ਸਮਰਾਲਾ, 21 ਫਰਵਰੀ ( ਜਸ਼ਨ ਬੰਬ /ਵਰਲਡ ਪੰਜਾਬੀ ਟਾਈਮਜ਼)
ਸਮਰਾਲਾ ਦੇ ਨਜ਼ਦੀਕੀ ਪਿੰਡ ਪਪੜੌਦੀ ਦੀ ਬਹੁਤ ਹੀ ਹੋਣਹਾਰ ਧੀ ਪ੍ਰਭਜੋਤ ਕੌਰ ਪੁੱਤਰੀ ਜਸਵੰਤ ਸਿੰਘ ਜੇਈ ਨੇ ਆਪਣੀ ਸਖਤ ਮਿਹਨਤ ਨਾਲ ਪ੍ਰੀਖਿਆ ਪਾਸ਼ ਕਰਕੇ ਜੱਜ ਬਣਨ ਦਾ ਸੁਪਨਾ ਪੂਰਾ ਕਰ ਲ਼ਿਆ ਹੈ। ਇਸ ਖੁਸ਼ੀ ਦੇ ਮੌਕੇ ਤੇ ਪ੍ਰਭਜੋਤ ਕੌਰ ਨੂੰ ਵਿਸ਼ੇਸ਼ ਤੌਰ ਤੇ ਮੁਬਾਰਕਬਾਦ ਦੇਣ ਪੁੱਜੇ ਸਾਬਕਾਂ ਕੈਬਨਟ ਮੰਤਰੀ ਪੰਜਾਬ ਸ ਗੁਰਕੀਰਤ ਸਿੰਘ ਕੋਟਲੀ, ਸਾਬਕਾ ਵਿਧਾਇਕ ਲਖਬੀਰ ਸਿੰਘ ਲੱਖਾਂ ਪਾਇਲ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਖੰਨਾ ਅਤੇ ਹਲਕਾ ਸਮਰਾਲਾ ਦੇ ਇਨਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਜੀ ਨੇ ਵਿਸ਼ੇਸ਼ ਤੌਰ ਤੇ ਸੰਤ ਬਾਬਾ ਪ੍ਰੀਤਮ ਸਿੰਘ ਪਪੜੌਦੀ ਵਾਲਿਆਂ ਦੇ ਘਰ ਪਹੁੰਚ ਕੇ ਪ੍ਰਭਜੋਤ ਕੌਰ ਅਤੇ ਉਹਨਾਂ ਦੇ ਪਿਤਾ ਸਰਦਾਰ ਜਸਵੰਤ ਸਿੰਘ ਜੇਈ ਮਾਤਾ ਮਨਜੀਤ ਕੌਰ ਅਤੇ ਉਹਨਾਂ ਦੇ ਸਮੂਹ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਪ੍ਰਭਜੋਤ ਕੌਰ ਨੂੰ ਹਾਰ ਤੇ ਸਰੋਪਾ ਪਾ ਕੇ ਸਨਮਾਨਿਤ ਕੀਤਾਂ ਗਿਆ। ਇਸ ਮੌਕੇ ਵਧਾਈ ਦੇਣ ਵਾਲਿਆਂ ਵਿੱਚ ਜ਼ਿਲ੍ਹਾ ਪਰਿਸ਼ਦ ਲੁਧਿਆਣਾ ਦੇ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ, ਮਾਰਕੀਟ ਕਮੇਟੀ ਖੰਨਾ ਦੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਰਸੂਲੜਾ, ਬਲਾਕ ਸੰਮਤੀ ਖੰਨਾ ਦੇ ਚੇਅਰਮੈਨ ਸਤਨਾਮ ਸਿੰਘ ਸੋਨੀ ਰੋਣੋ, ਨਗਰ ਕੌਂਸਲ ਖੰਨਾ ਦੇ ਪ੍ਰਧਾਨ ਕਮਲਜੀਤ ਸਿੰਘ ਲੱਦੜ , ਮਾਰਕੀਟ ਕਮੇਟੀ ਸਮਰਾਲਾ ਦੇ ਸਾਬਕਾ ਉਪ ਚੇਅਰਮੈਨ ਗੁਰਪਾਲ ਸਿੰਘ ਘੰਗਰਾਲੀ ਸਿੱਖਾਂ, ਐਡਵੋਕੇਟ ਜਸਪ੍ਰੀਤ ਸਿੰਘ ਕਲਾਲ ਮਾਜਰਾ, ਬਲਾਕ ਸੰਮਤੀ ਸਮਰਾਲਾ ਦੇ ਚੇਅਰਮੈਨ ਅਜਮੇਰ ਸਿੰਘ ਪੁਰਬਾ, ਜਿਲ੍ਹਾ ਪ੍ਰੀਸ਼ਦ ਮੈਂਬਰ ਜਤਿੰਦਰ ਸਿੰਘ ਜੋਗਾ ਬਲਾਲਾ , ਸਰਪੰਚ ਮਨਜੀਤ ਸਿੰਘ ਨਾਗਰਾ, ਜਿਲਾ ਪ੍ਰੀਸ਼ਦ ਮੈਂਬਰ ਕਰਮ ਸਿੰਘ ਉਟਾਲਾ ,ਬਲਾਕ ਸੰਮਤੀ ਸਮਰਾਲਾ ਦੇ ਉਪ ਚੇਅਰਮੈਨ ਬੀਬੀ ਸਰਬਜੀਤ ਕੌਰ ਪਪੜੌਦੀ ,ਐਸ ਸੀ ਡਿਪਾਰਟਮੈਂਟ ਜਿਲਾ ਕਾਂਗਰਸ ਖੰਨਾ ਦੇ ਚੇਅਰਮੈਨ ਬਲਵਿੰਦਰ ਸਿੰਘ ਬੰਬ, ਉੱਗੇ ਸਮਾਜ ਸੇਵਕ ਗੁਰਜੀਤ ਸਿੰਘ ਭੌਰਲਾ, ਜ਼ਿਲ੍ਹਾ ਪ੍ਰਧਾਨ ਸੁਰਮੁੱਖ ਸਿੰਘ ਹਰਬੰਸਪੁਰਾ, ਜਸਵਿੰਦਰ ਸਿੰਘ ਗੋਗੀ ਪਪੜੌਦੀ, ਆੜਤੀ ਕੁਲਵੰਤ ਸਿੰਘ, ਤੇਜਾ ਸਿੰਘ ਪਪੜੌਦੀ, ਬਖਸ਼ੀਸ਼ ਸਿੰਘ ਵਿੱਕੀ ਸਮਰਾਲਾ, ਲੋਕ ਗਾਇਕ ਕੇਵਲ ਸਿੰਘ ਕੁੱਲੇਵਾਲ ਆਦ ਨੇ ਮੁਬਾਰਕਬਾਦ ਦਿੱਤੀ।