ਚੇਅਰਮੈਨ ਸੁਖਜੀਤ ਸਿੰਘ ਧਾਲੀਵਾਲ ਨੇ ਐਨ ਆਰ ਆਈ ਭਰਾਵਾਂ ਸੱਤਪਾਲ ਸਿੰਘ ਧਾਲੀਵਾਲ, ਪਿ੍ਰਤਪਾਲ ਸਿੰਘ ਧਾਲੀਵਾਲ ਤੇ ਉਨ੍ਹਾਂ ਦੇ ਪਰਿਵਾਰ ਸਮੇਤ ਸੁਖਦੇਵ ਸਿੰਘ ਜੌਹਲ ਪੰਜਗਰਾਈਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਦੇ ਵਿਕਾਸ ਵਿਚ ਪੂਰੇ ਨਗਰ ਦਾ ਸਹਿਯੋਗ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕ ਕੁਸਲਦੀਪ ਸਿੰਘ ਕਿੱਕੀ ਢਿੱਲੋਂ ਤੇ ਜਿਲ੍ਹਾ ਫਰੀਦਕੋਟ ਕਾਂਗਰਸ ਦੇ ਸਾਬਕਾ ਪ੍ਰਧਾਨ ਅਜੈਪਾਲ ਸਿੰਘ ਸੰਧੂ ਦੀ ਰਹਿਨੁਮਾਈ ਹੇਠ ਹੋਇਆ ਹੈ ਤੇ ਉਹ ਅੱਗੇ ਭਵਿੱਖ ’ਚ ਵੀ ਪਿੰਡ ਵਿਕਾਸ ਲਈ ਤਤਪਰ ਰਹਿਣਗੇ। ਇਸ ਮੌਕੇ ਗੁਰਸੇਵਕ ਸਿੰਘ ਪੰਚ, ਅੰਮ੍ਰਿਤਪਾਲ ਸਿੰਘ ਪੰਚ, ਬਹਾਦਰ ਸਿੰਘ ਸਾਬਕਾ ਸਰਪੰਚ, ਰਣਜੀਤ ਸਿੰਘ, ਬਿੱਕਰ ਸਿੰਘ ਤੇ ਰੁਪਿੰਦਰ ਸਿੰਘ ਆਦਿ ਹਾਜਰ ਸਨ।